ਡੈਨੀਅਲ ਸਮਿਥ ਨੇ ਨਵੇਂ ਮੰਤਰੀ ਮੰਡਲ 'ਚ 24 ਮੰਤਰੀਆਂ ਦੀ ਕੀਤੀ ਨਿਯੁਕਤੀ, ਪੰਜਾਬੀ ਮੂਲ ਦੀ ਰਾਜਨ ਸਾਹਨੀ ਵੀ ਸ਼ਾਮਲ
Monday, Jun 12, 2023 - 03:04 PM (IST)
ਕੈਲਗਰੀ- ਕੈਨੇਡਾ ਵਿਖੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੇ ਨਵੇਂ ਮੰਤਰੀ ਮੰਡਲ ਵਿਚ 24 ਮੰਤਰੀਆਂ ਨੂੰ ਸ਼ਾਮਲ ਕਰ ਕੇ ਉਹਨਾਂ ਨੂੰ ਸਹੁੰ ਚੁਕਾਈ। ਇਸ ਤਰ੍ਹਾਂ ਉਹਨਾਂ ਨੇ ਨਵੀਂਂ ਸਰਕਾਰ ਦੀ ਸ਼ੁਰੂਆਤ ਕਰ ਦਿੱਤੀ। ਨਵੇਂ ਮੰਤਰੀ ਮੰਡਲ ਵਿਚ ਜ਼ਿਆਦਾਤਰ ਚੁਣੇ ਗਏ ਸਿਆਸਤਦਾਨ ਅਤੇ ਪੁਰਾਣੇ ਮੰਤਰੀ ਸ਼ਾਮਲ ਕੀਤੇ ਗਏ ਹਨ। ਇਹਨਾਂ ਵਿਚ ਬਾਕੀਆਂ ਤੋਂ ਇਲਾਵਾ ਪੰਜਾਬੀ ਮੂਲ ਦੀ ਇਕ ਅਤੇ ਮੁਸਲਿਮ ਭਾਈਚਾਰੇ ਦੇ ਦੋ ਮੈਂਬਰ ਹਨ। ਸਹੁੰ ਚੁੱਕ ਸਮਾਗਮ ਐਡਮਿੰਟਨ ਦੇ ਸਰਕਾਰੀ ਹਾਊਸ ਵਿਚ ਕਰਾਇਆ ਗਿਆ। ਰਾਜਨ ਸਾਹਨੀ ਨੇ ਟਵੀਟ ਕਰ ਕੇ ਸਹੁੰ ਚੁੱਕ ਸਮਾਗਮ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸਮਿਥ ਨੇ ਆਪਣੇ ਨਵੇਂ ਮੰਤਰੀਆਂ ਦੇ ਸਹੰੁ ਚੁੱਕਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਇਕ ਅਜਿਹੀ ਸਰਕਾਰ ਬਣਾਵਾਂਗੇ ਜੋ ਸਾਰੀਆਂ ਦੀ ਆਵਾਜ਼ ਨੂੰ ਸੁਣੇਗੀ ਅਤੇ ਸਾਰੇ ਅਲਬਰਟਾ ਵਾਸੀਆਂ ਦੀ ਨੁਮਾਇੰਦਗੀ ਕਰੇਗੀ। ਮੰਤਰੀ ਮੰਡਲ ਵਿਚ ਨਵੇਂ 9 ਮੈਂਬਰ ਕੈਲਗਰੀ ਤੋਂ ਹਨ। ਜਦਕਿ ਸਿਰਫ਼ 5 ਔਰਤਾਂ ਹੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਰਾਜਨ ਸਾਹਨੀ ਦੱਖਈ ਏਸ਼ੀਆਈ ਮੂਲ ਦੀ, ਮੁਹੰਮਦ ਯਾਸੀਨ ਦੱਖਣੀ ਮੂਲ ਦੇ ਅਤੇ ਮਿਕੀ ਐਮਰੀ ਲੈਬਨੀਜ਼ ਕੈਨੇਡੀਅਨ ਮੁਸਲਮਾਨ ਮੂਲ ਦੇ ਹਨ। ਨਵੀਂ ਚੁਣੀ ਕੈਬਨਿਟ ਵਿਚ ਪ੍ਰੀਮੀਅਰ ਡੈਨੀਅਲ ਸਮਿਥ ਨੇ ਅੰਤਰ ਸਰਕਾਰੀ ਮਾਮਲਿਆਂ ਦਾ ਮਹਿਕਮਾ ਆਪਣੇ ਕੋਲ ਰੱਖਿਆ ਹੈ। ਰਾਜਨ ਸਾਹਨੀ ਨੂੰ ਉੱਨਤ ਸਿੱਖਿਆ ਮੰਤਰੀ ਨਿਯੁਕਤ ਕੀਤਾ ਿਗਆ ਹੈ। ਬਾਕੀਆਂ ਦਾ ਵੇਰਵਾ ਇਸ ਤਰ੍ਹਾ ਹੈ-
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦਾ ਸੰਘਰਸ਼ ਜਾਰੀ, ਵਿਰੋਧੀ ਧਿਰ ਦੇ ਨੇਤਾ ਨੇ PM ਟਰੂਡੋ ਨੂੰ ਕੀਤੀ ਇਹ ਅਪੀਲ
