ਅਲ-ਜਜ਼ੀਰਾ ਦਾ ਦਾਅਵਾ ; ਸੂਡਾਨ ''ਚ ਬਿਊਰੋ ਚੀਫ਼ ਨੂੰ ਲਿਆ ਗਿਆ ਹਿਰਾਸਤ ''ਚ
Monday, Nov 15, 2021 - 02:18 AM (IST)
ਖਾਰਤੂਮ-ਕਤਰ ਸਥਿਤ ਸੈਟੇਲਾਈਟ ਸਮਾਚਾਰ ਨੈੱਟਵਰਕ ਅਲ-ਜਜ਼ੀਰਾ ਨੇ ਐਤਵਾਰ ਨੂੰ ਕਿਹਾ ਕਿ ਸੂਡਾਨ 'ਚ ਉਸ ਦੇ ਬਿਊਰੋ ਚੀਫ਼ ਨੂੰ ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲੈ ਲਿਆ ਹੈ। ਸੂਡਾਨ 'ਚ ਪਿਛਲੇ ਮਹੀਨੇ ਹੋਏ ਫੌਜੀ ਤਖ਼ਤਾਪਲਟ ਵਿਰੁੱਧ ਇਕ ਦਿਨ ਪਹਿਲਾਂ ਦੀ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋਏ ਸਨ। ਨੈੱਟਵਰਕ ਨੇ ਟਵਿੱਟਰ 'ਤੇ ਕਿਹਾ ਕਿ ਸੂਡਾਨ ਦੇ ਸੁਰੱਖਿਆ ਬਲਾਂ ਨੇ ਅਲ-ਮੁਸੱਲਮੀ-ਅਲ-ਕੱਬਾਸ਼ੀ ਦੇ ਘਰ 'ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ।
ਇਹ ਵੀ ਪੜ੍ਹੋ : ਭਾਰਤ ਨੇ COP26 ਸ਼ਿਖਰ ਸੰਮੇਲਨ ਨੂੰ ਦੱਸਿਆ 'ਸਫ਼ਲ'
ਸੂਡਾਨ ਦੇ ਸੁਰੱਖਿਆ ਬਲਾਂ ਨੇ ਕੱਲ੍ਹ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਗੋਲੀਬਾਰੀ ਕੀਤੀ ਸੀ ਅਤੇ ਹੰਝੂ ਗੈਸ ਦਾ ਇਸਤੇਮਾਲ ਕੀਤਾ ਸੀ। ਪ੍ਰਦਰਸ਼ਨਕਾਰੀ ਦੇਸ਼ ਦੀ ਸੱਤਾ 'ਤੇ ਫੌਜ ਦੇ ਕਾਬਜ਼ ਹੋਣ ਦਾ ਵਿਰੋਧ ਕਰ ਰਹੇ ਸਨ। ਸੂਡਾਨ ਡਾਕਟਰਸ ਕਮੇਟੀ ਨੇ ਕਿਹਾ ਕਿ ਐਤਵਾਰ ਨੂੰ 15 ਸਾਲਾ ਇਕ ਪ੍ਰਦਰਸ਼ਨਕਾਰੀ ਦੀ ਉਸ ਦੇ ਢਿੱਡ ਅਤੇ ਪੱਟ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 6 ਹੋ ਗਈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਲਿਵਰਪੂਲ 'ਚ ਹਸਪਤਾਲ ਨੇੜੇ ਹੋਏ ਕਾਰ ਧਮਾਕੇ 'ਚ ਇਕ ਦੀ ਮੌਤ
ਬਾਅਦ 'ਚ ਇਕ ਬਿਆਨ 'ਚ ਅਲ-ਜਜ਼ੀਰਾ ਨੇ ਕਿਹਾ ਕਿ ਅਲ-ਕੱਬਾਸ਼ੀ ਨੂੰ ਸੂਡਾਨ ਦੀ ਰਾਜਧਾਨੀ ਖਾਤਰੂਮ 'ਚ ਉਨ੍ਹਾਂ ਦੇ ਘਰ 'ਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਚੈਨਲ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਲਈ ਸੂਡਾਨੀ ਫੌਜ ਜ਼ਿੰਮੇਵਾਰ ਹੈ। ਚੈਨਲ ਨੇ ਕਿਹਾ ਕਿ ਅਲ-ਜਜ਼ੀਰਾ ਫੌਜ ਦੀ ਕਾਰਵਾਈ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹੈ ਅਤੇ ਅਧਿਕਾਰੀਆਂ ਨੂੰ ਅਲ-ਕੱਬਾਸ਼ੀ ਨੂੰ ਤੁਰੰਤ ਰਿਹਾ ਕਰਨ ਅਤੇ ਆਪਣੇ ਪੱਤਰਕਾਰਾਂ ਨੂੰ ਬਿਨਾਂ ਕਿਸੇ ਡਰ ਜਾਂ ਧਮਕੀ ਦੇ ਪੱਤਰਕਾਰੀ ਕਰਨ ਲਈ ਕਹਿੰਦਾ ਹੈ। ਸੂਡਾਨੀ ਅਧਿਕਾਰੀਆਂ ਦੀ ਇਸ 'ਤੇ ਤੁਰੰਤ ਟਿੱਪਣੀ ਪ੍ਰਾਪਤ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਇਟਲੀ : ਪੁਨਤੀਨੀਆਂ ’ਚ ਗੁਰਦੁਆਰਾ ਸਿੰਘ ਸਭਾ ਦੀ ਆਲੀਸ਼ਾਨ ਇਮਾਰਤ ਦਾ ਹੋਇਆ ਉਦਘਾਟਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।