ਅਲਜੀਰੀਆ 'ਚ ਫੌਜ ਦਾ ਜਹਾਜ਼ ਕਰੈਸ਼, 2 ਪਾਇਲਟਾਂ ਦੀ ਮੌਤ

Tuesday, Jan 28, 2020 - 10:15 AM (IST)

ਅਲਜੀਰੀਆ 'ਚ ਫੌਜ ਦਾ ਜਹਾਜ਼ ਕਰੈਸ਼, 2 ਪਾਇਲਟਾਂ ਦੀ ਮੌਤ

ਐਲਜੀਅਰਸ (ਬਿਊਰੋ): ਅਲਜੀਰੀਆ ਦੇ ਪੂਰਬੀ-ਉੱਤਰੀ ਵਿਚ ਓਮ ਐੱਲ ਬੋਉਘੀ ਸੂਬੇ ਵਿਚ ਮੰਗਲਵਾਰ ਨੂੰ ਫੌਜ ਦਾ ਇਕ ਜਹਾਜ਼ ਕਰੈਸ਼ ਹੋ ਗਿਆ।ਇਸ ਹਾਦਸੇ ਵਿਚ 2 ਪਾਇਲਟਾਂ ਦੀ ਮੌਤ ਹੋ ਗਈ।ਸਥਾਨਕ ਮੀਡੀਆ ਮੁਤਾਬਕ ਘਟਨਾਸਥਲ 'ਤੇ ਬਚਾਅ ਟੀਮ ਭੇਜੀ ਗਈ ਹੈ। ਰਿਪੋਰਟ ਮੁਤਾਬਕ ਜਹਾਜ਼ ਅਲਜੀਰੀਆਈ ਹਵਾਈ ਫੌਜ ਦੇ 121ਵੇਂ ਫਾਈਟਰ ਸਕਵਾਈਨ ਦਾ SU-30 ਬੰਬਾਰੀ ਜਹਾਜ਼ ਸੀ।

 

ਬੋਰਡ 'ਤੇ ਦੋ ਪਾਇਲਟਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।ਹਾਦਸਾਸਥਲ ਰਾਸ਼ਟਰੀ ਰਾਜਧਾਨੀ ਅਲਜੀਅਰਸ ਤੋਂ 500 ਕਿਲੋਮੀਟਰ ਦੂਰ ਸਥਿਤ ਹੈ। ਅਲਜੀਰੀਆਈ ਰਾਸ਼ਟਰਪਤੀ ਅਬਦੇਲਮਦਜੀਦ ਤੇਬੌਨੇ ਨੇ ਮੰਗਲਵਾਰ ਸਵੇਰੇ ਟਵੀਟ ਵਿਚ ਦੋ ਪਾਇਲਟਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਇਕ ਟਰਨੇਰ ਜਹਾਜ਼ ਸੀ।


author

Vandana

Content Editor

Related News