ਅਲਬਰਟਾ ਦੀ ਨਵੀਂ ਕੈਬਨਿਟ:
ਡੈਨੀਅਲ ਸਮਿਥ - ਪ੍ਰੀਮੀਅਰ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ
ਮਾਈਕ ਐਲਿਸ - ਡਿਪਟੀ ਪ੍ਰੀਮੀਅਰ ਅਤੇ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਦੇ ਮੰਤਰੀ।
ਨੈਟ ਹਾਰਨਰ - ਖਜ਼ਾਨਾ ਬੋਰਡ ਦੇ ਪ੍ਰਧਾਨ ਅਤੇ ਵਿੱਤ ਮੰਤਰੀ।
ਨਾਥਨ ਨਿਊਡੋਰਫ - ਸਮਰੱਥਾ ਅਤੇ ਉਪਯੋਗਤਾਵਾਂ ਦੇ ਮੰਤਰੀ।
ਰਿਕ ਮੈਕਆਈਵਰ - ਮਿਉਂਸਪਲ ਮਾਮਲਿਆਂ ਦੇ ਮੰਤਰੀ।
ਡੇਲ ਨਲੀ - ਸੇਵਾ ਅਲਬਰਟਾ ਅਤੇ ਰੈੱਡ ਟੇਪ ਰਿਡਕਸ਼ਨ ਮੰਤਰੀ।
ਪੀਟ ਗੁਥਰੀ - ਬੁਨਿਆਦੀ ਢਾਂਚਾ ਮੰਤਰੀ।
ਬ੍ਰਾਇਨ ਜੀਨ - ਊਰਜਾ ਅਤੇ ਖਣਿਜ ਮੰਤਰੀ।
ਟੌਡ ਲੋਵੇਨ - ਜੰਗਲਾਤ ਅਤੇ ਪਾਰਕਾਂ ਦਾ ਮੰਤਰਾਲਾ।
ਆਰਜੇ ਸਿਗੁਰਡਸਨ - ਖੇਤੀਬਾੜੀ ਅਤੇ ਸਿੰਚਾਈ ਮੰਤਰੀ।
ਐਡਰੀਆਨਾ ਲਾਗਰੇਂਜ - ਸਿਹਤ ਮੰਤਰੀ।
ਡੈਨ ਵਿਲੀਅਮਜ਼ - ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰੀ।
ਜੇਸਨ ਨਿਕਸਨ - ਸੀਨੀਅਰਜ਼, ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮੰਤਰੀ।
ਰੇਬੇਕਾ ਸ਼ੁਲਜ਼ - ਵਾਤਾਵਰਣ ਅਤੇ ਸੁਰੱਖਿਅਤ ਖੇਤਰਾਂ ਦੀ ਮੰਤਰੀ।
ਜੋਸੇਫ ਸ਼ੋ - ਸੈਰ ਸਪਾਟਾ ਅਤੇ ਖੇਡ ਮੰਤਰੀ।
ਮਿਕੀ ਐਮਰੀ - ਨਿਆਂ ਮੰਤਰੀ।
ਮੈਟ ਜੋਨਸ - ਨੌਕਰੀਆਂ, ਆਰਥਿਕਤਾ ਅਤੇ ਵਪਾਰ ਮੰਤਰੀ।
ਸੇਰਲੇ ਟਰਟਨ - ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਦੇ ਮੰਤਰੀ।
ਡੇਵਿਨ ਡਰੀਸ਼ੇਨ - ਆਵਾਜਾਈ ਅਤੇ ਆਰਥਿਕ ਗਲਿਆਰੇ ਮੰਤਰੀ।
ਰਾਜਨ ਸਾਹਨੀ - ਉੱਨਤ ਸਿੱਖਿਆ ਮੰਤਰੀ।
ਡਿਮੇਟ੍ਰੀਓਸ ਨਿਕੋਲਾਈਡਸ - ਸਿੱਖਿਆ ਮੰਤਰੀ।
ਤਾਨਿਆ ਫਿਰ - ਕਲਾ, ਸੱਭਿਆਚਾਰ ਅਤੇ ਔਰਤਾਂ ਦੀ ਸਥਿਤੀ ਮੰਤਰੀ।
ਨੈਟ ਗਲੂਬਿਸ਼ - ਤਕਨਾਲੋਜੀ ਅਤੇ ਨਵੀਨਤਾ ਮੰਤਰੀ।
ਰਿਕ ਵਿਲਸਨ - ਸਵਦੇਸ਼ੀ ਸਬੰਧਾਂ ਦੇ ਮੰਤਰੀ।
ਮੁਹੰਮਦ ਯਾਸੀਨ - ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰ ਮੰਤਰੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।