ਏਅਰਪੋਰਟ ''ਤੇ ਹੋ ਗਿਆ ਹਮਲਾ, ਰੋਕਣੀਆਂ ਪਈਆਂ ਸਾਰੀਆਂ ਉਡਾਣਾਂ
Monday, Sep 08, 2025 - 05:39 PM (IST)

ਇੰਟਰਨੈਸ਼ਨਲ ਡੈਸਕ- ਯਮਨ ਤੋਂ ਹੂਤੀ ਬਾਗੀਆਂ ਨੇ ਇਕ ਡਰੋਨ ਦਾਗ ਕੇ ਇਜ਼ਰਾਈਲ ਦੇ ਦੱਖਣੀ ਸ਼ਹਿਰ ਇਲੈਟ ਵਿਚ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਹਵਾਈ ਖੇਤਰ ਬੰਦ ਕਰਨਾ ਪਿਆ ਅਤੇ ਉਡਾਣਾਂ ਰੋਕ ਦਿੱਤੀਆਂ ਗਈਆਂ।
ਇਜ਼ਰਾਈਲ ਨੇ ਕਿਹਾ ਕਿ ਹੂਤੀ ਬਾਗੀਆਂ ਨੇ ਕਈ ਡਰੋਨ ਸੁੱਟੇ, ਜਿਨ੍ਹਾਂ ਵਿਚੋਂ ਜ਼ਿਆਦਾਤਰ ਇਜ਼ਰਾਈਲ ਤੋਂ ਬਾਹਰ ਨਸ਼ਟ ਕਰ ਦਿੱਤੇ ਗਏ। ਇਕ ਡਰੋਨ ਦੱਖਣੀ ਇਜ਼ਰਾਈਲੀ ਸ਼ਹਿਰ ਇਲੈਟ ਦੇ ਨੇੜੇ ਰਾਮੋਨ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਡਿੱਗਿਆ।
ਇਜ਼ਰਾਈਲ ਦੀ ਬਚਾਅ ਸੇਵਾ ਮੈਗੇਨ ਡੇਵਿਡ ਐਡੋਮ ਦੇ ਅਨੁਸਾਰ ਡਰੋਨ ਹਮਲੇ ਵਿਚ ਇਕ ਵਿਅਕਤੀ ਡਰੋਨ ਦੇ ਟੁਕੜੇ ਵੱਜਣ ਕਾਰਨ ਮਾਮੂਲੀ ਜ਼ਖਮੀ ਹੋ ਗਿਆ। ਐਤਵਾਰ ਨੂੰ ਹੋਇਆ ਇਹ ਹਮਲਾ ਯਮਨ ਦੀ ਰਾਜਧਾਨੀ ਸਨਾ ’ਤੇ ਇਜ਼ਰਾਈਲ ਦੇ ਹਮਲੇ ਤੋਂ ਦੋ ਹਫ਼ਤੇ ਬਾਅਦ ਹੋਇਆ ਹੈ।
ਇਹ ਵੀ ਪੜ੍ਹੋ- ਜੰਗ ਦੌਰਾਨ ਜਾਨ ਬਚਾਉਣ ਲਈ ਦੇਸ਼ ਛੱਡ ਭੱਜ ਗਈ ਕੁੜੀ, ਟ੍ਰੇਨ 'ਚ ਬੈਠੀ ਨੂੰ ਦਿੱਤੀ ਰੂਹ ਕੰਬਾਊ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e