ਕੋਰੋਨਾ ਮਗਰੋਂ ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ਾਂ ਵੱਲ ਘੱਤੀਆਂ ਵਹੀਰਾਂ, ਬਣਾਇਆ ਰਿਕਾਰਡ

Thursday, Dec 15, 2022 - 09:59 AM (IST)

ਇੰਟਰਨੈਸ਼ਨਲ ਡੈਸਕ- ਕੋਰੋਨਾ ਮਹਾਮਾਰੀ ਤੋਂ ਬਾਅਦ ਇੰਟਰਨੈਸ਼ਨਲ ਟਰੈਵਲ ਕਰਨ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਆਈ ਗਿਰਾਵਟ ਦੀ ਭਰਪਾਈ ਭਾਵੇਂ ਹੀ ਪੂਰੀ ਤਰ੍ਹਾਂ ਨਾ ਹੋ ਸਕੀ ਹੋਵੇ ਪਰ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੇ ਕੋਰੋਨਾ ਤੋਂ ਪਹਿਲਾਂ 2019 ਦੇ ਰਿਕਾਰਡ ਨੂੰ ਇਸ ਸਾਲ ਦੇ ਪਹਿਲੇ 11 ਮਹੀਨਿਆਂ ਵਿਚ ਤੋੜ ਦਿੱਤਾ ਹਨ। ਬਿਊਰੋ ਆਫ ਇਮੀਗ੍ਰੇਸ਼ਨ ਦੇ ਅਧਿਕਾਰਕ ਅੰਕੜਿਆਂ ਮੁਤਾਬਕ ਇਸ ਸਾਲ 30 ਨਵੰਬਰ ਤੱਕ 6 ਲੱਖ, 48 ਹਜ਼ਾਰ, 678 ਭਾਰਤੀ ਵਿਦਿਆਰਥੀ ਵਿਦੇਸ਼ ਗਏ ਹਨ ਅਤੇ ਪਿਛਲੇ 5 ਸਾਲ ਵਿਚ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।

ਇਹ ਵੀ ਪੜ੍ਹੋ : ਜਲਦ ਹੀ ਫਾਸਟੈਗ ਤੋਂ ਮਿਲੇਗਾ ਛੁਟਕਾਰਾ, ਵਾਹਨਾਂ ’ਚ ਲਗਾਈਆਂ ਜਾਣਗੀਆਂ ਟੋਲ ਪਲੇਟਾਂ

ਵਿਦੇਸ਼ ਜਾਣ ਵਾਲੇ ਭਾਰਤੀਆਂ ਦੇ ਇਮੀਗ੍ਰੇਸ਼ਨ ਰਿਕਾਰਡ ਤੇ ਉਨ੍ਹਾਂ ਦੇ ਵਲੋਂ ਅਧਿਕਾਰਕ ਤੌਰ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰੋਜ਼ਗਾਰ, ਬਿਜਨੈੱਸ, ਰੀ ਐਂਟਰੀ ਜਾਂ ਸੈਰ-ਸਪਾਟਾ ਦੇ ਮਕਸਦ ਤੋਂ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਫਿਲਹਾਲ 2019 ਤੋਂ ਘੱਟ ਹੈ, ਜਦਕਿ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਚੰਗਾ ਵਾਧਾ ਹੋਇਆ ਹੈ। 2019 ਵਿਚ 2.52 ਕਰੋੜ ਭਾਰਤੀਆਂ ਨੇ ਬਿਜਨੈੱਸ, ਰੋਜ਼ਗਾਰ, ਪੜ੍ਹਾਈ ਸੈਰ-ਸਪਾਟਾ ਤੇ ਹੋਰ ਮਕਸਦ ਲਈ ਵਿਦੇਸ਼ ਯਾਤਰਾ ਕੀਤੀ ਸੀ। ਇਸ ਵਿਚੋਂ 89.5 ਲੱਖ ਭਾਰਤੀਆਂ ਨੇ ਰੀ-ਐਂਟਰੀ ਜਾਂ ਰਿਹਾਇਸ਼ ਦੇ ਮਕਸਦ ਨਾਲ ਵਿਦੇਸ਼ ਯਾਤਰਾ ਕੀਤੀ ਸੀ, ਜਦਕਿ 63.68 ਲੱਖ ਭਾਰਤੀ ਸੈਰ-ਸਪਾਟੇ ਦੇ ਮਕਸਦ ਨਾਲ ਵਿਦੇਸ਼ ਗਏ ਸਨ। 42.11 ਲੱਖ ਭਾਰਤੀਆਂ ਨੇ ਵਿਜ਼ੀਟਰ ਵੀਜ਼ੇ ’ਤੇ ਵਿਦੇਸ਼ ਯਾਤਰਾ ਕੀਤੀ ਸੀ। ਇਸ ਸਾਲ 30 ਨਵੰਬਰ ਤੱਕ 1.83 ਕਰੋੜ ਭਾਰਤੀਆਂ ਨੇ ਵਿਦੇਸ਼ ਯਾਤਰਾ ਕੀਤੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ 'ਚ ਫੈਲੀ ਦਹਿਸ਼ਤ, 17 ਦਿਨਾਂ 'ਚ 5 ਪੰਜਾਬੀਆਂ ਦਾ ਕਤਲ

