ਅਮਰੀਕਾ: ਆਈਨਸਟਾਈਨ ਦੁਆਰਾ ਲਿਖਿਆ ਪੱਤਰ 1.2 ਮਿਲੀਅਨ ਡਾਲਰ ''ਚ ਹੋਇਆ ਨੀਲਾਮ

05/24/2021 10:25:17 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਵਿਗਿਆਨ ਦੇ ਖੇਤਰ ਵਿੱਚ ਆਪਣੀਆਂ ਖੋਜਾਂ ਦੁਆਰਾ ਆਪਣਾ ਨਾਮ ਅਮਰ ਕਰ ਚੁੱਕੇ ਵਿਗਿਆਨੀ ਦੇ ਹੱਥਾਂ ਦੁਆਰਾ ਲਿਖਿਆ ਹੋਇਆ ਇੱਕ ਫਾਰਮੂਲੇ ਵਾਲਾ ਪੱਤਰ ਅਮਰੀਕਾ ਦੇ ਬੋਸਟਨ ਵਿੱਚ ਲੱਖਾਂ ਡਾਲਰ 'ਚ ਵੇਚਿਆ ਗਿਆ ਹੈ। ਬੋਸਟਨ ਸਥਿਤ ਇੱਕ ਨੀਲਾਮੀ ਸੰਸਥਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਲਬਰਟ ਆਈਨਸਟਾਈਨ ਦਾ ਇੱਕ ਹੱਥ ਲਿਖਤ ਪੱਤਰ ਜਿਸ ਵਿਚ ਉਸ ਦਾ ਮਸ਼ਹੂਰ E = mc2 ਦਾ ਫਾਰਮੂਲਾ ਹੈ, ਨੂੰ ਨੀਲਾਮੀ ਵਿੱਚ 1.2 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ 'ਚ ਵੇਚਿਆ ਗਿਆ ਹੈ।

ਕੈਲੀਫੋਰਨੀਆ ਇੰਸਟੀਚਿਊਟ ਆਫ਼ ਤਕਨਾਲੋਜੀ ਅਤੇ ਯੇਰੂਸ਼ਲਮ ਦੀ ਇਬਰਾਨੀ ਯੂਨੀਵਰਸਿਟੀ ਵਿੱਚ ਆਈਨਸਟਾਈਨ ਪੇਪਰਜ਼ ਪ੍ਰੋਜੈਕਟ ਦੇ ਅਧਿਕਾਰੀਆਂ ਅਨੁਸਾਰ ਆਈਨਸਟਾਈਨ ਦੀਆਂ ਸਿਰਫ ਤਿੰਨ ਹੋਰ ਹੱਥ ਲਿਖਤਾਂ ਮੌਜੂਦ ਹਨ, ਜਿਹਨਾਂ ਵਿੱਚ ਇਹ ਫਾਰਮੂਲਾ ਵਰਤਿਆ ਗਿਆ ਹੈ। ਇਸ ਪੱਤਰ ਨੂੰ ਵੇਚਣ ਵਾਲੀ ਨਿਲਾਮੀ ਸੰਸਥਾ ਆਰ ਆਰ ਆਕਸ਼ਨ ਅਨੁਸਾਰ ਇਹ ਚੌਥਾ ਪੱਤਰ ਇੱਕ ਨਿੱਜੀ ਸੰਗ੍ਰਹਿ ਵਿੱਚੋਂ ਇੱਕ ਹੈ ਅਤੇ ਹਾਲ ਹੀ ਵਿੱਚ ਜਨਤਕ ਹੋਇਆ ਹੈ। ਇਸ ਨੀਲਾਮੀ ਸੰਸਥਾ ਨੇ ਇਸ ਪੱਤਰ ਨੂੰ 40000 ਡਾਲਰ ਵਿੱਚ ਵੇਚਣ ਦੀ ਉਮੀਦ ਕੀਤੀ ਸੀ।

ਪੜ੍ਹੋ ਇਹ ਅਹਿਮ ਖਬਰ -'ਵੰਦੇ ਭਾਰਤ ਮੁਹਿੰਮ' ਤਹਿਤ ਹੁਣ ਤੱਕ 87,055 ਭਾਰਤੀ ਸਿੰਗਾਪੁਰ ਤੋਂ ਪਰਤੇ 

ਆਰ ਆਰ ਆਕਸ਼ਨ ਅਨੁਸਾਰ, ਇਹ ਪੱਤਰ ਜਿਸ ਵਿੱਚ ਫਾਰਮੂਲਾ  E = mc2 ਹੈ ਜੋ ਕਿ ਐਨਰਜੀ ਅਤੇ ਲਾਈਟ ਦੀ ਸਪੀਡ ਬਾਰੇ ਹੈ 26 ਅਕਤੂਬਰ, 1946 ਨੂੰ ਪੋਲਿਸ਼-ਅਮਰੀਕੀ ਭੌਤਿਕ ਵਿਗਿਆਨੀ ਲੂਡਵਿਕ ਸਿਲਬਰਸਟੀਨ ਨੂੰ ਆਈਨਸਟਾਈਨ ਦੁਆਰਾ ਲਿਖਿਆ ਗਿਆ ਸੀ।ਸਿਲਬਰਸਟੀਨ ਦੀ ਮੌਤ ਹੋਣ ਤੱਕ ਪੱਤਰ ਉਸ ਕੋਲ ਸੀ ਪਰ ਹੁਣ ਉਸਦੇ ਵੰਸ਼ਜ ਉਸਦੇ ਨਿੱਜੀ ਸਮਾਨ ਨੂੰ ਵੇਚ ਰਹੇ ਹਨ। ਹਾਲਾਂਕਿ ਇਸ ਪੱਤਰ ਦੇ ਖਰੀਦਦਾਰ ਦੀ ਪਛਾਣ ਨਹੀਂ ਦੱਸੀ ਗਈ ਹੈ। ਇਹ ਨੀਲਾਮੀ 13 ਮਈ ਨੂੰ ਸ਼ੁਰੂ ਹੋ ਕੇ ਵੀਰਵਾਰ ਨੂੰ ਸਮਾਪਤ ਹੋਈ।


Vandana

Content Editor

Related News