ਸ਼ਰਾਬ ਪੀ ਕੇ ਮਚਾਇਆ ਹੰਗਾਮਾ, ਪੂਰਾ ਗਰਾਊਂਡ ਬਦਲ ਗਿਆ ਕੂੜੇ ਦੇ ਢੇਰ ''ਚ

11/06/2017 9:40:29 AM

ਮੈਲਬੌਰਨ,(ਬਿਊਰੋ)— ਆਸਟ੍ਰੇਲੀਆ ਦੀ ਮੈਲਬੌਰਨ ਸਿਟੀ ਵਿਚ ਸ਼ਨੀਵਾਰ ਤੋਂ 'ਡਰਬੀ ਡੇ' ਦਾ ਆਯੋਜਨ ਸ਼ੁਰੂ ਹੋਇਆ। ਇਸ ਦੌਰਾਨ ਮੈਲਬੌਰਨ ਦੇ ਫਲੇਮਿੰਗਟਨ ਰੈਸਕੋਰਸ ਦੌਰਾਨ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਜੱਮਕੇ ਰੇਸ 'ਚ ਪੈਸਾ ਵੀ ਲਗਾਇਆ। ਹਾਲਾਂਕਿ ਰੇਸ ਤੋਂ ਬਾਅਦ ਰੇਸਕੋਰਸ ਗਰਾਊਂਡ ਉਸ ਸਮੇਂ ਕੂੜੇ ਦੇ ਢੇਰ ਵਿਚ ਬਦਲ ਗਿਆ, ਜਦੋਂ ਇੱਥੇ ਇਕੱਠੇ ਲੋਕਾਂ ਨੇ ਹੁੜਦੰਗ ਮਚਾਉਣਾ ਸ਼ੁਰੂ ਕਰ ਦਿੱਤਾ। ਸ਼ਰਾਬ ਦੇ ਨਸ਼ੇ 'ਚ ਯੰਗਸਟਰਸ ਦੇਰ ਸ਼ਾਮ ਤੱਕ ਮਸਤੀ ਦੇ ਮੂਡ ਵਿਚ ਧਮਾਲ ਮਚਾਉਂਦੇ ਨਜ਼ਰ ਆਏ। ਸ਼ਾਮ ਤੱਕ ਹਾਲਾਤ ਅਜਿਹੇ ਹੋ ਚੁੱਕੇ ਸਨ ਕਿ ਲੋਕਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਬੁਲਾਉਣਾ ਪਿਆ। ਉਥੇ ਹੀ, ਸ਼ਰਾਬ ਦੇ ਨਸ਼ੇ ਵਿਚ ਧੁਤ ਕਈਆਂ ਨੂੰ ਐਂਬੂਲੈਂਸ ਨਾਲ ਉਨ੍ਹਾਂ ਦੇ ਘਰ ਪੰਹੁਚਾਉਣਾ ਪਿਆ।


Related News