ਇਦਲਿਬ ''ਚ ਰੂਸ ਅਤੇ ਸੀਰੀਆ ਬੰਬਾਰੀ ਕਰੋ ਬੰਦ : ਟਰੰਪ

Monday, Jun 03, 2019 - 10:17 AM (IST)

ਇਦਲਿਬ ''ਚ ਰੂਸ ਅਤੇ ਸੀਰੀਆ ਬੰਬਾਰੀ ਕਰੋ ਬੰਦ : ਟਰੰਪ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਸੀਰੀਆ ਅਤੇ ਰੂਸ ਨੂੰ ਕਿਹਾ ਕਿ ਉਹ ਜਿਹਾਦੀਆਂ ਦੇ ਗੜ੍ਹ ਇਦਲਿਬ 'ਤੇ ਬੰਬਾਰੀ ਬੰਦ ਕਰਨ। ਬ੍ਰਿਟੇਨ ਦੀ ਅਧਿਕਾਰਕ ਯਾਤਰਾ 'ਤੇ ਰਵਾਨਾ ਹੋਣ ਤੋਂ ਠੀਕ ਪਹਿਲਾਂ ਟਰੰਪ ਨੇ ਟਵੀਟ ਕੀਤਾ,''ਸੂਚਨਾ ਮਿਲੀ ਹੈ ਕਿ ਰੂਸ, ਸੀਰੀਆ ਅਤੇ ਕੁਝ ਹੱਦ ਤੱਕ ਈਰਾਨ ਸੀਰੀਆ ਦੇ ਇਦਲਿਬ ਸੂਬੇ ਵਿਚ ਲਗਾਤਾਰ ਬੰਬਾਰੀ ਕਰਕੇ ਉੱਥੋਂ ਦੇ ਮਾਸੂਮ ਲੋਕਾਂ ਦੀ ਹੱਤਿਆ ਕਰ ਰਹੇ ਹਨ। ਦੁਨੀਆ ਇਸ ਕਤਲੇਆਮ ਨੂੰ ਦੇਖ ਰਹੀ ਹੈ। ਇਸ ਦਾ ਕਾਰਨ ਕੀ ਹੈ ਇਸ ਨਾਲ ਤੁਹਾਨੂੰ ਕੀ ਮਿਲੇਗਾ? ਇਹ ਸਭ ਬੰਦ ਕਰੋ।'' 

 

ਟਰੰਪ ਦੇ ਟਵੀਟ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੀਰੀਆ ਦੇ ਇਕ ਐੱਨ.ਜੀ.ਓ. ਨੇ ਪੱਛਮੀ-ਉੱਤਰੀ ਖੇਤਰ ਵਿਚ ਵੱਧਦੀ ਹਿੰਸਾ ਦਾ ਹਵਾਲਾ ਦਿੰਦੇ ਹੋਏ ਇਸ ਦਿਸ਼ਾ ਵਿਚ ਅੰਤਰਰਾਸ਼ਟਰੀ ਕਿਰਿਆਹੀਣਤਾ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਸੀ।


author

Vandana

Content Editor

Related News