ਭਾਰਤ ਤੇ ਸਿੰਗਾਪੁਰ ਯਾਤਰੀ ਉਡਾਣਾਂ ਦੀ ਮੁੜ ਬਹਾਲੀ ਲਈ ਸਹਿਮਤ, ਲਾਗੂ ਰਹਿਣਗੀਆਂ ਇਹ ਸ਼ਰਤਾਂ

Monday, Nov 22, 2021 - 11:49 AM (IST)

ਭਾਰਤ ਤੇ ਸਿੰਗਾਪੁਰ ਯਾਤਰੀ ਉਡਾਣਾਂ ਦੀ ਮੁੜ ਬਹਾਲੀ ਲਈ ਸਹਿਮਤ, ਲਾਗੂ ਰਹਿਣਗੀਆਂ ਇਹ ਸ਼ਰਤਾਂ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਨੇ ਨਿਰਧਾਰਤ ਵਪਾਰਕ ਮੁਸਾਫ਼ਰ ਉਡਾਨਾਂ ਦਾ ਸੰਚਾਲਨ ਬਹਾਲ ਕਰਨ ਲਈ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨਾਲ ਸਹਿਮਤੀ ਪ੍ਰਗਟਾਈ ਹੈ। ਸਿੰਗਾਪੁਰ ਸ਼ਹਿਰੀ ਹਵਾਬਾਜ਼ੀ ਅਥਾਰਟੀ (CAAS) ਨੇ ਐਤਵਾਰ ਕਿਹਾ ਕਿ ਭਾਰਤ ਨਾਲ ਸਿੰਗਾਪੁਰ 'ਟੀਕਾਕਰਨ ਯਾਤਰਾ ਮਾਰਗ' (VIL) 29 ਨਵੰਬਰ ਨੂੰ ਸ਼ੁਰੂ ਹੋਵੇਗਾ। ਚੇਨਈ, ਦਿੱਲੀ ਅਤੇ ਮੁੰਬਈ ਤੋਂ ਰੋਜ਼ਾਨਾ 6 ਉਡਾਨਾਂ ਦਾ ਸੰਚਾਲਨ ਹੋਵੇਗਾ।

ਇਹ ਵੀ ਪੜ੍ਹੋ : US: ਕ੍ਰਿਸਮਸ ਪਰੇਡ ’ਚ ਸ਼ਾਮਲ ਲੋਕਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਕਈਆਂ ਦੀ ਮੌਤ

ਭਾਰਤ ਤੋਂ ਥੋੜ੍ਹੇ ਸਮੇਂ ਲਈ ਆਉਣ ਵਾਲੇ ਲੋਕਾਂ ਅਤੇ ਲੰਬੇ ਸਮੇਂ ਦੇ ਪਾਸ ਹੋਲਡਰਾਂ ਲਈ 'ਟੀਕਾਕਰਨ ਯਾਤਰਾ ਪਾਸ' (VTP) ਲਈ ਅਰਜ਼ੀਆਂ ਸੋਮਵਾਰ ਤੋਂ ਲਈਆਂ ਜਾਣਗੀਆਂ। CAAS ਨੇ ਕਿਹਾ ਹੈ ਕਿ ਏਅਰਲਾਈਨਜ਼ ਭਾਰਤ ਅਤੇ ਸਿੰਗਾਪੁਰ ਦਰਮਿਆਨ ਗੈਰ-ਟੀਕਾਕਰਨ ਯਾਤਰਾ ਉਡਾਨਾਂ ਵੀ ਸ਼ੁਰੂ ਕਰ ਸਕਦੀ ਹੈ। ਹਾਲਾਂਕਿ ਗੈਰ-ਟੀਕਾਕਰਨ ਉਡਾਨਾਂ ਦੇ ਮੁਸਾਫ਼ਰ ਮੌਜੂਦਾ ਜਨਤਕ ਸਿਹਤ ਲੋੜ ਦੇ ਅਧੀਨ ਹੋਣਗੇ।

ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ ’ਚ ਮੁੜ ਪੈਦਾ ਹੋਇਆ ਆਟੇ ਦਾ ਸੰਕਟ

ਅਥਾਰਟੀ ਨੇ ਕਿਹਾ ਕਿ 29 ਨਵੰਬਰ ਤੋਂ 21 ਜਨਵਰੀ 2022 ਤੱਕ ਸਿੰਗਾਪੁਰ ’ਚ ਦਾਖ਼ਲ ਹੋਣ ਦੇ ਇੱਛੁਕ ਲੋਕਾਂ ਲਈ ਟੀਕਾਕਰਨ ਯਾਤਰਾ (VTP) ਪਾਸ ਖੁੱਲ੍ਹਣਗੇ। ਅਜਿਹੇ ਲੋਕਾਂ ਕੋਲ ਪਾਸਪੋਰਟ ਅਤੇ ਟੀਕਾਕਰਨ ਦਾ ਡਿਜੀਟਲ ਸਬੂਤ ਹੋਣਾ ਚਾਹੀਦਾ ਹੈ। ਅਥਾਰਟੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਆਮਦ ’ਤੇ ਕੋਵਿਡ-19 ਪੀ. ਸੀ. ਆਰ. ਪ੍ਰੀਖਣ ਦੀ ਰਿਪੋਰਟ ਆਉਣ ਤੱਕ ਉਸ ਥਾਂ ਬਾਰੇ ਦੱਸਣਾ ਹੋਵੇਗਾ ਜਿਥੇ ਉਹ ਇਕਾਂਤਵਾਸ ’ਚ ਰਹਿਣਗੇ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News