ਅਧਿਕਾਰਕ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਰੋਜ਼ਗਾਰ ਦੇ ਮਕਸਦ ਨਾਲ ਪੱਛਮੀ ਏਸ਼ੀਆ ਦੇ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਯਾਤਰਾ ਕੀਤੀ ਹੈ ਅਤੇ ਇਸ ਵਿਚ ਯੂਨਾਈਟਿਡ ਅਰਬ ਅਮੀਰਾਤ ਵਿਚ ਜ਼ਿਆਦਾਤਰ ਭਾਰਤੀ ਰੋਜ਼ਗਾਰ ਲਈ ਗਏ ਹਨ। ਹਾਲਾਂਕਿ ਇਹ ਅੰਕੜਾ 2019 ਦੇ ਮੁਕਾਬਲੇ ਘੱਟ ਹੈ, ਜਦਕਿ ਪੜ੍ਹਾਈ ਦੇ ਮਕਸਦ ਨਾਲ ਭਾਰਤੀ ਯੂ. ਕੇ. ਅਤੇ ਕੈਨੇਡਾ ਦੀ ਯਾਤਰਾ ਕਰਦੇ ਹਨ ਅਤੇ ਇਥੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਸਾਲ ਇਹ ਗਿਣਤੀ 2019 ਦੇ ਅੰਕੜੇ ਨੂੰ ਪਾਰ ਕਰ ਗਈ ਹੈ। 2019 ਵਿਚ 6.17 ਲੱਖ ਭਾਰਤੀ ਕੈਨੇਡਾ ਗਏ, ਜਦਕਿ ਇਸ ਸਾਲ 30 ਨਵੰਬਰ ਤੱਕ 6.60 ਲੱਖ ਭਾਰਤੀ ਕੈਨੇਡਾ ਜਾ ਚੁੱਕੇ ਹਨ। ਇਸੇ ਤਰ੍ਹਾਂ 2019 ਵਿਚ 7.45 ਲੱਖ ਭਾਰਤੀਆਂ ਨੇ ਯੂ. ਕੇ. ਦੀ ਯਾਤਰਾ ਕੀਤੀ ਸੀ, ਜਦਕਿ 2022 ਵਿਚ ਇਹ ਅੰਕੜਾ 7.45 ਲੱਖ ਨੂੰ ਪਾਰ ਕਰ ਚੁੱਕਾ ਹੈ। ਕੇਰਲਾ ਦੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਦੇ ਚੇਅਰਮੈਨ ਐੱਸ. ਇਰੂਦਯਾ ਰਾਜਨ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਭਾਰਤੀ ਪੜ੍ਹਾਈ ਲਈ ਵਿਦੇਸ਼ ਵਿਚ ਜਾ ਰਹੇ ਹਨ ਅਤੇ ਇਹ ਗਿਣਤੀ ਹੁਣ 2019 ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ।

ਇਹ ਵੀ ਪੜ੍ਹੋ: ਪਾਕਿ ’ਚ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ

ਭਾਰਤੀਆਂ ਦੀ ਵਿਦੇਸ਼ ਯਾਤਰਾ ਦਾ 4 ਸਾਲ ਦਾ ਟਰੈਂਡ ਦਰਸਾਉਂਦੇ ਅੰਕੜੇ

ਵੀਜ਼ਾ ਟਾਈਪ 2019 2020 2021 2022
ਬਿਜਨੈੱਸ

-1,933

-12,02,104 -1,38,822 +3,37,664
ਇੰਪਲਾਯਮੈਂਟ -2,64,648 -18,09,595 -1,18,127 +13,09,993
ਟੂਰਿਸਟ +64,429 -50,64,613 -3,792 +18,03,733
ਸਟੂਡੈਂਟ +68,351 -3,26,685 +1,84,930 +2,04,104
ਵਿਜ਼ੀਟ +7,01,981 -32,04,124 +5,05,138 +25,80,420
ਰੈਜ਼ੀਡੈਂਸ/ਰੀ-ਐਂਟਰੀ +5,26,727 -60,60,730 +5,72,755 +37,87,387

 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News