ਕੈਨੇਡਾ : ਟੋਰਾਂਟੋ ਹਵਾਈ ਅੱਡੇ ਤੋਂ ਕਰੋੜਾਂ ਰੁਪਏ ਦਾ ਏਅਰਪੋਰਟ ਕਾਰਗੋ ਚੋਰੀ

Friday, Apr 21, 2023 - 10:16 AM (IST)

ਟੋਰਾਂਟੋ (ਭਾਸ਼ਾ)- ਕੈਨੇਡਾ ਵਿਖੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 2 ਕਰੋੜ ਕੈਨੇਡੀਅਨ ਡਾਲਰ (1.48 ਕਰੋੜ ਡਾਲਰ) ਤੋਂ ਵੱਧ ਦੀ ਕੀਮਤ ਦਾ ਸੋਨਾ ਅਤੇ ਹੋਰ ਵਸਤੂਆਂ ਨਾਲ ਭਰਿਆ ਇੱਕ ਕਾਰਗੋ ਕੰਟੇਨਰ ਚੋਰੀ ਹੋ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀਲ ਰੀਜਨਲ ਪੁਲਸ ਇੰਸਪੈਕਟਰ ਸਟੀਫਨ ਡੂਵੈਸਟੇਨ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਇੱਕ ਜਹਾਜ਼ ਤੋਂ ਉਤਾਰੇ ਜਾਣ ਤੋਂ ਬਾਅਦ "ਉੱਚ ਮੁੱਲ" ਵਾਲਾ ਕੰਟੇਨਰ ਇੱਕ ਹੋਲਡਿੰਗ ਏਰੀਆ ਦੀ ਸਹੂਲਤ 'ਤੇ ਲਿਆਂਦਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ ਇਸ ਖੂਬਸੂਰਤ ਸ਼ਹਿਰ 'ਚ 'Selfie' ਲੈਣ 'ਤੇ ਲਗਾਈ ਗਈ ਪਾਬੰਦੀ, ਲੱਗੇਗਾ ਭਾਰੀ ਜੁਰਮਾਨਾ

ਉਹਨਾਂ ਨੇ ਕਿਹਾ ਕਿ "ਆਮ ਪ੍ਰਕਿਰਿਆ ਦੇ ਅਨੁਸਾਰ ਜਹਾਜ਼ ਨੂੰ ਉਤਾਰਿਆ ਗਿਆ ਸੀ ਅਤੇ ਜਹਾਜ਼ ਤੋਂ ਮਾਲ ਨੂੰ ਇੱਕ ਹੋਲਡਿੰਗ ਕਾਰਗੋ ਸਹੂਲਤ ਵਿੱਚ ਲਿਜਾਇਆ ਗਿਆ ਸੀ।" ਉਸਨੇ ਅੱਗੇ ਦੱਸਿਆ ਕਿ "ਕੰਟੇਨਰ ਵਿੱਚ ਇੱਕ ਉੱਚ ਕੀਮਤ ਵਾਲੀ ਸ਼ਿਪਮੈਂਟ ਸੀ। ਇਸ ਵਿੱਚ ਸੋਨਾ ਸੀ ਅਤੇ ਨਾਲ ਹੀ ਮੁਦਰਾ ਮੁੱਲ ਦੀਆਂ ਹੋਰ ਵਸਤੂਆਂ ਸਨ। ਕੁਝ ਦੇਰ ਬਾਅਦ ਗੁੰਮ ਹੋਏ ਸਾਮਾਨ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਡੂਵੈਸਟੇਨ ਨੇ ਕਿਹਾ ਕਿ "ਅਸੀਂ ਤਿੰਨ ਦਿਨ ਤੋਂ ਜਾਂਚ ਕਰ ਰਹੇ ਹਾਂ, ਇਸ ਲਈ ਸਾਡੇ ਜਾਂਚਕਰਤਾ ਸਾਮਾਨ ਦੀ ਭਾਲ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ,"। ਪੁਲਸ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News