ਭਾਰਤੀ ਡਿਪਲੋਮੈਟ ਅਮਨਦੀਪ ਗਿੱਲ ਤਕਨਾਲੋਜੀ 'ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਦੂਤ ਨਿਯੁਕਤ

06/11/2022 4:04:20 PM

ਸੰਯੁਕਤ ਰਾਸ਼ਟਰ (ਏਜੰਸੀ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਸੀਨੀਅਰ ਭਾਰਤੀ ਡਿਪਲੋਮੈਟ ਅਮਨਦੀਪ ਸਿੰਘ ਗਿੱਲ ਨੂੰ ਤਕਨਾਲੋਜੀ ਦੇ ਮਾਮਲੇ ਵਿੱਚ ਆਪਣਾ ਦੂਤ ਨਿਯੁਕਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਗਿੱਲ ਨੂੰ "ਡਿਜੀਟਲ ਤਕਨਾਲੋਜੀ 'ਤੇ ਇੱਕ ਵਿਚਾਰਸ਼ੀਲ ਆਗੂ" ਵਜੋਂ ਦਰਸਾਇਆ ਹੈ, ਜਿਸ ਕੋਲ ਇਸ ਗੱਲ ਦੀ ਠੋਸ ਸਮਝ ਹੈ ਕਿ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਜ਼ਿੰਮੇਵਾਰ ਅਤੇ ਸੰਮਲਿਤ ਤਰੀਕੇ ਨਾਲ ਡਿਜੀਟਲ ਪਰਿਵਰਤਨ ਦਾ ਲਾਭ ਕਿਵੇਂ ਲੈਣਾ ਹੈ। ਜਿਨੇਵਾ ਵਿਚ 2016 ਤੋਂ 2018 ਤੱਕ ਨਿਸ਼ਸਤਰੀਕਰਨ ਬਾਰੇ ਕਾਨਫਰੰਸ ਵਿੱਚ ਭਾਰਤ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਰਹੇ ਗਿੱਲ, ਜਿਨੇਵਾ ਸਥਿਤ ਗ੍ਰੈਜੂਏਟ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟਡੀਜ਼ ਦੇ ਇੰਟਰਨੈਸ਼ਨਲ ਡਿਜੀਟਲ ਹੈਲਥ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਰਚ ਕੋਲਾਬੋਰੇਟਿਵ (I-DAIR) ਪ੍ਰੋਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ।

ਇਹ ਵੀ ਪੜ੍ਹੋ: ਉਦਘਾਟਨ ਦੌਰਾਨ ਹੀ ਟੁੱਟਿਆ ਪੁਲ, ਮੇਅਰ ਸਮੇਤ 2 ਦਰਜਨ ਤੋਂ ਵੱਧ ਲੋਕ ਨਾਲੇ 'ਚ ਡਿੱਗੇ (ਵੀਡੀਓ)

ਸੰਯੁਕਤ ਰਾਸ਼ਟਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ, 'ਉਹ ਡਿਜ਼ੀਟਲ ਤਕਨਾਲੋਜੀ 'ਚ ਇਕ ਵਿਚਾਰਸ਼ੀਲ ਨੇਤਾ ਹਨ, ਜਿਸ ਨੂੰ ਇਸ ਗੱਲ ਦੀ ਠੋਸ ਸਮਝ ਹੈ ਕਿ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਇਕ ਜ਼ਿੰਮੇਵਾਰ ਅਤੇ ਸਮਾਵੇਸ਼ੀ ਤਰੀਕੇ ਨਾਲ ਡਿਜੀਟਲ ਪਰਿਵਰਤਨ ਦਾ ਲਾਭ ਕਿਵੇਂ ਲਿਆ ਜਾਵੇ।' ਇਸ ਤੋਂ ਪਹਿਲਾਂ ਗਿੱਲ ਡਿਜੀਟਲ ਸਹਿਯੋਗ (2018-2019) 'ਤੇ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੀ ਉੱਚ ਪੱਧਰੀ ਕਮੇਟੀ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸਹਿ-ਮੁਖੀ ਸਨ। ਉਹ 1992 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਤਹਿਰਾਨ ਅਤੇ ਕੋਲੰਬੋ ਵਿੱਚ ਆਪਣੀ ਤਾਇਨਾਤੀ ਦੌਰਾਨ ਨਿਸ਼ਸਤਰੀਕਰਨ, ਰਣਨੀਤਕ ਤਕਨਾਲੋਜੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਕਈ ਅਹੁਦਿਆਂ 'ਤੇ ਕੰਮ ਕੀਤਾ। ਉਹ ਸਟੈਨਫੋਰਡ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਸਕਾਲਰ ਵੀ ਰਹੇ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਹਰ ਸਿਗਰਟ 'ਤੇ ਲਿਖੀ ਜਾਏਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਰਨ ਵਾਲਾ ਬਣੇਗਾ ਪਹਿਲਾ ਦੇਸ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News