ਇਟਲੀ ਦੀ ਨਾਗਰਿਕਤਾ ਨਾ ਮਿਲਣ ਕਾਰਨ ਅਲਬਾਨੀਆ ਮੂਲ ਦੀ ਮੁਟਿਆਰ ਨੇ ਲਾਇਆ ਮੌਤ ਨੂੰ ਗਲੇ
Wednesday, Nov 17, 2021 - 02:21 PM (IST)
ਰੋਮ/ਇਟਲੀ (ਕੈਂਥ): ਅਜੋਕੇ ਸਮੇਂ ਵਿਚ ਜ਼ਿਆਦਾਤਰ ਨੌਜਵਾਨ ਗੱਭਰੂ ਅਤੇ ਮੁਟਿਆਰਾਂ ਚੰਗੇ ਭਵਿੱਖ ਦੀ ਆਸ ਵਿਚ ਪਰਦੇਸ ਜਾ ਰਹੇ ਹਨ ਪਰ ਜਦੋਂ ਇਨਸਾਨ ਆਪਣੇ ਮਕਸਦ ਵਿੱਚ ਨਾਕਾਮਯਾਬੀ ਮਹਿਸੂਸ ਕਰੇ ਤਾਂ ਕਈ ਵਾਰ ਦਰਦਨਾਕ ਮੌਤ ਨੂੰ ਗਲੇ ਲਾਉਂਦਾ ਵੀ ਉਫ ਨਹੀ ਕਰਦਾ। ਅਜਿਹਾ ਹੀ ਦਿਲ ਨੂੰ ਦਹਿਲਾਉਂਦਾ ਮਾਮਲਾ ਇਟਲੀ ਦੀ ਰਾਜਧਾਨੀ ਰੋਮ ਵਿੱਚ ਉਦੋਂ ਦੇਖਣ ਨੂੰ ਮਿਲੀਆ, ਜਦੋਂ ਅਲਬਾਨੀਆ ਮੂਲ ਦੀ ਅਦੈਂਲੀਨਾ ਸਿਜਦੀਨੀ ਨਾਮ ਦੀ ਇੱਕ ਮੁਟਿਆਰ ਨੇ ਟ੍ਰੇਨ ਹੇਠਾਂ ਆ ਕੇ ਸਿਰਫ ਇਸ ਲਈ ਮੌਤ ਨੂੰ ਗਲੇ ਲਗਾ ਲਿਆ ਕਿਉਂਕਿ ਇਟਲੀ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਨਾਂਹ ਕਰ ਦਿੱਤੀ।
ਇਟਾਲੀਅਨ ਮੀਡੀਏ ਅਨੁਸਾਰ ਮਿਤ੍ਰਕਾ ਨੇ ਕੁਝ ਸਾਲ ਪਹਿਲਾਂ ਇਟਲੀ ਦੀ ਨਾਗਰਿਕਤਾ ਲਈ ਅਰਜੀ ਦਿੱਤੀ ਸੀ ਪਰ ਇਮੀਗ੍ਰੇਸ਼ਨ ਵਿਭਾਗ ਵਲੋਂ ਉਸ ਨੂੰ ਕੋਰੀ ਨਾਂਹ ਦਾ ਜਵਾਬ ਮਿਲਣ 'ਤੇ ਉਸ ਨੂੰ ਲੱਗਾ ਕਿ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਹੈ ਜਿਸ ਦੇ ਚੱਲਦਿਆਂ ਸਿਸਟਮ ਤੋਂ ਤੰਗ ਆਕੇ ਉਸ ਨੇ ਖ਼ੁਦਕੁਸ਼ੀ ਕਰ ਕੇ ਮੌਤ ਨੂੰ ਗਲੇ ਲਗਾ ਲਿਆ।ਦੱਸਣਯੋਗ ਹੈ ਕਿ ਇਟਲੀ ਰਹਿੰਦੇ ਬਹੁਤੇ ਪ੍ਰਵਾਸੀਆਂ ਲਈ ਸਭ ਤੋਂ ਵੱਡੀ ਕਾਮਯਾਬੀ ਲਾਲ ਪਾਸਪੋਰਟ ਭਾਵ ਇਟਾਲੀਅਨ ਨਾਗਰਿਕਾਂ ਮੰਨੀ ਜਾਂਦੀ ਹੈ ਤੇ ਇਸ ਨੂੰ ਹਾਸਿਲ ਕਰਨ ਲਈ ਬਹੁਤ ਜੱਦੋ ਜਹਿਦ ਕਰਨੀ ਪੈਂਦੀ ਹੈ।
