ਜੀ-20 ਸਿਖਰ ਸੰਮੇਲਨ ਤੋਂ ਵੱਖ ਮੋਦੀ ਸਮੇਤ ਵਿਸ਼ਵ ਨੇਤਾਵਾਂ ਨਾਲ ਮਿਲਣਗੇ ਟਰੰਪ

Tuesday, Jun 25, 2019 - 02:04 PM (IST)

ਜੀ-20 ਸਿਖਰ ਸੰਮੇਲਨ ਤੋਂ ਵੱਖ ਮੋਦੀ ਸਮੇਤ ਵਿਸ਼ਵ ਨੇਤਾਵਾਂ ਨਾਲ ਮਿਲਣਗੇ ਟਰੰਪ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਪਾਨ ਵਿਚ ਇਸ ਹਫਤੇ ਹੋਣ ਵਾਲੇ ਜੀ-20 ਬੈਠਕ ਤੋਂ ਵੱਖ ਪੀ.ਐੱਮ. ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਵਪਾਰ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਣ ਦੀ ਆਸ ਹੈ। ਜਾਪਾਨ ਦੇ ਓਸਾਕਾ ਵਿਚ 28-29 ਜੂਨ ਨੂੰ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਟਰੰਪ 27 ਜੂਨ ਨੂੰ ਰਵਾਨਾ ਹੋਣਗੇ। 

ਇਕ ਸੀਨੀਅਰ ਪ੍ਰਬੰਧਕੀ ਅਧਿਕਾਰੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਸਾਡਾ ਅਨੁਮਾਨ ਹੈ ਕਿ ਉਹ ਵਿਸ਼ਵ ਨੇਤਾਵਾਂ ਦੇ ਨਾਲ ਕਈ ਬੈਠਕਾਂ ਕਰਨਗੇ।'' ਅਧਿਕਾਰੀ ਨੇ ਕਿਹਾ ਕਿ ਜੀ-20 ਸਿਖਰ ਸੰਮੇਲਨ ਤੋਂ ਵੱਖ ਮੁਲਾਕਾਤਾਂ ਦੀ ਸੂਚੀ ਵਿਚ ਪੀ.ਐੱਮ. ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ, ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਅਰਦੌਣ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਅਤੇ ਆਸਟ੍ਰੇਲੀਆਈ ਪੀ.ਐੱਮ. ਸਕੌਟ ਮੌਰੀਸਨ ਨਾਲ ਮੁਲਾਕਾਤ ਸੰਭਵ ਹੈ। 

ਇਸ ਦੇ ਨਾਲ ਹੀ ਟਰੰਪ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨਾਲ ਵੀ ਗੱਲਬਾਤ ਕਰਨਗੇ। ਹਾਲ ਹੀ ਵਿਚ ਮੋਦੀ ਦੇ ਦੁਬਾਰਾ ਪੀ.ਐੱਮ ਬਣਨ ਦੇ ਬਾਅਦ ਟਰੰਪ ਨਾਲ  ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। 


author

Vandana

Content Editor

Related News