US : ਬਿਨਾਂ ਹੱਥਾਂ-ਪੈਰਾਂ ਦੇ ਜਨਮੀ ਕੁੜੀ ਬਣੀ ਮੋਟੀਵੇਸ਼ਨਲ ਸਪੀਕਰ

07/16/2019 10:22:16 AM

ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਹੌਂਸਲਾ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਅਜਿਹਾ ਹੀ ਹੌਂਸਲਾ ਦਿਖਾਉਂਦਿਆਂ 37 ਸਾਲਾ ਐਮੀ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕੀ ਹੈ। ਅਮਰੀਕਾ ਦੀ ਰਹਿਣ ਵਾਲੀ 37 ਸਾਲਾ ਐਮੀ ਬਰੂਕਸ ਨੂੰ ਜਨਮ ਦੇ ਬਾਅਦ ਹੀ ਉਸ ਦੇ ਮਾਤਾ-ਪਿਤਾ ਨੇ ਛੱਡ ਦਿੱਤਾ ਸੀ। ਅਸਲ ਵਿਚ ਜਨਮ ਤੋਂ ਹੀ ਐਮੀ ਦੇ ਹੱਥ-ਪੈਰ ਨਹੀਂ ਸਨ। ਇਸ ਲਈ ਮਾਤਾ-ਪਿਤਾ ਉਸ ਨੂੰ ਹਸਪਤਾਲ ਵਿਚ ਹੀ ਛੱਡ ਕੇ ਚਲੇ ਗਏ। 

PunjabKesari

ਮਾਤਾ-ਪਿਤਾ ਦੇ ਛੱਡਣ ਮਗਰੋਂ ਪਿਟਸਬਰਗ ਦੇ ਬਰੂਕਸ ਪਰਿਵਾਰ ਨੇ ਉਸ ਨੂੰ ਗੋਦ ਲਿਆ। ਜਿਵੇਂ-ਜਿਵੇਂ ਐਮੀ ਵੱਡੀ ਹੁੰਦੀ ਗਈ ਉਸ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਉਣ ਦਾ ਫੈਸਲਾ ਲਿਆ। ਐਮੀ ਨੇ ਕੁਕਿੰਗ ਤੋਂ ਸਿਲਾਈ ਤੱਕ ਅਤੇ ਫੋਟੋਗ੍ਰਾਫੀ ਤੋਂ ਡਿਜ਼ਾਈਨਿੰਗ ਤੱਕ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਹੁਣ ਉਹ ਮੋਟੀਵੇਸ਼ਨਲ ਸਪੀਕਰ ਬਣ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। 

PunjabKesari

ਐਮੀ ਯੂ-ਟਿਊਬ ਚੈਨਲ 'ਹਾਓ ਇਜ਼ ਸ਼ੀ ਡੂ ਇੱਟ' ਵੀ ਚਲਾਉਂਦੀ ਹੈ। ਐਮੀ ਨੇ ਕਿਹਾ,''ਜਨਮ ਦੇ ਬਾਅਦ ਮੇਰੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਸਟਾਫ ਨੂੰ ਕਿਹਾ ਸੀ ਕਿ ਮੈਨੂੰ ਇਕ ਕਮਰੇ ਵਿਚ ਬੰਦ ਕਰ ਦੇਣ ਅਤੇ ਖਾਣਾ-ਪੀਣਾ ਵੀ ਨਾ ਦੇਣ।''

PunjabKesari

ਐਮੀ ਨੇ ਦੱਸਿਆ,''ਮੈਂ ਆਪਣੇ ਮੂੰਹ, ਠੁੱਡੀ ਅਤੇ ਮੋਢੇ ਦੀ ਮਦਦ ਨਾਲ ਤਸਵੀਰਾਂ ਖਿੱਚਦੀ ਹਾਂ। ਖੁਦ ਦੇ ਵੀਡੀਓ ਬਣਾਉਂਦੀ ਹਾਂ। ਕੁਝ ਲੋਕ ਨਕਰਾਤਮਕ ਕੁਮੈਂਟਸ ਵੀ ਕਰਦੇ ਹਨ ਪਰ ਮੈਂ ਉਨ੍ਹਾਂ 'ਤੇ ਧਿਆਨ ਨਹੀਂ ਦਿੰਦੀ ਹਾਂ। ਅਜਿਹਾ ਕਰ ਕੇ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ।'' 

PunjabKesari

ਐਮੀ ਸਿਲਾਈ ਸਿਖਣ ਨੂੰ ਆਪਣੀ ਸਭ ਤੋਂ ਵੱਡੀ ਉਪਲਬਧੀ ਮੰਨਦੀ ਹੈ। ਐਮੀ ਹੈਂਡਬੈਗ ਬਣਾ ਕੇ ਆਨਲਾਈਨ ਵੇਚਦੀ ਹੈ। ਐਮੀ ਨੇ ਕਿਹਾ ਕਿ ਮੈਨੂੰ ਗੋਦ ਲੈਣ ਵਾਲੇ ਮੇਰੇ ਪਰਿਵਾਰ ਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਸਵੈ ਨਿਰਭਰ ਕੁੜੀ ਬਣਾਂਗੀ। ਉਨ੍ਹਾਂ ਨੇ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਕਿਸੇ ਨਾਲੋਂ ਘੱਟ ਹਾਂ। ਉਨ੍ਹਾਂ ਨੇ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ।


Vandana

Content Editor

Related News