ਐਮਾਜ਼ੋਨ ਦੇ ਕਰਮਚਾਰੀ ਨੂੰ ਹੋਇਆ ਕੋਰੋਨਾਵਾਇਰਸ, ਕੰਪਨੀ ਨੇ ਕੀਤੀ ਪੁਸ਼ਟੀ

Wednesday, Mar 04, 2020 - 01:37 PM (IST)

ਐਮਾਜ਼ੋਨ ਦੇ ਕਰਮਚਾਰੀ ਨੂੰ ਹੋਇਆ ਕੋਰੋਨਾਵਾਇਰਸ, ਕੰਪਨੀ ਨੇ ਕੀਤੀ ਪੁਸ਼ਟੀ

ਗੈਜੇਟ ਡੈਸਕ– ਐਮਾਜ਼ੋਨ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਇਕ ਕਰਮਚਾਰੀ ਜੋ ਕੇ ਕੰਪਨੀ ਦੀ ਹੋਮ ਸਿਟੀ ਸਿਏਟਲ ’ਚ ਕੰਮ ਕਰਦਾ ਸੀ, ਉਹ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੈ। CNBC ਦੀ ਰਿਪੋਰਟ ਮੁਤਾਬਕ, ਐਮਾਜ਼ੋਨ ਨੇ ਦੱਸਿਆ ਹੈ ਕਿ ਕਰਮਚਾਰੀ ਪਿਛਲੇ ਹਫਤੇ ਬੀਮਾਰ ਹੋਣ ਕਾਰਨ ਕੰਮ ਤੋਂ ਛੁੱਟੀ ਕਰਕੇ ਘਰ ਚਲਾ ਗਿਆ ਸੀ, ਜਿਸ ਤੋਂ ਬਾਅਦ ਉਹ ਐਮਾਜ਼ੋਨ ਦੇ ਦਫਤਰ ’ਚ ਵਾਪਸ ਨਹੀਂ ਆਇਆ। 
- ਐਮਾਜ਼ੋਨ ਨੇ AFP ਜਾਂਚ ਦੇ ਜਵਾਬ ’ਚ ਕਿਹਾ ਕਿ ਅਸੀਂ ਪ੍ਰਭਾਵਿਤ ਕਰਮਚਾਰੀ ਦੀ ਹਰ ਮਾਮਲੇ ’ਚ ਸੁਪੋਰਟ ਕਰ ਰਹੇ ਹਾਂ। ਅਸੀਂ ਬੀਮਾਰ ਕਰਮਚਾਰੀ ਦੇ ਨੇੜੇ, ਸੰਪਰਕ ’ਚ ਰਹਿਣ ਵਾਲੇ ਕਰਮਚਾਰੀਆਂ ਨੂੰ ਇਸ ਮਾਮਲੇ ਨੂੰ ਲੈ ਕੇ ਸੂਚਿਤ ਕਰ ਦਿੱਤਾ ਹੈ।

ਅਮਰੀਕਾ ਦੀ ਗੱਲ ਹੋ ਰਹੀ ਹੈ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ’ਚ ਕੋਰੋਨਾਵਾਇਰਸ ਨਾਲ ਕੁਲ ਮਿਲਾ ਕੇ 9 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਕਾਫੀ ਲੋਕ ਸਿਏਟਲ ਉਪਨਗਰਾਂ ਦੇ ਨਰਸਿੰਗ ਹੋਮ ’ਚ ਭਰਤੀ ਕੀਤੇ ਗਏ ਹਨ। ਕੁਲ ਮਿਲਾ ਕੇ 100 ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋ ਗਏ ਹਨ। 

ਉਥੇ ਹੀ ਚੀਨ ਦੀ ਗੱਲ ਕਰੀਏ ਤਾਂ ਲਗਭਗ 90,000 ਲੋਕਾਂ ਨੂੰ ਕੋਰੋਨਾਵਾਇਰਸ ਨੇ ਆਪਣੀ ਚਪੇਟ ’ਚ ਲਿਆ ਹੈ ਜਿਨ੍ਹਾਂ ’ਚੋਂ 3,200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਮਾਮਲੇ ਚੀਨ ’ਚ ਹਨ ਪਰ ਦੱਖਣ ਕੋਰੀਆ, ਇਟਲੀ ਅਤੇ ਈਰਾਮ ਵੀ ਕੋਰੋਨਾਵਾਇਰਸ ਦੇ ਹਾਟਸਪਾਟ ਬਣ ਗਏ ਹਨ। ਵਾਇਰਸ ਲੈਟਿਨ ਅਮਰੀਕਾ ਅਤੇ ਅਫਰੀਕਾ ’ਚ ਫੈਲ ਗਿਆ ਹੈ, ਖਦਸ਼ਾ ਹੈ ਕਿ ਇਹ ਕਮਜ਼ੋਰ ਸਿਹਤ ਢਾਂਚੇ ਵਾਲੇ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। 


Related News