ਪੜ੍ਹੋ ਇਹ ਅਹਿਮ ਖਬਰ - ਸਿੰਗਾਪੁਰ ਦੀ ਅਦਾਲਤ ਨੇ ਇੱਕ ਹੋਰ ਭਾਰਤੀ ਨੂੰ ਸੁਣਾਈ ਮੌਤ ਦੀ ਸਜ਼ਾ
ਨਾਗਰਿਕਤਾ ਲੈਣ ਲਈ ਪ੍ਰਵਾਸੀ ਨੂੰ 10 ਸਾਲ ਦੇ ਰਹਾਇਸੀ ਪੇਪਰਾਂ ਦੇ ਨਾਲ ਆਪਣੀ ਸਲਾਨਾ ਆਮਦਨ ਵੀ ਪ੍ਰਮਾਣਿਤ ਕਰਨੀ ਹੁੰਦੀ ਹੈ।ਇਸ ਪ੍ਰਕਿਰਿਆ ਤੋਂ ਬਾਅਦ ਵੀ 2-4 ਸਾਲ ਦੀ ਬਿਨੈਕਾਰ ਨੂੰ ਉਡੀਕ ਕਰਨੀ ਪੈਂਦੀ ਹੈ।ਕਈ ਕੇਸਾਂ ਵਿੱਚ ਇਹ ਉਡੀਕ ਨਾ ਮੁੱਕਣ ਵਾਲੀ ਬਣ ਜਾਂਦੀ ਹੈ ਕਿਉਂਕਿ ਇਟਲੀ ਦੀ ਨਾਗਰਿਕਤਾ ਸਿਰਫ ਉਹਨਾਂ ਪ੍ਰਵਾਸੀਆਂ ਨੂੰ ਦਿੱਤੀ ਜਾਂਦੀ ਹੈ ਜਿਹਨਾਂ ਦਾ ਚਾਲ-ਚੱਲਣ ਬਿਲਕੁਲ ਦਰੁੱਸਤ ਹੈ ਅਤੇ ਉਸ 'ਤੇ ਕੋਈ ਅਪਰਾਧਕ ਮਾਮਲਾ ਦਰਜ ਨਹੀਂ।ਜਿਹੜੇ ਲੋਕ ਇਟਲੀ ਵਿੱਚ ਕਾਨੂੰਨ ਦੀ ਪੂਰਨ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਨਾਗਰਿਕਤਾ ਤਾਂ ਦੂਰ ਦੀ ਗੱਲ ਸਰਕਾਰ ਨਿਵਾਸ ਆਗਿਆ ਵੀ 6 ਮਹੀਨੇ ਤੋਂ ਵੱਧ ਨਹੀ ਦਿੰਦੀ ਤੇ ਇਹ ਲੋਕ ਵਕੀਲਾਂ ਰਾਹੀ 6-6 ਮਹੀਨੇ ਦੀ ਨਿਵਾਸ ਆਗਿਆ ਨਾਲ ਹੀ ਇਟਲੀ ਵਿੱਚ ਆਪਣਾ ਡੰਗ ਟਪਾਉਂਦੇ ਹਨ। ਅਜਿਹੇ ਲੋਕਾਂ ਵਿੱਚ ਹੁਣ ਭਾਰਤੀ ਲੋਕਾਂ ਦੀ ਗਿਣਤੀ ਵੀ ਵੱਧਣ ਲੱਗੀ ਹੈ ਜੋ ਸਮੁੱਚੇ ਭਾਰਤੀ ਭਾਈਚਾਰੇ ਲਈ ਵਿਚਾਰਨ ਯੋਗ ਹੈ।