ਦਲ ਬਦਲੂਆਂ ਨੇ ਪੰਜਾਬ ਦੀ ਸਿਆਸਤ ’ਚ ਮਚਾਇਆ ਘਮਸਾਨ

Wednesday, Apr 03, 2024 - 06:11 AM (IST)

ਦਲ ਬਦਲੂਆਂ ਨੇ ਪੰਜਾਬ ਦੀ ਸਿਆਸਤ ’ਚ ਮਚਾਇਆ ਘਮਸਾਨ

ਲੁਧਿਆਣਾ (ਡੀ. ਐੱਸ. ਰਾਏ)– ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੀ ਗੱਡੀ ’ਤੇ ਸਵਾਰ ਹੋਣ ਦੀਆਂ ਅਟਕਲਾਂ ਨੇ ਦੇਸ਼ ਦੀ ਸਿਆਸਤ ਨੂੰ ਗੰਧਲਾ ਕਰ ਦਿੱਤਾ ਹੈ। ਅੱਜ ਕੋਈ ਪਾਰਟੀ ਕੱਲ ਕੋਈ ਹੋਰ ਪਾਰਟੀ ਦਾ ਪੱਲਾ ਫੜਨਾ ਬੜੀ ਵੱਡੀ ਗਿਰਾਵਟ ਤਸਵਰ ਕੀਤੀ ਜਾਂਦੀ ਹੈ।

ਇਖਲਾਕ ਤਾਂ ਇਹ ਕਹਿੰਦਾ ਹੈ ਕਿ ਜੀਆਂਗੇ ਜਾਂ ਮਰਾਂਗੇ ਪਰ ਆਪਣੀ ਪਾਰਟੀ ਨਹੀਂ ਛੱਡਣੀ ਪਰ ਇਥੇ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ। ਵੇਖਣ ’ਚ ਇੰਝ ਆਉਂਦਾ ਹੈ ਕਿ ‘ਜਿਥੇ ਵੇਖਿਆ ਤਵਾ ਪਰਾਤ ਉਥੇ ਕੱਟੀ ਸਾਰੀ ਰਾਤ। ਜਿਥੇ ਦੋ ਕੌਡੀਆਂ ਨਜ਼ਰ ਆਈਆਂ, ਬਸ ਉਥੇ ਹੀ ਲਪਟ ਗਏ।’ ਇਹ ਸਭ ਕੁਝ ਦੇਖ ਕੇ ਇਹ ਕਹਿਣਾ ਵਾਜ਼ਿਬ ਹੈ ਕਿ ਇਥੇ ਕਰੈਕਟਰ ਦੀ ਕੋਈ ਕੀਮਤ ਨਹੀਂ ਪਰ ਟਰੈਕਟਰ ਦੀ ਕੀਮਤ ਲਈ ਲੱਖਾਂ ਰੁਪਏ ਹਨ।

ਦਲ ਬਦਲੂਆਂ ਦੀ ਕਵਾਇਤਦ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਾਜ ’ਚ ਪਹਿਲੀ ਵਾਰ ਦੇਖਣ ਨੂੰ ਆਈ, ਜਦੋਂ 1950 ’ਚ ਪੰਡਿਤ ਜੀ ਸਥਾਨਕ ਦਰੇਸੀ ਦੇ ਮੈਦਾਨ ’ਚ ਇਕ ਜਲਸੇ ਨੂੰ ਸੰਬੋਧਨ ਕਰਨ ਲਈ ਆਏ ਤਾਂ ਉਨ੍ਹਾਂ ਦੇ ਵਤੀਰੇ ਕਰਕੇ ਸਥਾਨਕ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੇਰੇ ਪੰਜਾਬ ਡਾ. ਕਾਲੀ ਚਰਨ ਸ਼ਰਮਾ ਨੇ ਫ੍ਰੀਡਮ ਫਾਈਟਰ ਨੂੰ ਕਾਂਗਰਸ ਪਾਰਟੀ ਛੱਡ ਕੇ ਜਨ ਸੰਘ ਪਾਰਟੀ ਫੜੀ, ਫਿਰ ਸੋਸ਼ਲਿਸਟ ਪਾਰਟੀ, ਫਿਰ ਕਾਂਗਰਸ (ਓ) ਦੇ ਬਤੌਰ ਪ੍ਰਧਾਨ ਪੰਜਾਬ ਰਹੇ। ਅਕਾਲੀ ਪਾਰਟੀ ਦੇ ਮੰਨੇ-ਪ੍ਰਮੰਨੇ ਨੇਤਾ ਗਿਆਨੀ ਕਰਤਾਰ ਸਿੰਘ ਨੇ ਅਕਾਲੀ ਪਾਰਟੀ ਛੱਡ ਕੇ ਕਾਂਗਰਸ ਅਪਣਾਈ, ਜਿਸ ਦੇ ਉਹ ਮੰਤਰੀ ਵੀ ਰਹੇ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ

