7 ਸਾਲ ਦੇ ਬੱਚੇ ਨੇ ਸੈਂਟਾ ਨੂੰ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਚਿੱਠੀ

Monday, Dec 23, 2019 - 05:11 PM (IST)

7 ਸਾਲ ਦੇ ਬੱਚੇ ਨੇ ਸੈਂਟਾ ਨੂੰ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਚਿੱਠੀ

ਵਾਸ਼ਿੰਗਟਨ (ਬਿਊਰੋ): ਕ੍ਰਿਸਮਸ ਮੌਕੇ ਬੱਚੇ ਸੈਂਟਾ ਕਲਾਜ਼ ਤੋਂ ਆਪਣੀਆਂ ਪਸੰਦੀਦਾ ਚੀਜ਼ਾਂ ਦੀ ਮੰਗ ਕਰਦੇ ਹਨ। ਕਈ ਵਾਰ ਬੱਚੇ ਸੈਂਟਾ ਤੋਂ ਅਜਿਹੀ ਚੀਜ਼ ਦੀ ਮੰਗ ਕਰ ਜਾਂਦੇ ਹਨ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਲੈਂਦੀ ਹੈ। ਅਜਿਹੀ ਹੀ ਇਕ ਭਾਵੁਕ ਕਰ ਦੇਣ ਵਾਲੀ ਮੰਗ ਚਿੱਠੀ ਜ਼ਰੀਏ ਅਮਰੀਕਾ ਦੇ ਟੈਕਸਾਸ ਸ਼ਹਿਰ ਵਿਚ ਰਹਿਣ ਵਾਲੇ 7 ਸਾਲ ਦੇ ਬੱਚੇ ਨੇ ਕੀਤੀ। ਟੈਕਸਾਸ ਦੇ Domestic Violence Shelter ਵਿਚ ਰਹਿ ਰਹੇ ਇਸ ਬੱਚੇ ਨੇ ਸੈਂਟਾ ਤੋਂ ਖਿਡੋਣਿਆਂ ਦੀ ਬਜਾਏ ਆਪਣੇ ਪਿਤਾ ਦੇ ਬਹੁਤ ਚੰਗੇ ਹੋਣ (Very Good Dad) ਦੀ ਮੰਗ ਕੀਤੀ ਹੈ। ਆਪਣੀ ਚਿੱਠੀ ਵਿਚ ਇਸ ਬੱਚੇ ਨੇ ਲਿਖਿਆ ਕਿ ਉਹ ਬਹੁਤ ਬਹੁਤ ਚੰਗਾ ਪਿਤਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਸ ਨੇ ਕੁਝ ਚੈਪਟਰ ਬੁਕਸ, ਇਕ ਡਿਕਸ਼ਨਰੀ, ਕੰਪਸ ਅਤੇ ਇਕ ਘੜੀ ਤੋਹਫੇ ਦੇ ਤੌਰ 'ਤੇ ਮੰਗੀ।

ਚਿੱਠੀ ਵਿਚ ਲਿਖੀ ਇਹ ਗੱਲ
7 ਸਾਲ ਦੇ ਬਲੈਕ (Blake) ਨੇ ਚਿੱਠੀ ਵਿਚ ਲਿਖਿਆ ਕਿ ਕਿਵੇਂ ਉਸ ਨੂੰ ਅਤੇ ਉਸ ਦੀ ਮਾਂ ਨੂੰ ਘਰ ਛੱਡਣਾ ਪਿਆ ਕਿਉਂਕਿ ਉਸ ਦੇ ਪਿਤਾ ਪਾਗਲ ਸਨ ਅਤੇ ਉਹ ਉਹਨਾਂ ਨੂੰ ਹਮੇਸ਼ਾ ਡਰਾਉਂਦੇ ਸਨ। ਬਲੈਕ ਨੇ ਲਿਖਿਆ,''ਇਕ ਦਿਨ ਉਸ ਦੀ ਮਾਂ ਉਸ ਨੂੰ ਲੈ ਕੇ ਸੁਰੱਖਿਅਤ ਜਗ੍ਹਾ 'ਤੇ ਆ ਗਈ ਜਿੱਥੇ ਹੁਣ ਉਹਨਾਂ ਨੂੰ ਕੋਈ ਡਰਾਉਂਦਾ ਨਹੀਂ ਹੈ।'' ਉਸ ਨੇ ਆਪਣੇ ਪਿਤਾ ਨਾਲ ਰਹਿਣ ਦਾ ਅਨੁਭਵ ਸ਼ੇਅਰ ਕਰਦਿਆਂ ਲਿਖਿਆ ਕਿ ਕਿਵੇਂ ਉਸ ਦੇ ਪਿਤਾ ਉਸ ਨੂੰ ਹਮੇਸ਼ਾ ਡਰਾਉਂਦੇ ਸਨ ਅਤੇ ਉਸ ਨੂੰ ਸਭ ਕੁਝ ਛੱਡਣਾ ਪਿਆ। ਇਸ ਦੇ ਨਾਲ ਹੀ ਬਲੈਕ ਨੇ ਆਪਣੀ ਚਿੱਠੀ ਵਿਚ ਉਹਨਾਂ ਸਾਰੀਆਂ ਚੀਜ਼ਾਂ ਦੀ ਮੰਗ ਕੀਤੀ ਜੋ ਉਸ ਨੂੰ ਸੈਂਟਾ ਤੋਂ ਤੋਹਫੇ ਵਜੋਂ ਚਾਹੀਦੀਆਂ ਸਨ।

