ਜ਼ਹਿਰੀਲੇ ਟੀਕੇ ਨਾਲ ਨਹੀਂ ਮਰਿਆ ਇਹ ਸ਼ਖ਼ਸ, ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਰੀਕੇ ਦੀ ਵਰਤੋਂ

Thursday, Jan 25, 2024 - 02:17 PM (IST)

ਜ਼ਹਿਰੀਲੇ ਟੀਕੇ ਨਾਲ ਨਹੀਂ ਮਰਿਆ ਇਹ ਸ਼ਖ਼ਸ, ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਰੀਕੇ ਦੀ ਵਰਤੋਂ

ਅਲਬਾਮਾ- ਕਈ ਦੇਸ਼ਾਂ ਵਿਚ ਮੌਤ ਦੀ ਸਜ਼ਾ 'ਤੇ ਪਾਬੰਦੀ ਲਗਾਈ ਗਈ ਹੈ ਪਰ ਅਮਰੀਕਾ ਵਿਚ ਅਜੇ ਵੀ ਇਸ ਦੀ ਵਿਵਸਥਾ ਹੈ। ਅਮਰੀਕਾ 'ਚ ਕੈਦੀ ਨੂੰ ਮਾਰਨ ਲਈ ਆਮ ਤੌਰ 'ਤੇ ਜ਼ਹਿਰ ਵਾਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਵਾਰ ਅਮਰੀਕਾ ਸਜ਼ਾ-ਏ-ਮੌਤ ਲਈ ਇੱਕ ਨਵੇਂ ਤਰੀਕੇ ਦੀ ਪਰਖ ਕਰਨ ਜਾ ਰਿਹਾ ਹੈ। ਦਰਅਸਲ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਕੈਦੀ ਨੂੰ ਨਾਈਟ੍ਰੋਜਨ ਗੈਸ ਰਾਹੀਂ ਸਜ਼ਾ-ਏ-ਮੌਤ ਦਿੱਤੀ ਜਾਵੇਗੀ, ਜਿਸ ਕੈਦੀ ਨੂੰ ਇਹ ਸਜ਼ਾ ਮਿਲ ਰਹੀ ਹੈ, ਉਸ ਦਾ ਨਾਂ ਕੇਨੇਥ ਯੂਜੀਨ ਸਮਿੱਥ ਹੈ। ਸਮਿੱਥ ਪਹਿਲਾ ਅਜਿਹਾ ਵਿਅਕਤੀ ਹੋਵੇਗਾ ਜਿਸ ਨੂੰ ਇਸ ਤਰੀਕੇ ਨਾਲ ਮੌਤ ਦਿੱਤੀ ਜਾਵੇਗੀ। ਉਸਨੂੰ 1996 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਹ ਸਜ਼ਾ ਅਮਰੀਕਾ ਦੇ ਅਲਬਾਮਾ ਵਿੱਚ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਫਰਾਂਸ 'ਚ ਘੱਟ ਉਜਰਤ ਨੂੰ ਲੈ ਕੇ ਕਿਸਾਨਾਂ ਦਾ ਭੜਕਿਆ ਗੁੱਸਾ, ਦੇਸ਼ ਭਰ 'ਚ ਸੜਕਾਂ ਕੀਤੀਆਂ ਜਾਮ

ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੰਬਰ 2022 ਵਿੱਚ ਸਮਿੱਥ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬਚ ਗਿਆ। ਕਿਉਂਕਿ ਜੱਲਾਦ, ਜੋ ਆਮ ਤੌਰ 'ਤੇ ਡਾਕਟਰ ਹੁੰਦੇ ਹਨ, ਸਮਿਥ ਦੀ ਨਾੜੀ ਨਹੀਂ ਲੱਭ ਸਕੇ। ਨਾੜ ਨਾ ਮਿਲਣ ਕਾਰਨ ਸਮਿੱਥ ਦੇ ਕਈ ਵਾਰ ਸੂਈ ਖੁਭੋਈ ਗਈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਹੀ ਅੱਧੀ ਰਾਤ ਹੋ ਗਈ ਅਤੇ ਮੌਤ ਦੇ ਵਰੰਟਾਂ ਦੀ ਮਿਆਦ ਮੁੱਕ ਗਈ। ਸਮਿੱਥ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਸਮਿਥ ਨੂੰ 4 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਸੀ। ਹੁਣ ਇਕ ਵਾਰ ਫਿਰ ਉਸ ਦੇ ਮੌਤ ਦੇ ਵਾਰੰਟ 'ਤੇ ਦਸਤਖ਼ਤ ਹੋ ਗਏ ਹਨ।

