ਬੰਗਲਾਦੇਸ਼ ’ਚ ਅਹਿਮਦੀਆ ਮੁਸਲਮਾਨਾਂ ’ਤੇ ਹਮਲਾ; 189 ਘਰਾਂ ਤੇ 50 ਦੁਕਾਨਾਂ ਨੂੰ ਲੁੱਟਿਆ, ਲਾਈ ਅੱਗ

03/10/2023 12:43:59 AM

ਢਾਕਾ (ਏ. ਐੱਨ. ਆਈ.) : ਬੰਗਲਾਦੇਸ਼ੀ ਅਹਿਮਦੀਆ ਮੁਸਲਮਾਨਾਂ ’ਤੇ ਅੱਤਿਆਚਾਰਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਉੱਤਰੀ ਬੰਗਲਾਦੇਸ਼ ਦੇ ਪੰਚਾਗੜ੍ਹ ਜ਼ਿਲ੍ਹੇ ’ਚ ਅਹਿਮਦਨਗਰ ਸ਼ਹਿਰ ’ਚ ਅਹਿਮਦੀ ਮੁਸਲਮਾਨਾਂ ਦੇ 189 ਘਰਾਂ ਅਤੇ 50 ਦੁਕਾਨਾਂ ਨੂੰ ਜਾਂ ਤਾਂ ਲੁੱਟ ਲਿਆ ਗਿਆ ਜਾਂ ਅੱਗ ਲਗਾ ਦਿੱਤੀ ਗਈ।

ਇਹ ਵੀ ਪੜ੍ਹੋ : ਰੂਸ ਤੇ ਅਫਗਾਨਿਸਤਾਨ ’ਚ ਭੂਚਾਲ ਦੇ ਝਟਕੇ, ਤੁਰਕੀ 'ਚ ਲਾਸ਼ਾਂ ਲੱਭਣ ਦਾ ਕੰਮ ਅਜੇ ਵੀ ਜਾਰੀ

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਅਹਿਮਦੀ ਮੁਸਲਮਾਨ ਜਾਹਿਦ ਹਸਨ ਦੀ 98ਵੇਂ ਸਾਲਾਨਾ ਅਹਿਮਦੀਆ ਸੰਮੇਲਨ ਦੇ ਉਦਘਾਟਨ ਵਾਲੇ ਦਿਨ ਹੱਤਿਆ ਕਰ ਦਿੱਤੀ ਗਈ। ਜਾਹਿਦ ਹਮਲਾਵਰਾਂ ਦੇ ਇਕ ਵੱਡੇ ਸਮੂਹ ਦੇ ਹਮਲੇ ਤੋਂ ਸੰਮੇਲਨ ਦੇ ਮੈਦਾਨ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੀ ਹੱਤਿਆ ਤੋਂ ਬਾਅਦ 3 ਰਾਤਾਂ ਤੱਕ ਹਮਲੇ ਹੋਏ, 4 ਹੋਰ ਅਹਿਮਦੀਆਂ ਨੂੰ ਵੀ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਦੋਂ ਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਹਿਮਦੀ ਸੰਮੇਲਨ ’ਚ ਹੱਲਾ ਬੋਲਣ ਵਾਲੀ ਭੀੜ ਨੂੰ ਕੱਟੜਪੰਥੀ ਸੁੰਨੀ ਮੁਸਲਮਾਨ ਮੌਲਵੀਆਂ ਨੇ ਉਕਸਾਇਆ ਸੀ, ਜੋ ਅਹਿਮਦੀਆਂ ਨੂੰ ਪਾਖੰਡੀ ਮੰਨਦੇ ਹਨ। ਇਸ ਤੋਂ ਇਲਾਵਾ ਦਾਰੁਲ ਵਾਹਿਦ ਮੁਹੱਲੇ ਦੀ ਅਹਿਮਦੀਆ ਮਸਜਿਦ ਅਤੇ ਅਹਿਮਦੀਆ ਮੈਡੀਕਲ ਕਲੀਨਿਕ ਅਤੇ ਲੈਬਾਰਟਰੀ ’ਚ ਅੱਗ ਲਾ ਦਿੱਤੀ ਗਈ।

ਇਹ ਵੀ ਪੜ੍ਹੋ : ਪਾਕਿਸਤਾਨ : ਇਮਰਾਨ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਲਾਹੌਰ 'ਚ ਹੱਤਿਆ ਤੇ ਅੱਤਵਾਦ ਦੇ ਦੋਸ਼ 'ਚ FIR

ਅਜਿਹੀਆਂ ਲਗਾਤਾਰ ਜਾਰੀ ਰਹੀਆਂ ਘਟਨਾਵਾਂ ’ਚੋਂ ਪਿਛਲੀ ਘਟਨਾ ’ਚ ਜਾਹਿਦ ਹਸਨ (25) ਨੂੰ 3 ਮਾਰਚ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ‘ਦਿ ਬਿਟਰ ਵਿੰਟਰ’ ਦੀ ਰਿਪੋਰਟ ਅਨੁਸਾਰ ਚਿੰਤਾਜਨਕ ਰੂਪ ’ਚ ਇਹ ਸਾਰੀਆਂ ਘਟਨਾਵਾਂ ਦਿਨ-ਦਿਹਾੜੇ ਅਤੇ ਪੁਲਸ ਦੀਆਂ ਅੱਖਾਂ ਸਾਹਮਣੇ ਹੋਈਆਂ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਹੋਵੇਗਾ ਤਾਲਿਬਾਨ ਦਾ ਤਖ਼ਤਾ ਪਲਟ, ਅਮਰੀਕਾ ਨੇ ਗੁਪਤ ਮੀਟਿੰਗ 'ਚ ਬਣਾਇਆ ਐਕਸ਼ਨ ਪਲਾਨ!

ਦੱਸਣਯੋਗ ਹੈ ਕਿ ਇਸ ਹਿੰਸਾ ਅਤੇ ਹੱਤਿਆ ਦੀ ਵਿਸਥਾਰਤ ਖ਼ਬਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮੇਟੀ ਵੱਲੋਂ ਪ੍ਰਸਾਰਿਤ ਕੀਤੀ ਗਈ, ਜੋ ਲੰਡਨ ’ਚ ਸਥਿਤ ਇਕ ਗੈਰ-ਲਾਭਕਾਰੀ ਅਤੇ ਗੈਰ-ਸਰਕਾਰੀ ਸੰਗਠਨ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਆਸਥਾ ਦੇ ਖ਼ਿਲਾਫ਼ ਸ਼ੋਸ਼ਣ ਦਾ ਇਕ ਨਾ-ਸਵੀਕਾਰਨਯੋਗ ਮਾਮਲਾ ਹੈ, ਜੋ ਅਸਹਿਣਸ਼ੀਲਤਾ ਅਤੇ ਨਫ਼ਰਤ ਤੋਂ ਪ੍ਰੇਰਿਤ ਹੈ, ਜਿਸ ਨੂੰ ਕੋਈ ਧਾਰਮਿਕ ਸਿਧਾਂਤ ਆਗਿਆ ਨਹੀਂ ਦੇ ਸਕਦਾ ਤੇ ਕਿਸੇ ਵੀ ਧਾਰਮਿਕ ਵਿਵਾਦ ਨੂੰ ਉਚਿਤ ਨਹੀਂ ਠਹਿਰਾਇਆ ਜਾ ਸਕਦਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News