ਵਿਦੇਸ਼ ਯਾਤਰਾ ’ਚ ਬ੍ਰਾਜ਼ੀਲ ਦੇ ਸਿਹਤ ਮੰਤਰੀ ਤੋਂ ਬਾਅਦ ਖੇਤੀ ਮੰਤਰੀ ਕੋਰੋਨਾ ਇਨਫੈਕਟਿਡ

Saturday, Sep 25, 2021 - 01:48 AM (IST)

ਵਿਦੇਸ਼ ਯਾਤਰਾ ’ਚ ਬ੍ਰਾਜ਼ੀਲ ਦੇ ਸਿਹਤ ਮੰਤਰੀ ਤੋਂ ਬਾਅਦ ਖੇਤੀ ਮੰਤਰੀ ਕੋਰੋਨਾ ਇਨਫੈਕਟਿਡ

ਸਾਓ ਪਾਓਲੋ (ਭਾਸ਼ਾ)-ਬ੍ਰਾਜ਼ੀਲ ਦੇ ਖੇਤੀ ਮੰਤਰੀ ਤੇਰੇਜਾ ਕ੍ਰਿਸਟੀਨਾ ਕੋਰੋਨਾ ਇਨਫੈਕਟਿਡ ਹੋ ਗਈ ਹੈ। ਇਕ ਹਫਤੇ ਪਹਿਲਾਂ ਉਹ ਯੂਰਪ ਵਿਚ ਜੀ-20 ਮੰਤਰੀਆਂ ਨਾਲ ਬੈਠਕ ਵਿਚ ਸ਼ਾਮਲ ਹੋਈ ਸੀ। ਇਸ ਤੋਂ 3 ਦਿਨ ਪਹਿਲਾਂ ਦੇਸ਼ ਦੇ ਸਿਹਤ ਮੰਤਰੀ ਮਾਰਸੇਲੋ ਕਿਵਰੋਗਾ ਇਨਫੈਕਟਿਡ ਪਾਏ ਗਏ ਸਨ। ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਦੇ ਸਿਹਤ ਮੰਤਰੀ ਮਾਰਕਲੋ ਕਿਵਰੋਗਾ ਨੂੰ ਮਾਸਕਲੈੱਸ ਬੋਰਿਸ ਜਾਨਸਨ ਨਾਲ ਹੱਥ ਮਿਲਾਉਣਾ ਮਹਿੰਗਾ ਪੈ ਗਿਆ। ਮਾਰਕਲੋ ਕਿਉਰੋਗਾ ਕੋਰੋਨ ਦੀ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ ਅਤੇ ਆਈਲੋਸੇਸ਼ਨ 'ਚ ਚੱਲੇ ਗਏ।

ਇਹ ਵੀ ਪੜ੍ਹੋ : ਪਣਡੁੱਬੀ ਵਿਵਾਦ ਦਰਮਿਆਨ ਬ੍ਰਿਟੇਨ ਦੇ PM ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

ਇਹ ਘਟਨਾ ਬਿਨ੍ਹਾਂ ਮਾਸਕ ਦੇ ਬੋਰਿਸ ਜਾਨਸਨ ਅਤੇ ਦੂਜੇ ਬ੍ਰਿਟਿਸ਼ ਅਧਿਕਾਰੀਆਂ ਤੋਂ ਨਿਊਯਾਰਕ 'ਚ ਮੁਲਾਕਾਤ ਦੇ 24 ਘੰਟਿਆਂ ਬਾਅਦ ਸਾਹਮਣੇ ਆਈ। ਮਾਰਕਲੋ ਕਿਵਰੋਗਾ ਬ੍ਰਿਟਿਸ਼ ਪੀ.ਐੱਮ. ਪ੍ਰਧਾਨ ਮੰਤਰੀ ਅਤੇ ਨਵੇਂ ਵਿਦੇਸ਼ ਸਕੱਤਰ ਐਲਜਾਬੈਥ ਟੂਸ ਕੋਲ ਸੋਮਵਾਰ ਨੂੰ ਬੈਠੇ ਸਨ। ਉਥੇ ਦੂਜੇ ਪਾਸੇ, ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 24,611 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਇਨਫੈਕਟਿਡਾਂ ਦੀ ਗਿਣਤੀ ਵਧਕੇ ਕੁਲ 2 ਕਰੋੜ 13 ਲੱਖ 8 ਹਜ਼ਾਰ 178 ਹੋ ਗਈ ਹੈ।

ਇਹ ਵੀ ਪੜ੍ਹੋ : ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਕਰ ਰਿਹਾ ਤਾਲਿਬਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News