ਕੋਰੋਨਾ ਕਾਰਨ ਘਰਾਂ ''ਚ ਬੰਦ ਲੋਕਾਂ ਨੂੰ ਅਜਮਾਨ ਸ਼ਹਿਰ ਨੇ ਦਿੱਤੀ ਰਾਹਤ, ਖੋਲ੍ਹੇ ਪਾਰਕ

Monday, Sep 07, 2020 - 02:05 PM (IST)

ਕੋਰੋਨਾ ਕਾਰਨ ਘਰਾਂ ''ਚ ਬੰਦ ਲੋਕਾਂ ਨੂੰ ਅਜਮਾਨ ਸ਼ਹਿਰ ਨੇ ਦਿੱਤੀ ਰਾਹਤ, ਖੋਲ੍ਹੇ ਪਾਰਕ

ਅਜਮਾਨ- ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਅਜਮਾਨ ਨੇ ਆਮ ਜਨਤਾ ਲਈ ਪਾਰਕ ਖੋਲ੍ਹ ਦਿੱਤੇ ਹਨ। ਕੋਰੋਨਾ ਵਾਇਰਸ ਕਾਰਨ ਲੋਕ ਘਰਾਂ ਦੀਆਂ ਚਾਰ ਦੀਵਾਰੀਆਂ ਵਿਚ ਬੰਦ ਹੋ ਕੇ ਰਹਿ ਗਏ ਸਨ। ਬਜ਼ੁਰਗ ਤੇ ਬੱਚਿਆਂ ਨੂੰ ਘਰ ਵਿਚ ਰਹਿਣਾ ਬਹੁਤ ਮੁਸ਼ਕਲ ਲੱਗ ਰਿਹਾ ਸੀ ਤੇ ਹੁਣ ਪਾਰਕ ਖੁੱਲ੍ਹਣ ਨਾਲ ਉਹ ਕਾਫੀ ਉਤਸ਼ਾਹਤ ਹਨ। 

ਅਜਮਾਨ ਮਿਊਨਸੀਪੈਲਿਟੀ ਤੇ ਯੋਜਨਾ ਵਿਭਾਗ ਦੇ ਡਾਇਰੈਕਟਰ ਜਨਰਲ ਅਬਦੁਲ ਨੇ ਕਿਹਾ ਕਿ ਪਾਰਕ ਦੇ ਕਰਮਚਾਰੀਆਂ ਨੂੰ ਖਾਸ ਸਿਖਲਾਈ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਕਿਹੜੇ ਉਪਾਅ ਕਰਨੇ ਚਾਹੀਦੇ ਹਨ। 

ਖੇਤੀਬਾੜੀ ਵਿਭਾਗ ਤੇ ਜਨਤਕ ਪਾਰਕ ਵਿਭਾਗ ਨੇ ਪਾਰਕਾਂ ਵਿਚ ਆਉਣ ਵਾਲੇ ਹਰ ਵਿਅਕਤੀ ਦੀ ਸਿਹਤ ਸੁਰੱਖਿਆ ਲਈ ਵਿਸਥਾਰਤ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਕਾਂ ਦਾ ਪਰਿਵਾਰਾਂ ਦੀ ਜ਼ਿੰਦਗੀ ਵਿਚ ਖਾਸ ਮਹੱਤਵ ਹੈ। ਲੋਕ ਸੈਰ ਕਰਨ ਤੇ ਬੱਚੇ ਸਾਈਕਲ ਚਲਾਉਣ ਲਈ ਇੱਥੇ ਆਉਂਦੇ ਹਨ। 
ਕੋਰੋਨਾ ਦੇ ਮੱਦੇਨਜ਼ਰ ਹਰ ਵਿਅਕਤੀ ਨੂੰ ਇੱਥੇ ਮਾਸਕ ਪਾ ਕੇ ਆਉਣਾ ਪਵੇਗਾ ਅਤੇ 5 ਤੋਂ ਜ਼ਿਆਦਾ ਲੋਕ ਗਰੁੱਪ ਵਿਚ ਇਕੱਠੇ ਨਹੀਂ ਹੋ ਸਕਣਗੇ। ਪਾਰਕ ਵਿਚ ਖਾਣ-ਪੀਣ ਦੀ ਖੁੱਲ੍ਹ ਹੈ ਪਰ ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਅਪੀਲ ਹੈ।


author

Lalita Mam

Content Editor

Related News