ਆਸਟ੍ਰੇਲੀਆ : ਇਕ ਸਾਲ ''ਚ 23 ਬੱਚਿਆਂ ਦਾ ''ਪਿਤਾ'' ਬਣਿਆ ਨੌਜਵਾਨ, ਹੋਵੇਗੀ ਜਾਂਚ
Sunday, Nov 29, 2020 - 06:02 PM (IST)
ਸਿਡਨੀ (ਬਿਊਰੋ): ਦੁਨੀਆ ਵਿਚ ਹਰੇਕ ਇਨਸਾਨ ਭਾਵੇਂ ਉਹ ਪੁਰਸ਼ ਹੈ ਜਾਂ ਕੋਈ ਬੀਬੀ ਦੋਵੇਂ ਮਾਤਾ-ਪਿਤਾ ਬਣਨਾ ਚਾਹੁੰਦੇ ਹਨ। ਹਾਲ ਹੀ ਵਿਚ ਇਕ ਆਸਟ੍ਰੇਲੀਆਈ ਨੌਜਵਾਨ ਨੇ ਇਕ ਸਾਲ ਵਿਚ 23 ਬੱਚਿਆਂ ਦਾ ਪਿਤਾ ਬਣ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਸਲ ਵਿਚ ਨੌਜਵਾਨ ਇਹਨਾਂ ਬੱਚਿਆਂ ਦਾ ਜੈਵਿਕ ਪਿਤਾ ਹੈ। ਸ਼ੁਰੂ-ਸ਼ੁਰੂ ਵਿਚ ਉਸ ਨੇ ਸ਼ੌਂਕ ਦੇ ਤੌਰ 'ਤੇ ਆਪਣਾ ਸਪਰਮ ਦਾਨ ਕੀਤਾ ਪਰ ਬਾਅਦ ਵਿਚ ਉਸ ਨੇ ਇਸ ਸ਼ੌਂਕ ਨੂੰ ਫੁੱਲਟਾਈਮ ਜੌਬ ਬਣਾ ਲਿਆ। ਹੁਣ ਨੌਜਵਾਨ ਦੀ ਇਸ ਹਰਕਤ ਦੀ ਜਾਂਚ ਸ਼ੁਰੂ ਹੋ ਗਈ ਹੈ।
ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦਾ ਰਹਿਣ ਵਾਲਾ ਐਲਨ ਫਾਨ ਨਾਮ ਦਾ ਨੌਜਵਾਨ ਦੇਸ਼ ਵਿਚ ਸਪਰਮ ਦਾਨ ਕਰਨ ਲਈ ਕਾਫੀ ਮਸ਼ਹੂਰ ਹੋ ਚੁੱਕਾ ਹੈ। ਐਲਨ ਦਾ ਕਹਿਣਾ ਹੈ ਕਿ ਬੀਬੀਆਂ ਉਸ ਦੀ ਨਸਲ ਅਤੇ ਸਪਰਮ ਦੇ ਸਿਹਤਮੰਦ ਹੋਣ ਕਾਰਨ ਉਸ ਨੂੰ ਪਸੰਦ ਕਰਦੀਆਂ ਹਨ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਐਲਨ ਖੁਦ ਦੋ ਬੱਚਿਆਂ ਦਾ ਪਿਤਾ ਹੈ ਪਰ ਉਸ ਨੇ ਪ੍ਰਾਈਵੇਟ ਤੌਰ 'ਤੇ ਸਪਰਮ ਦਾਨ ਕਰਕੇ ਕਰੀਬ 23 ਬੱਚੇ ਪੈਦਾ ਕੀਤੇ ਹਨ। ਉਹ ਰਜਿਸਟਰਡ ਫਰਟੀਲਿਟੀ ਸੈਂਟਰ ਵਿਚ ਵੀ ਸਪਰਮ ਦਾਨ ਕਰਦਾ ਹੈ।
40 ਸਾਲਾ ਐਲਨ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ।ਕੁਝ ਫਰਟੀਲਿਟੀ ਕਲੀਨਿਕਾਂ ਨੇ ਹੀ ਐਲਨ ਦੀ ਸ਼ਿਕਾਇਤ ਕੀਤੀ ਸੀ।ਐਲਨ 'ਤੇ ਦੋਸ਼ ਹੈ ਕਿ ਉਸ ਦੇ ਵੈਧ ਕਲੀਨਿਕ ਤੋਂ ਬਾਹਰ ਵੀ ਸਪਰਮ ਦਾਨ ਕੀਤੇ ਅਤੇ ਤੈਅ ਸੀਮਾ ਤੋਂ ਵੱਧ ਬੱਚੇ ਪੈਦਾ ਕੀਤੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ
ਆਸਟ੍ਰੇਲੀਆ ਦੇ ਵਿਕਟੋਰੀਆ ਦੇ ਕਾਨੂੰਨ ਤਹਿਤ ਇਕ ਪੁਰਸ਼ ਸਿਰਫ 10 'ਫੈਮਿਲੀ' ਕ੍ਰੀਏਟ ਕਰ ਸਕਦਾ ਹੈ। ਉੱਥੇ ਐਲਨ ਦਾ ਕਹਿਣਾ ਹੈ ਕਿ ਬੀਬੀਆਂ ਨੂੰ ਮਨਾ ਕਰਨਾ ਉਸ ਦੇ ਲਈ ਕਾਫੀ ਮੁਸ਼ਕਲ ਭਰਿਆ ਕੰਮ ਹੈ। ਇਸੇ ਕਾਰਨ ਉਸ ਨੇ ਇਕ ਦਿਨ ਵਿਚ ਤਿੰਨ ਬੀਬੀਆਂ ਨੂੰ ਸਪਰਮ ਦਾਨ ਕੀਤਾ।