ਹੁਣ ਵਰਤਮਾਨ ਸਥਿਤੀ ਮੁਤਾਬਕ ਇੰਝ ਵਰਣਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਅਕਾਲੀ ਪਾਰਟੀ ਨਾਲ ਜੁੜੇ ਹੋਏ ਸਨ, ਜਿਸ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਆ ਵੜੇ, ਫਿਰ ਛਲਾਂਗ ਮਾਰ ਕੇ ਬੀ. ਜੇ. ਪੀ. ਕੋਲ ਚਲੇ ਗਏ। ਉਨ੍ਹਾਂ ਦੇ ਪਿੱਛੇ ਹੀ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੀ ਕਾਂਗਰਸ ਪਾਰਟੀ ਛੱਡ ਕੇ ਆਪਣੇ ਪਤੀ ਵਲੋਂ ਅਪਣਾਈ ਪਾਰਟੀ ਬੀ. ਜੇ. ਪੀ. ’ਚ ਜਾ ਰਲੀ। ਕਿਸੇ ਵੇਲੇ ਕਾਂਗਰਸ ਪਾਰਟੀ ਦੇ ਮੰਤਰੀ ਰਹੇ ਬਲਰਾਮ ਜਾਖੜ ਦੇ ਲੜਕੇ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਨਾਲ ਨਾਤਾ ਤੋੜ ਕੇ ਬੀ. ਜੇ. ਪੀ. ਅਪਣਾਈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਛੱਡ ਕੇ ਬੀ. ਜੇ. ਪੀ. ਦਾ ਪੱਲਾ ਫੜਿਆ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਣਜੀਤ ਬਿੱਟੂ ਨੇ ਕਾਂਗਰਸ ਪਾਰਟੀ ਤਿਆਗ ਕੇ ਬੀ. ਜੇ. ਪੀ. ਫੜ ਲਈ। ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਦਮ ’ਤੇ ਐੱਮ. ਪੀ. ਬਣੇ ਸੁਸ਼ੀਲ ਰਿੰਕੂ ਵੀ ਪਾਰਟੀ ਛੱਡ ਕੇ ਬੀ. ਜੇ. ਪੀ. ਦੀ ਗੱਡੀ ’ਤੇ ਸਵਾਰ ਹੋ ਗਏ। ਕਾਫੀ ਚਿਰ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬੀ. ਜੇ. ਪੀ. ਨੂੰ ਤਿਆਗ ਕੇ ਕਾਂਗਰਸ ਪਾਰਟੀ ਅਪਣਾਈ ਸੀ।

ਇਹ ਕੁਝ ਕੁ ਦਲ ਬਦਲੂਆਂ ਦੀ ਸੂਚੀ ਐਡਵੋਕੇਟ ਦਰਸ਼ਨ ਸਿੰਘ ਰਾਏ ਚੇਅਰਮੈਨ ਭ੍ਰਿਸ਼ਟਾਚਾਕ ਵਿਰੋਧੀ ਫਰੰਚ (ਰਜਿ.) ਨੇ ਦਰਸਾਈ, ਜਿਸ ਮੁਤਾਬਕ ਇਹ ਸੱਚਾਈ ਹੈ ਕਿ ਸਿਆਸੀ ਨੇਤਾਵਾਂ ਦਾ ਕੋਈ ਦੀਨ ਮਜ਼੍ਹਬ ਨਹੀਂ, ਉਨ੍ਹਾਂ ਦੀ ਨਜ਼ਰ ਤਾਂ ਹਲਵੇ ਵੱਲ ਹੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News