TikTok ਨੂੰ ਡਿਲੀਟ ਕਰਨ ’ਤੇ Amazon ਨੇ ਦਿੱਤੀ ਸਫ਼ਾਈ, ਕਿਹਾ- ਗਲਤੀ ਨਾਲ ਗਈ ਈ-ਮੇਲ

07/11/2020 12:00:38 PM

ਸਿਏਟਲ (ਭਾਸ਼ਾ) : ਐਮਾਜ਼ੋਨ ਦੇ ਕਾਮਿਆਂ ਨੂੰ ਆਪਣੇ ਫੋਨ ’ਚੋਂ ਵੀਡੀਓ ਐਪ ਟਿਕਟਾਕ ਹਟਾਉਣ ਸਬੰਧੀ ਇਕ ਈ-ਮੇਲ ਭੇਜੇ ਜਾਣ ਦੇ ਕਰੀਬ 5 ਘੰਟੇ ਬਾਅਦ ਐਮਾਜ਼ੋਨ ਨੇ ਇਸ ’ਤੇ ਸਫ਼ਾਈ ਦਿੱਤੀ ਅਤੇ ਇਸ ਨੂੰ ਇਕ ਗਲਤੀ ਦੱਸਿਆ। ਐਮਾਜ਼ੋਨ ਨੇ ਪੱਤਰਕਾਰਾਂ ਨੂੰ ਈ-ਮੇਲ ਕੀਤਾ, ‘ਅੱਜ ਸਵੇਰੇ ਕੁੱਝ ਕਾਮਿਆਂ ਨੂੰ ਨਾਲ ਈ-ਮੇਲ ਭੇਜੇ ਗਏ। ਟਿਕਟਾਕ ਦੇ ਸੰਬੰਧ ਵਿਚ ਫਿਲਹਾਲ ਸਾਡੀ ਨੀਤੀਆਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।’

ਬੁਲਾਰੇ ਜਾਸੀ ਐਂਡਰਸਨ ਨੇ ਪੂਰੀ ਘਟਨਾ ’ਤੇ ਕੁੱਝ ਵੀ ਕਹਿਣ ਤੋਂ ਇਨਕਾਰ ਕੀਤਾ। ਸ਼ੁਰੂਆਤੀ ਈ-ਮੇਲ ਵਿਚ ਕਾਮਿਆਂ ਨੂੰ ਟਿਕਟਾਕ ਨੂੰ ਹਟਾਉਣ ਲਈ ਕਿਹਾ ਗਿਆ ਸੀ। ਈ-ਮੇਲ ਵਿਚ ਐਪ ਤੋਂ ‘ਸੁਰੱਖਿਆ ਖ਼ਤਰਿਆਂ’ ਦਾ ਹਵਾਲਾ ਦਿੱਤਾ ਗਿਆ ਸੀ। ਕੰਪਨੀ ਦੇ ਇਕ ਕਾਮੇ ਨੇ ਇਸ ਪ੍ਰਕਾਰ ਦਾ ਮੇਲ ਮਿਲਣ ਦੀ ਪੁਸ਼ਟੀ ਕੀਤੀ ਪਰ ਉਸ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਈ-ਮੇਲ ਨੂੰ ਵਾਪਸ ਨਹੀਂ ਲਿਆ ਗਿਆ ਹੈ।

ਧਿਆਨਦੇਣ ਯੋਗ ਹੈ ਕਿ ਅਮਰੀਕਾ ਵਿਚ ਵਾਲਮਾਰਟ ਦੇ ਬਾਅਦ ਐਮਾਜ਼ੋਨ ਦੂਜੀ ਕੰਪਨੀ ਹੈ ਜਿਸ ਦੇ ਦੁਨੀਆ ਭਰ ਵਿਚ 8,40,000 ਤੋਂ ਜ਼ਿਆਦਾ ਕਾਮੇ ਹਨ ਅਤੇ ਟਿਕਟਾਕ ਖ਼ਿਲਾਫ ਉਸ ਦੇ ਕਿਸੇ ਵੀ ਪ੍ਰਕਾਰ ਦੇ ਕਦਮ ਨਾਲ ਐਪ ’ਤੇ ਦਬਾਅ ਵਧਦਾ। ਅਮਰੀਕੀ ਫੌਜ ਨੇ ਆਪਣੇ ਕਾਮਿਆਂ ਦੇ ਮੋਬਾਇਲ ਵਿਚ ਇਸ ’ਤੇ ਪਾਬੰਦੀ ਲਗਾਈ ਹੈ ਅਤੇ ਕੰਪਨੀ ਆਪਣੀ ਵਿਲਯ ਇਤਿਹਾਸ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਸਮੀਖਿਆ ਦੇ ਦਾਇਰੇ ਵਿਚ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਹਫ਼ਤੇ ਕਿਹਾ ਸੀ ਕਿ ਸਰਕਾਰ ਐਪ ’ਤੇ ਪਾਬੰਦੀ ਲਗਾਉਣ ’ਤੇ ‘ਯਕੀਨਨ ਵਿਚਾਰ’ ਕਰ ਰਹੀ ਹੈ।

ਟਿਕਟਾਕ ਚੀਨੀ ਇੰਟਰਨੈੱਟ ਕੰਪਨੀ ਬਾਈਟਡਾਂਸ ਦੀ ਐਪ ਹੈ, ਜਿਸ ਨੂੰ ਚੀਨ ਦੇ ਬਾਹਰ ਦੇ ਉਪਯੋਗਕਰਤਾਵਾਂ ਲਈ ਬਣਾਇਆ ਗਿਆ ਹੈ। ਇਹ ‘ਡਾਇਨ’ ਨਾਮ ਨਾਲ ਇਕ ਚੀਨੀ ਸੰਸਕਰਣ ਵੀ ਬਣਾਉਂਦਾ ਹੈ। ਇਸ ਘਟਨਾਕਰਮ ਦੌਰਾਨ ਟਿਕਟਾਕ ਨੇ ਦਿਨ ਵਿਚ ਕਿਹਾ ਕਿ ਐਮਾਜ਼ੋਨ ਨੇ ਸ਼ੁਰੂਆਤੀ ਈ-ਮੇਲ ਭੇਜਣ ਤੋਂ ਪਹਿਲਾਂ ਉਸ ਨੂੰ ਅਧਿਕਾਰਤ ਸੂਚਨਾ ਨਹੀਂ ਦਿੱਤੀ। ਟਿਕਟਾਕ ਨੇ ਕਿਹਾ, ‘ਸਾਨੂੰ ਹੁਣ ਵੀ ਉਨ੍ਹਾਂ ਦੀ ਚਿੰਤਾਵਾਂ ਦੇ ਬਾਰੇ ਵਿਚ ਨਹੀਂ ਪਤਾ ਅਤੇ ਕੰਪਨੀ ਐਮਾਜ਼ੋਨ ਦੇ ਮਸਲੇ ਨੂੰ ਦੂਰ ਕਰਣ ਲਈ ਗੱਲਬਾਤ ਦਾ ਸਵਾਗਤ ਕਰੇਗੀ।’


cherry

Content Editor

Related News