ਇਹ ਵੀ ਪੜ੍ਹੋ: ਹੁਣ 57 ਮੁਸਲਿਮ ਦੇਸ਼ਾਂ ਨੂੰ ਚੁੱਭਿਆ ਰਾਮ ਮੰਦਰ ਦਾ ਉਦਘਾਟਨ, ਕਿਹਾ- ਬਾਬਰੀ ਮਸਜਿਦ ਨੂੰ ਢਾਹ ਕੇ ਮੰਦਰ ਬਣਾਉਣਾ ਗਲਤ

25 ਜਨਵਰੀ ਨੂੰ ਦਿੱਤੀ ਜਾਵੇਗੀ ਮੌਤ ਦੀ ਸਜ਼ਾ 

ਇਸ ਵਾਰ ਕੇਨੇਥ ਸਮਿਥ ਨੂੰ 25 ਜਨਵਰੀ ਨੂੰ ਸਜ਼ਾ-ਏ-ਮੌਤ ਦਿੱਤੀ ਜਾਵੇਗੀ। ਇਸ ਵਾਰ ਉਸਨੂੰ ਸਟਰੈਚਰ 'ਤੇ ਲਿਟਾ ਦਿੱਤਾ ਜਾਵੇਗਾ ਅਤੇ ਉਸਦੇ ਚਿਹਰੇ 'ਤੇ ਏਅਰ-ਟਾਈਟ ਮਾਸਕ ਬੰਨ੍ਹਿਆ ਜਾਵੇਗਾ ਅਤੇ ਉਸਨੂੰ ਸ਼ੁੱਧ ਨਾਈਟ੍ਰੋਜਨ ਗੈਸ ਵਿਚ ਸਾਹ ਲੈਣ ਲਈ ਮਜਬੂਰ ਕੀਤਾ ਜਾਵੇਗਾ। ਨਾਈਟ੍ਰੋਜਨ ਦੇ ਅੰਦਰ ਜਾਣ ਨਾਲ ਸਮਿੱਥ ਦੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਵੇਗੀ ਅਤੇ ਉਸ ਦੀ ਮੌਤ ਹੋ ਜਾਵੇਗਾ। ਇਹ ਪ੍ਰਕਿਰਿਆ ਕਈ ਘੰਟਿਆਂ ਤੱਕ ਜਾਰੀ ਰਹਿ ਸਕਦੀ ਹੈ, ਜਦੋਂ ਤੱਕ ਸਮਿੱਥ ਦੀ ਮੌਤ ਨਹੀਂ ਹੋ ਜਾਂਦੀ। ਹਾਲਾਂਕਿ ਦੋਸ਼ੀ ਸਮਿਥ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਮਿੱਥ 'ਤੇ ਤਜ਼ਰਬੇ ਕੀਤੇ ਜਾ ਰਹੇ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਹ ਤਰੀਕਾ ਨਾ ਸਿਰਫ਼ ਖਤਰੇ ਨਾਲ ਭਰਪੂਰ ਹੈ, ਸਗੋਂ ਇਹ ਸੰਵਿਧਾਨਕ ਉਲੰਘਣਾ ਵੀ ਹੈ ਪਰ ਫੈੱਡਲਰ ਕੋਰਟ ਨੇ ਇਸ ਸਜ਼ਾ 'ਤੇ ਰੋਕ ਲਗਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸ਼੍ਰੀਲੰਕਾ ਦੇ ਰਾਜ ਮੰਤਰੀ ਦੀ ਸੜਕ ਹਾਦਸੇ 'ਚ ਮੌਤ, ਗੱਡੀ ਦੇ ਉੱਡੇ ਪਰਖੱਚੇ

ਸਮਿੱਥ ਦਾ ਅਪਰਾਧ ਕੀ ਹੈ?

