ਇੰਡੋਨੇਸ਼ੀਆ ''ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਰੀਬ 50 ਲੋਕ ਮਰੇ

Monday, Apr 09, 2018 - 04:37 PM (IST)

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਸਮੇਤ ਪੱਛਣੀ ਇੰਡੋਨੇਸ਼ੀਆ ਵਿਚ ਇਕ ਹਫਤੋਂ ਤੋਂ ਥੋੜ੍ਹਾ ਜ਼ਿਆਦਾ ਸਮੇਂ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦਾ ਅੰਕੜਾ ਕਰੀਬ 50 ਤੱਕ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਤਾਜ਼ਾ ਮਾਮਲੇ ਵਿਚ ਵੀਰਵਾਰ ਅਤੇ ਸੋਮਵਾਰ ਦੀ ਸਵੇਰ ਤੱਕ ਬਾਨਡੁੰਗ ਦੀ ਰਾਜਧਾਨੀ ਪੱਛਮੀ ਜਾਵਾ ਦੇ ਸੀਕਾਲੇਂਗਕਾ ਉਪ ਜ਼ਿਲੇ ਵਿਚ 20 ਲੋਕਾਂ ਦੀ ਮੌਤ ਹੋ ਗਈ। ਸੀਕਾਲੇਂਗਕਾ ਦੇ ਸਰਕਾਰੀ ਹਸਪਤਾਲ ਦੇ ਪ੍ਰਮੁੱਖ ਮਤਲਬ ਸੁਮਪੇਨਾ ਨੇ ਕਿਹਾ ਕਿ ਕੁਲ ਮਿਲਾ ਕੇ 19 ਲੋਕਾਂ ਦੀ ਮੌਤ ਹਸਪਤਾਲ ਵਿਚ ਹੋਈ ਜਦਕਿ ਇਕ ਵਿਅਕਤੀ ਨੂੰ ਮ੍ਰਿਤ ਅਵਸਥਾ ਵਿਚ ਹਸਪਤਾਲ ਲਿਜਾਇਆ ਗਿਆ ਸੀ। ਸੁਮਪੇਨਾ ਨੇ ਕਿਹਾ ਕਿ ਕੁੱਲ ਮਿਲਾ ਕੇ ਕਰੀਬ 40 ਲੋਕਾਂ ਨੂੰ ਚੱਕਰ, ਉਲਟੀ ਅਤੇ ਸਾਹ ਸੰਬੰਧੀ ਸਮੱਸਿਆ ਅਤੇ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। 13 ਲੋਕਾਂ ਦਾ ਇਲਾਜ ਹਾਲੇ ਜਾਰੀ ਹੈ। ਸ਼ਰਾਬ 'ਤੇ ਜ਼ਿਆਦਾ ਟੈਕਸ ਕਾਰਨ ਇੰਡੋਨੇਸ਼ੀਆ ਵਿਚ ਗਰੀਬਾਂ ਵਿਚਕਾਰ ਸ਼ਰਾਬ ਦੀ ਕਾਲਾ ਬਾਜ਼ਾਰੀ ਤੋਂ ਖਰੀਦਦਾਰੀ ਦਾ ਰੁਝਾਨ ਵਧਿਆ ਹੈ। ਦੁਨੀਆ ਦੀ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਵਿਚ ਸ਼ਰਾਬ ਪੀਣ ਤੋਂ ਪਰਹੇਜ਼ ਦੀ ਗੱਲ ਹੁੰਦੀ ਹੈ ਪਰ ਨਾਗਰਿਕ ਕਾਨੂੰਨ ਵਿਚ ਅਜਿਹਾ ਕਰਨਾ ਗੈਰ ਕਾਨੂੰਨੀ ਨਹੀਂ ਹੈ।


Related News