ਟੋਰਾਂਟੋ ਦੇ ਸਬਵੇਅ ਸਟੇਸ਼ਨਾਂ ''ਤੇ ਪ੍ਰਦੂਸ਼ਣ ਦੇ ਪੱਧਰ ਦੀ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ

04/25/2017 6:37:19 PM

ਟੋਰਾਂਟੋ— ਯੂਨੀਵਰਸਿਟੀ ਆਫ ਟੋਰਾਂਟੋ ਦੇ ਇੰਜੀਨੀਅਰਿੰਗ ਪ੍ਰੋਫੈਸਰ ਵੱਲੋਂ ਪੇਸ਼ ਕੀਤੀ ਇਕ ਨਵੀਂ ਖੋਜ ਦੇ ਮੁਤਾਬਕ ਟੋਰਾਂਟੋ ਦੇ ਸਬਵੇਅ ਸਟੇਸ਼ਨਾਂ ''ਤੇ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਜ਼ਿਆਦਾ ਹੈ। ਕੈਨੇਡਾ ਦੇ ਟਰਾਂਸਪੋਰਟ ਦੇ ਤਿੰਨ ਮੁੱਖ ਸਾਧਨਾਂ ''ਚੋਂ ਸਬਵੇਅ ਸਟੇਸ਼ਨਾਂ ''ਤੇ ਪ੍ਰਦੂਸ਼ਣ ਵਧੇਰੇ ਹੈ। ਇਹ ਅਧਿਐਨ ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਅਤੇ ''ਇਨਵਾਇਰਮੈਂਟਲ ਸਾਇੰਸ ਐਂਡ ਟੈਕਨਾਲੋਜੀ'' ਵਿਚ ਇਹ ਅਧਿਐਨ ਪਬਲਿਸ਼ ਕੀਤਾ ਗਿਆ। ਇਸ ਅਧਿਐਨ ਵਿਚ ਟੋਰਾਂਟੋ ਦੇ ਸਬਵੇਅ ਸਟੇਸ਼ਨਾਂ ''ਤੇ ਪ੍ਰਦੂਸ਼ਣ ਦੀ ਤੁਲਨਾ ਵੈਨਕੂਵਰ ਦੇ ਸਕਾਈਟਰੇਨ ਅਤੇ ਮਾਂਟਰੀਅਲ ਦੇ ਮੈਟਰੋ ਸਿਸਟਮ ਨਾਲ ਕੀਤੀ ਗਈ। ਇਸ ਅਧਿਐਨ ਵਿਚ ਸਾਹਮਣੇ ਆਇਆ ਕਿ ਟੋਰਾਂਟੋ ਦੀਆਂ ਟਰੇਨਜ਼ ਅਤੇ ਪਲੇਟਫਾਰਮਾਂ ''ਤੇ ਪ੍ਰਦੂਸ਼ਣ ਦਾ ਪੱਧਰ ਬਾਹਰ ਤੋਂ 10 ਗੁਣਾ ਜ਼ਿਆਦਾ ਸੀ ਅਤੇ ਇਹ ਮਾਂਟਰੀਅਲ ਦੇ ਮੈਟਰੋ ਸਿਸਟਮ ਤੋਂ 3 ਗੁਣਾ ਜ਼ਿਆਦਾ ਸੀ। ਇਸ ਤੋਂ ਬਾਅਦ ਟੋਰਾਂਟੋ ਸਬਵੇਅ ਸਟੇਸ਼ਨਾਂ ''ਤੇ ਹਵਾ ਦੀ ਗੁਣਵੱਤਾ ਸਾਫ ਕਰਨ ਦੇ ਉਪਾਅ ਵੀ ਦੱਸੇ ਗਏ ਹਨ। ਇਹ ਅਧਿਐਨ ਸਾਲ 2010 ਤੋਂ 2011 ਤੱਕ ਦੇ ਅੰਕੜਿਆਂ ''ਤੇ ਆਧਾਰਤ ਹੈ।

Kulvinder Mahi

News Editor

Related News