ਪਾਕਿ ’ਚ ਗਧਿਆਂ ਪਿੱਛੋਂ ਕੁੱਤਿਆਂ ਦੀ ਆਈ ਸ਼ਾਮਤ, ਚੀਨ ਲਈ ਅੱਗੇ ਕੀ-ਕੀ ਕਰੇਗੀ ਪਾਕਿ ਸਰਕਾਰ

Sunday, Mar 02, 2025 - 02:17 PM (IST)

ਪਾਕਿ ’ਚ ਗਧਿਆਂ ਪਿੱਛੋਂ ਕੁੱਤਿਆਂ ਦੀ ਆਈ ਸ਼ਾਮਤ, ਚੀਨ ਲਈ ਅੱਗੇ ਕੀ-ਕੀ ਕਰੇਗੀ ਪਾਕਿ ਸਰਕਾਰ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)– ਜਦੋਂ ਪਾਕਿਸਤਾਨ ਦੇ ਇਕ ਸੱਜਣ ਨੇ ਪਾਕਿ ਸਰਕਾਰ ਨੂੰ ਦੇਸ਼ ਵਿਚੋਂ ਗਰੀਬੀ ਦੂਰ ਕਰਨ ਦਾ ਵਿਚਾਰ ਦਿੱਤਾ ਤਾਂ ਇਸ ਨਾਲ ਪਾਕਿਸਤਾਨ ਦੇ ਕੁੱਤਿਆਂ ਵਿਚ ਭਾਜੜ ਮਚ ਗਈ। ਪਾਕਿਸਤਾਨ ਦੀਆਂ ਗਲੀਆਂ ਵਿਚ ਘੁੰਮ ਰਹੇ ਆਵਾਰਾ ਕੁੱਤੇ ਇੰਨੇ ਡਰੇ ਹੋਏ ਸਨ ਕਿ ਕੁਝ ਸੱਜੇ ਪਾਸੇ ਭੱਜ ਗਏ, ਕੁਝ ਖੱਬੇ ਪਾਸੇ ਅਤੇ ਕੁਝ ਆਪਣੀ ਜਾਨ ਬਚਾਉਣ ਵਾਸਤੇ ਅਫਗਾਨ ਸਰਹੱਦ ਪਾਰ ਕਰਨ ਲਈ ਤਿਆਰ ਜਾਪਦੇ ਸਨ।

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਹੁਣ ਤਕ ਪਾਕਿਸਤਾਨ ਗਧਿਆਂ ਲਈ ਮਸ਼ਹੂਰ ਸੀ। ਪਾਕਿਸਤਾਨੀ ਗਧਿਆਂ ਦੀ ਦੁਨੀਆ ਭਰ ਵਿਚ ਮੰਗ ਹੈ, ਖਾਸ ਤੌਰ ’ਤੇ ਚੀਨ ਨੂੰ ਹਰ ਸਾਲ ਹਜ਼ਾਰਾਂ ਪਾਕਿਸਤਾਨੀ ਗਧਿਆਂ ਦੀ ਬਰਾਮਦ ਕੀਤੀ ਕੀਤੀ ਜਾਂਦੀ ਹੈ ਪਰ ਹੁਣ ਗਧਿਆਂ ਦੇ ਨਾਲ-ਨਾਲ ਪਾਕਿਸਤਾਨੀ ਕੁੱਤੇ ਵੀ ਚੀਨ ਪਹੁੰਚਾਏ ਜਾਣਗੇ ਕਿਉਂਕਿ ਚੀਨ ਪਾਕਿਸਤਾਨੀ ਕੁੱਤਿਆਂ ਦੇ ਮਾਸ ਦਾ ਦੀਵਾਨਾ ਹੈ।

ਆਵਾਰਾ ਕੁੱਤਿਆਂ ਦੀ ਭਾਲ ਲਈ ਪਾਕਿਸਤਾਨੀ ਫੌਜ ਤਾਇਨਾਤ ਕੀਤੀ ਗਈ ਹੈ ਤਾਂ ਜੋ ਲੱਖਾਂ ਪਾਕਿਸਤਾਨੀ ਕੁੱਤੇ ਚੀਨ ਭੇਜੇ ਜਾ ਸਕਣ। ਪਾਕਿਸਤਾਨ ਵਿਚ ਆਵਾਰਾ ਕੁੱਤਿਆਂ ਦੀ ਆਬਾਦੀ ਲਗਭਗ 30 ਲੱਖ ਹੈ ਅਤੇ ਇਕ ਪਾਕਿਸਤਾਨੀ ਕੁੱਤਾ ਚੀਨ ਨੂੰ 1000 ਤੋਂ 1500 ਰੁਪਏ ਵਿਚ ਵੇਚਿਆ ਜਾਵੇਗਾ।


author

cherry

Content Editor

Related News