ਸਮਿੱਥ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਸ ਉੱਤੇ 1988 ਵਿੱਚ ਪੈਸਿਆਂ ਲਈ ਇੱਕ ਪ੍ਰਚਾਰਕ ਦੀ ਪਤਨੀ ਦਾ ਕਤਲ ਕਰਨ ਦਾ ਦੋਸ਼ ਸੀ। ਇਸ ਮਾਮਲੇ 'ਚ 2 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਕੰਮ ਲਈ ਉਸ ਨੂੰ 1000 ਡਾਲਰ ਮਿਲੇ ਸਨ। ਸਮਿਥ ਨੇ ਔਰਤ ਦੀ ਚਾਕੂ ਮਾਰ ਕੇ ਅਤੇ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਸੀ। ਸਮਿੱਥ ਅਮਰੀਕਾ ਵਿੱਚ ਇੱਕੋ ਇੱਕ ਵਿਅਕਤੀ ਹੈ ਜਿਸਨੂੰ ਦੋ ਵਾਰ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: 6 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹ ਗਏ 39 ਲੋਕ

ਸੰਯੁਕਤ ਰਾਸ਼ਟਰ ਨੇ ਨਿੰਦਾ ਕੀਤੀ

ਸੰਯੁਕਤ ਰਾਸ਼ਟਰ ਨੇ ਵੀ ਇਸ 'ਤੇ ਇਤਰਾਜ਼ ਜਤਾਇਆ ਹੈ। ਸੰਯੁਕਤ ਰਾਸ਼ਟਰ ਨੇ ਇਸ ਨੂੰ ਅਣਮਨੁੱਖੀ ਅਤੇ ਜ਼ਾਲਮਾਨਾ ਕਰਾਰ ਦਿੰਦੇ ਹੋਏ ਸਜ਼ਾ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਅਲਾਬਾਮਾ ਸਰਕਾਰ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਤੁਰੰਤ ਬੇਹੋਸ਼ੀ ਆ ਜਾਵੇਗੀ ਪਰ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਦਲੀਲ ਹੈ ਕਿ ਇਹ ਵਿਧੀ ਪਹਿਲਾਂ ਕਦੇ ਨਹੀਂ ਵਰਤੀ ਗਈ ਅਤੇ ਉਨ੍ਹਾਂ ਨੇ ਇਸ ਦੀ ਤੁਲਨਾ 'ਮਨੁੱਖੀ ਪ੍ਰਯੋਗ' ਨਾਲ ਕੀਤੀ ਹੈ।

ਇਹ ਵੀ ਪੜ੍ਹੋ: 65 ਯੂਕ੍ਰੇਨੀ ਜੰਗੀ ਕੈਦੀਆਂ ਨੂੰ ਲਿਜਾ ਰਿਹਾ ਰੂਸੀ ਜਹਾਜ਼ ਕਰੈਸ਼, ਡਿੱਗਦੇ ਹੀ ਲੱਗੀ ਅੱਗ, ਹਾਦਸੇ 'ਚ ਸਾਰਿਆਂ ਦੀ ਮੌਤ

ਕਈ ਰਾਜਾਂ ਨੇ ਦਿੱਤੀ ਮਨਜ਼ੂਰੀ 

ਅਮਰੀਕਾ ਵਿੱਚ ਹੁਣ ਤੱਕ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਰਹੀ ਹੈ ਪਰ ਹੁਣ ਮੌਤ ਦੀ ਸਜ਼ਾ ਦੇਣ ਲਈ ਨਵੇਂ ਤਰੀਕੇ ਲੱਭੇ ਜਾ ਰਹੇ ਹਨ। 2018 ਵਿੱਚ ਅਲਾਬਾਮਾ ਦੇ ਨਾਲ-ਨਾਲ ਮਿਸੀਸਿਪੀ ਅਤੇ ਓਕਲਾਹੋਮਾ ਨੇ ਵੀ ਨਾਈਟ੍ਰੋਜਨ ਨਾਲ ਮੌਤ ਦੀ ਸਜ਼ਾ ਦਿੱਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਇਹ ਵੀ ਪੜ੍ਹੋ: ਪੁੱਤਰ ਨੇ ਘਰ 'ਤੇ ਲਹਿਰਾਇਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ, ਪਿਓ ਨੇ ਉਤਾਰ 'ਤਾ ਮੌਤ ਦੇ ਘਾਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News