PunjabKesari

ਬਲੈਕ ਦੀ ਇਸ ਚਿੱਠੀ ਨੂੰ ਸ਼ੈਲਟਰ ਹੋਮ ਸੇਵ ਹੇਵਨ ਆਫ ਟੇਰਾਂਟ ਕਾਊਂਟੀ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ।ਇਸ ਦੇ ਕੈਪਸ਼ਨ ਵਿਚ ਲਿਖਿਆ ਗਿਆ,''ਬਲੈਕ ਸਾਡੇ ਸ਼ੈਲਟਰ ਦਾ ਇਕ 7 ਸਾਲ ਦਾ ਮੁੰਡਾ ਹੈ ਅਤੇ ਉਸ ਦੀ ਮਾਂ ਨੇ ਸੈਂਟਾ ਦੇ ਨਾਮ ਉਸ ਦੀ ਇਹ ਚਿੱਠੀ ਕੁਝ ਹਫਤੇ ਪਹਿਲਾਂ ਉਸ ਦੇ ਬੈਕਪੈਕ ਵਿਚ ਪਾਈ ਸੀ।'' ਇਹ ਚਿੱਠੀ 18 ਦਸੰਬਰ ਨੂੰ ਪੋਸਟ ਕੀਤੀ ਗਈ ਸੀ ਅਤੇ ਇਸ 'ਤੇ ਹੁਣ ਤੱਕ 563 ਕੁਮੈਂਟਸ ਆ ਚੁੱਕੇ ਹਨ। ਇਸ ਚਿੱਠੀ ਨੂੰ 2300 ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।

ਬਲੈਕ ਦੀ ਚਿੱਠੀ ਫੇਸਬੁੱਕ 'ਤੇ ਸ਼ੇਅਰ ਹੋਣ ਦੇ ਬਾਅਦ ਉਸ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ। ਉੱਥੇ ਕਈ ਯੂਜ਼ਰਸ ਉਸ ਦੀ ਚਿੰਤਾ ਕਰਦੇ ਵੀ ਦਿਸੇ। ਇਕ ਯੂਜ਼ਰ ਨੇ ਲਿਖਿਆ,''ਅੱਜ ਮੇਰੇ ਕੰਮ ਦਾ ਬਹੁਤ ਬੁਰਾ ਦਿਨ ਸੀ, ਮੈਂ ਖੁਦ 'ਤੇ ਸ਼ਰਮਿੰਦਾ ਸੀ ਉਦੋਂ ਮੈਂ ਇਸ ਪੋਸਟ ਨੂੰ ਦੇਖਿਆ। ਇਸ ਨੂੰ ਪੜ੍ਹ ਕੇ ਮੈਨੂੰ ਬੱਚੇ ਦੀ ਸਥਿਤੀ 'ਤੇ ਰੋਣਾ ਆ ਗਿਆ ਪਰ ਮੈਂ ਇਸ ਗੱਲ ਨਾਲ ਵੀ ਖੁਸ਼ ਹਾਂ ਕਿ ਕ੍ਰਿਸਮਸ ਮੌਕੇ ਉਹ ਸੁਰੱਖਿਅਤ ਸਥਾਨ 'ਤੇ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ,''ਮੈਨੂੰ ਵੀ ਇਕ ਵਾਰ ਬੱਚਿਆਂ ਨਾਲ ਘਰ ਛੱਡਣਾ ਪਿਆ ਸੀ ਪਰ ਜੇਕਰ ਤੁਹਾਡੀ ਮਾਂ ਤੁਹਾਨੂੰ ਸੁਰੱਖਿਅਤ ਜਗ੍ਹਾ 'ਤੇ ਲਿਜਾਣ ਦੀ ਹਿੰਮਤ ਰੱਖਦੀ ਹੈ ਤਾਂ ਉਹ ਤੁਹਾਨੂੰ ਖੁਸ਼ ਰੱਖਣ ਲਈ ਉਹ ਸਭ ਕਰੇਗੀ ਜੋ ਉਹ ਕਰ ਸਕਦੀ ਹੈ। ਇੰਨਾ ਸਾਹਸੀ, ਸ਼ਾਨਦਾਰ ਅਤੇ ਦਿਲਚਸਪ ਹੋਣ ਲਈ ਧੰਨਵਾਦ।''


author

Vandana

Content Editor

Related News