ਇਮਰਾਨ ਦੇ ਸੱਤਾ ਤੋਂ ਬਾਹਰ ਹੋਣ ਮਗਰੋਂ ਬਿਲਾਵਲ ਭੁੱਟੋ ਨੇ ਕਿਹਾ,''ਪੁਰਾਣੇ ਪਾਕਿਸਤਾਨ ''ਚ ਤੁਹਾਡਾ ਸੁਆਗਤ ਹੈ''
Sunday, Apr 10, 2022 - 05:09 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਚੋਟੀ ਦੇ ਵਿਰੋਧੀ ਧਿਰ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਅੱਜ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ ਬੇਦਖਲ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅਸੀਂ ਤੁਹਾਡਾ ਪੁਰਾਣੇ ਪਾਕਿਸਤਾਨ ਵਿੱਚ ਫਿਰ ਤੋਂ ਸਵਾਗਤ ਕਰਦੇ ਹਾਂ। ਨਵਾਂ ਪਾਕਿਸਤਾਨ ਬਣਾਉਣ ਦੇ ਵਾਅਦੇ ਨਾਲ 2018 ਵਿਚ ਸੱਤਾ ਵਿਚ ਆਏ ਇਮਰਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।ਇਸ ਤਰ੍ਹਾਂ ਉਹ ਦੇਸ਼ ਦੇ ਇਤਿਹਾਸ ਵਿਚ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਬੇਦਖਲ ਕੀਤਾ ਗਿਆ ਹੈ।
ਸੰਯੁਕਤ ਵਿਰੋਧੀ ਧਿਰ ਖਾਨ ਖਿਲਾਫ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਬਚਣ ਲਈ ਸਰਕਾਰ ਦੁਆਰਾ ਕਈ ਕੋਸ਼ਿਸ਼ਾਂ ਦੇ ਬਾਵਜੂਦ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਆਪਣੇ ਮਹੀਨੇ ਭਰ ਦੇ ਯਤਨਾਂ ਵਿੱਚ ਸਫਲ ਰਹੀ ਕਿਉਂਕਿ ਦਿਨ ਭਰ ਚੱਲੇ ਨਾਟਕੀ ਘਟਨਾਕ੍ਰਮ ਵਿਚ 342 ਮੈਂਬਰੀ ਨੈਸ਼ਨਲ ਅਸੈਂਬਲੀ ਦੇ 174 ਮੈਂਬਰਾਂ ਨੇ ਉਨ੍ਹਾਂ ਖ਼ਿਲਾਫ਼ ਵੋਟਿੰਗ ਕੀਤੀ। ਬਿਲਾਵਲ ਨੇ ਕਿਹਾ ਕਿ ਮੈਂ ਪੂਰੇ ਦੇਸ਼ ਅਤੇ ਇਸ ਸਦਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਬੇਭਰੋਸਗੀ ਮਤਾ ਸਫਲ ਹੋਇਆ ਹੈ ਅਤੇ ਅਸੀਂ ਇਤਿਹਾਸ ਰਚਿਆ ਹੈ। ਉਨ੍ਹਾਂ ਨੇ 10 ਅਪ੍ਰੈਲ ਦੇ ਮਹੱਤਵ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ 1973 ਵਿੱਚ ਦੇਸ਼ ਨੇ ਸੰਵਿਧਾਨ ਨੂੰ ਮਨਜ਼ੂਰੀ ਦਿੱਤੀ ਸੀ। ਆਪਣੀ ਮਾਂ ਨੂੰ ਯਾਦ ਕਰਦੇ ਹੋਏ ਬਿਲਾਵਲ ਨੇ ਕਿਹਾ ਕਿ 10 ਅਪ੍ਰੈਲ, 1986 ਨੂੰ ਬੇਨਜ਼ੀਰ ਭੁੱਟੋ ਆਪਣੀ ਜਲਾਵਤਨੀ ਖ਼ਤਮ ਕਰ ਕੇ ਜ਼ਿਆ-ਉਲ-ਹੱਕ ਦੇ ਖ਼ਿਲਾਫ਼ ਆਪਣਾ ਸੰਘਰਸ਼ ਸ਼ੁਰੂ ਕਰਨ ਲਈ ਲਾਹੌਰ ਪਹੁੰਚੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੀ ਨਵੀਂ ਸਰਕਾਰ 'ਚ ਬਿਲਾਵਲ ਭੁੱਟੋ ਨੂੰ ਮਿਲ ਸਕਦਾ ਹੈ ਇਹ ਅਹੁਦਾ
ਪੀਪੀਪੀ ਪ੍ਰਧਾਨ ਨੇ ਕਿਹਾ ਕਿ 10 ਅਪ੍ਰੈਲ, 2022 ਨੂੰ ਜਿਹੜੇ ਸ਼ਖਸ ਨੂੰ ਵਿਰੋਧੀਆਂ ਦੁਆਰਾ ਚੁਣਿਆ ਗਿਆ ਅਤੇ ਜਿਸ ਨੇ ਆਪਣੇ ਆਪ ਨੂੰ ਦੇਸ਼ 'ਤੇ "ਗੈਰ-ਜਮਹੂਰੀ ਬੋਝ" ਸਾਬਤ ਕੀਤਾ, ਉਸ ਦਾ ਰਾਜ ਖ਼ਤਮ ਹੋ ਗਿਆ। ਬਿਲਾਵਲ ਨੇ ਕਿਹਾ ਕਿ ਅੱਜ 10 ਅਪ੍ਰੈਲ 2022 ਨੂੰ, ਅਸੀਂ ਪੁਰਾਣੇ ਪਾਕਿਸਤਾਨ ਵਿੱਚ ਤੁਹਾਡਾ ਸੁਆਗਤ ਕਰਦੇ ਹਾਂ। ਬਿਲਾਵਲ ਨੂੰ ਅਗਲੇ ਵਿਦੇਸ਼ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਪੀਐਮਐਲ-ਐਨ ਦੇ ਪ੍ਰਧਾਨ ਨੇ ਇਮਰਾਨ ਖ਼ਾਨ ਨੂੰ ਕੱਢੇ ਜਾਣ ਤੋਂ ਬਾਅਦ ਨੈਸ਼ਨਲ ਅਸੈਂਬਲੀ ਨੂੰ ਕਿਹਾ ਕਿ ਉਮੀਦ ਹੈ ਕਿ ਗਠਜੋੜ ਦੇਸ਼ ਨੂੰ ਤਰੱਕੀ ਵੱਲ ਲੈ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਸ਼ਰੀਫ ਨੇ ਵੀ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਟਵੀਟ ਕੀਤਾ ਕਿ ਮੇਰੇ ਪਿਆਰੇ ਪਾਕਿਸਤਾਨ ਲਈ ਬੁਰਾ ਸੁਪਨਾ ਖ਼ਤਮ ਹੋ ਗਿਆ ਹੈ। ਇਸ ਨੂੰ ਠੀਕ ਕਰਨ ਵਿੱਚ ਸਮਾਂ ਲੱਗੇਗਾ। ਪਾਕਿਸਤਾਨ ਜ਼ਿੰਦਾਬਾਦ, ਨਵਾਜ਼ ਸ਼ਰੀਫ਼ ਜ਼ਿੰਦਾਬਾਦ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਸੁਨਕ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਫ਼ਨਾ ਹੋਇਆ ਚਕਨਾਚੂਰ