ਕ੍ਰਿਸਮਸ ਤੋਂ ਪਹਿਲਾਂ ਐਪਲ ਨੇ ਅਮਰੀਕਾ ਤੇ ਲੰਡਨ ’ਚ ਬੰਦ ਕੀਤੇ 50 ਤੋਂ ਜ਼ਿਆਦਾ ਸਟੋਰ

12/22/2020 1:11:12 PM

ਗੈਜੇਟ ਡੈਸਕ– ਐਪਲ ਨੇ ਇਕ ਵਾਰ ਫਿਰ ਤੋਂ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਅਮਰੀਕਾ ਅਤੇ ਲੰਡਨ ’ਚ ਆਪਣੇ ਕਈ ਸਟੋਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਕ੍ਰਿਸਮਸ ਤੋਂ ਠੀਕ ਪਹਿਲਾਂ ਐਪਲ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਸਾਰੇ 53 ਅਤੇ ਲੰਡਨ ਸਥਿਤ ਇਕ ਦਰਜਨ ਤੋਂ ਜ਼ਿਆਦਾ ਆਊਟਲੇਟਸ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਐਪਲ ਨੇ ਇਹ ਫ਼ੈਸਲਾ ਅਮਰੀਕਾ ਅਤੇ ਇੰਗਲੈਂਡ ’ਚ ਵਧਦੇ ਕੋਰੋਨਾ ਦੇ ਮਾਮਲਿਆਂ ਕਾਰਨ ਲਿਆ ਹੈ। ਕੰਪਨੀ ਨੇ ਇਸ ਤੋਂ ਇਲਾਵਾ ਮੈਕਸੀਕੋ ਅਤੇ ਬ੍ਰਾਜ਼ੀਲ ਦੇ ਦੋ ਸਟੋਰ ਵੀ ਬੰਦ ਕਰ ਦਿੱਤੇ ਹਨ ਅਤੇ ਬ੍ਰਿਟੇਨ ’ਚ 16 ਸਟੋਰ ਬੰਦ ਕਰਨ ਵਾਲੀ ਹੈ। 

ਇਹ ਵੀ ਪੜ੍ਹੋ– 2020 ’ਚ ਇਸ ਯੂਟਿਊਬਰ ਨੇ ਕਮਾਏ ਸਭ ਤੋਂ ਜ਼ਿਆਦਾ ਪੈਸੇ, ਉਮਰ ਤੇ ਕਮਾਈ ਜਾਣ ਉੱਡ ਜਾਣਗੇ ਹੋਸ਼

ਇਸੇ ਸਾਲ ਮਈ ਮਹੀਨੇ ’ਚ ਐਪਲ ਨੇ ਅਮਰੀਕਾ ’ਚ ਆਪਣੇ 25 ਸਟੋਰਾਂ ਨੂੰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਉਸ ਦੇ ਸਟੋਰ ਹੌਲੀ-ਹੌਲੀ ਖੋਲ੍ਹੇ ਜਾ ਰਹੇ ਹਨ ਅਤੇ ਇਸ ਦੌਰਾਨ ਸਮਾਜਿਕ ਦੂਰੀ ਵਰਗੇ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕੀਤਾ ਜਾਵੇਗਾ। ਐਪਲ ਨੇ ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਗ੍ਰੇਟਰ ਚੀਨ ਦੇ ਬਾਹਰ ਆਪਣੇ ਸਾਰੇ ਸਟੋਰ ਬੰਦ ਕਰ ਦਿੱਤੇ। ਇਸ ਤੋਂ ਬਾਅਦ ਜਨਵਰੀ ’ਚ ਕੰਪਨੀ ਨੇ ਗ੍ਰੇਟਰ ਚੀਨ ’ਚ ਵੀ 50 ਤੋਂ ਜ਼ਿਆਦਾ ਸਟੋਰਾਂ ਨੂੰ ਬੰਦ ਕੀਤਾ, ਹਾਲਾਂਕਿ ਮਾਰਚ ਦੇ ਅੰਤ ਤਕ ਇਨ੍ਹਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। 

ਇਹ ਵੀ ਪੜ੍ਹੋ– ਸੈਮਸੰਗ ਭਾਰਤ ’ਚ ਲਿਆ ਰਹੀ ਨਵਾਂ ਪ੍ਰੋਡਕਟ, ਬਿਨਾਂ ਧੋਤੇ ਹੀ ਮਿੰਟਾਂ ’ਚ ਸਾਫ਼ ਹੋ ਜਾਣਗੇ ਕੱਪੜੇ

ਮਈ ’ਚ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਸਟੋਰਾਂ ਨੂੰ ਖੋਲ੍ਹਣ ਨੂੰ ਲੈ ਕੇ ਇਕ ਨੋਟ ਵੀ ਪਬਲਿਸ਼ ਕੀਤਾ ਸੀ ਜਿਸ ਵਿਚ ਲਿਖਿਆ ਸੀ ਕਿ ਅਸੀਂ ਆਪਣੇ ਸਟੋਰਾਂ ਨੂੰ ਉਦੋਂ ਖੋਲ੍ਹ ਰਹੇ ਹਾਂ ਜਦੋਂ ਸਾਨੂੰ ਲੱਗ ਰਿਹਾ ਹੈ ਕਿ ਉਥੋਂ ਦਾ ਮਾਹੌਲ ਠੀਕ ਹੋ ਗਿਆ ਹੈ। ਇਹ ਨੋਟ ਐਪਲ ਦੇ ਰਿਟੇਲ ਮੁਖੀ ਡੇਡਰੇ ਓ ਬ੍ਰਾਇਨ ਨੇ ਲਿਖਿਆ ਸੀ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ


Rakesh

Content Editor

Related News