ਕੈਨੇੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ, ਹਵਾਈ ਅੱਡੇ ਤੋਂ 20 ਮਿਲੀਅਨ ਡਾਲਰ ਦਾ 'ਸੋਨਾ' ਚੋਰੀ
Monday, Apr 24, 2023 - 01:52 PM (IST)
ਟੋਰਾਂਟੋ - ਕੈਨੇਡਾ ਵਿਖੇ ਬੀਤੇ ਦਿਨੀ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 20 ਮਿਲੀਅਨ ਕੈਨੇਡੀਅਨ ਡਾਲਰ (14.8 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦੀ ਕੀਮਤ ਦਾ ਸੋਨਾ ਅਤੇ ਹੋਰ ਵਸਤੂਆਂ ਨਾਲ ਭਰਿਆ ਇੱਕ ਕਾਰਗੋ ਕੰਟੇਨਰ ਚੋਰੀ ਹੋ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਦੱਸ ਦਈਏ ਕਿ ਭਾਰਤੀ ਰੁਪਿਆਂ ਵਿਚ ਇਸ ਦੀ ਕੀਮਤ 121 ਕਰੋੜ ਰੁਪਏ ਬਣਦੀ ਹੈ। ਇਸ ਚੋਰੀ ਨੂੰ ਕੈਨੇਡਾ ਦੇ ਇਤਿਹਾਸ ਦੇ ਵਿਚ ਸਭ ਤੋਂ ਵੱਡੀ ਚੋਰੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਲਬਾਨੀਜ਼ ਨੇ 'ਨਾਗਰਿਕਤਾ' ਹਾਸਲ ਕਰਨ ਦੇ ਚਾਹਵਾਨ ਨਿਊਜ਼ੀਲੈਂਡ ਦੇ ਲੋਕਾਂ ਲਈ ਕੀਤਾ ਵੱਡਾ ਐਲਾਨ
ਪੀਲ ਰੀਜਨਲ ਪੁਲਸ ਇੰਸਪੈਕਟਰ ਸਟੀਫਨ ਡੂਵੈਸਟੇਨ ਨੇ ਕਿਹਾ ਕਿ ਸੋਮਵਾਰ ਸ਼ਾਮ (17 ਅਪ੍ਰੈਲ) ਨੂੰ ਇੱਕ ਜਹਾਜ਼ ਤੋਂ ਉਤਾਰੇ ਜਾਣ ਤੋਂ ਬਾਅਦ "ਉੱਚ ਮੁੱਲ" ਵਾਲਾ ਕੰਟੇਨਰ ਇੱਕ ਹੋਲਡਿੰਗ ਏਰੀਆ ਦੀ ਸਹੂਲਤ 'ਤੇ ਲਿਆਂਦਾ ਗਿਆ ਸੀ। ਇਸ ਵਿੱਚ ਸੋਨਾ ਸੀ ਅਤੇ ਨਾਲ ਹੀ ਮੁਦਰਾ ਮੁੱਲ ਦੀਆਂ ਹੋਰ ਵਸਤੂਆਂ ਸਨ। 20 ਅਪ੍ਰੈਲ ਨੂੰ ਏਅਰਪੋਰਟ ਅਥਾਰਟੀ ਨੂੰ ਸੋਨੇ ਦੇ ਗਾਇਬ ਹੋਣ ਬਾਰੇ ਪਤਾ ਲੱਗਾ। ਤੁਰੰਤ ਗੁੰਮ ਹੋਏ ਸਾਮਾਨ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਡੂਵੈਸਟੇਨ ਨੇ ਕਿਹਾ ਕਿ "ਸਾਡੇ ਜਾਂਚਕਰਤਾ ਸਾਮਾਨ ਦੀ ਭਾਲ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ,"।
ਪੜ੍ਹੋ ਇਹ ਅਹਿਮ ਖ਼ਬਰ-80 ਸਾਲਾਂ ਬਾਅਦ ਮਿਲਿਆ World War II ਦੇ 'ਜਹਾਜ਼' ਦਾ ਮਲਬਾ, ਆਸਟ੍ਰੇਲੀਆਈ ਕੈਦੀ ਸਨ ਸਵਾਰ
ਪੁਲਸ ਨੂੰ ਸ਼ੱਕ ਹੈ ਕਿ ਇਸ ਡਕੈਤੀ ਲਈ ਕਾਰਗੋ ਦਾ ਕੋਈ ਵੱਡਾ ਟਰੱਕ ਇਸਤਮਾਲ ਕੀਤਾ ਗਿਆ ਹੈ| ਪੁਲਸ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਕੈਨੇਡਾ ਦੀ ਖੇਤਰੀ ਪੁਲਸ ਪੀਲ ਦੇ ਇੰਸਪੈਕਟਰ ਸਟੀਫਨ ਡੂਵੈਸਟਨ ਦੇ ਅਨੁਸਾਰ ਲਾਪਤਾ ਏਅਰਕ੍ਰਾਫਟ ਕੰਟੇਨਰ ਦਾ ਆਕਾਰ ਲਗਭਗ 5 ਵਰਗ ਫੁੱਟ ਸੀ। ਪੁਲਸ ਹਾਦਸੇ ਦੀ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਪੁਲਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕਾਰਗੋ ਕਿਸ ਏਅਰਲਾਈਨ ਦਾ ਸੀ ਅਤੇ ਕਿੱਥੋਂ ਲੋਡ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।