'ਇਸਲਾਮਿਕ ਨਾਟੋ' ਵੱਲ ਵੱਡਾ ਕਦਮ ! ਤੁਰਕੀ, ਸਾਊਦੀ ਅਤੇ ਪਾਕਿ ਵਿਚਾਲੇ ਅੱਜ ਹੋਵੇਗਾ ਰੱਖਿਆ ਸਮਝੌਤਾ

Friday, Aug 07, 2026 - 10:41 AM (IST)

'ਇਸਲਾਮਿਕ ਨਾਟੋ' ਵੱਲ ਵੱਡਾ ਕਦਮ ! ਤੁਰਕੀ, ਸਾਊਦੀ ਅਤੇ ਪਾਕਿ ਵਿਚਾਲੇ ਅੱਜ ਹੋਵੇਗਾ ਰੱਖਿਆ ਸਮਝੌਤਾ

ਰਿਆਦ/ਇਸਲਾਮਾਬਾਦ (ਏਐਨਆਈ)-  ਪ੍ਰਮੁੱਥ ਮੁਸਲਿਮ ਬਹੁਗਿਣਤੀ ਦੇਸ਼ਾਂ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਵਿਚਾਲੇ ਡੂੰਘੇ ਫੌਜੀ ਸਹਿਯੋਗ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ ਇਹ ਤਿੰਨੋਂ ਦੇਸ਼ ਅੱਜ ਭਾਵ ਸ਼ੁੱਕਰਵਾਰ ਨੂੰ ਸਾਊਦੀ ਅਰਬ ਵਿੱਚ ਇੱਕ ਸਾਂਝੇ ਰੱਖਿਆ ਸਮਝੌਤੇ 'ਤੇ ਹਸਤਾਖਰ ਕਰਨ ਦੀ ਤਿਆਰੀ ਵਿੱਚ ਹਨ।

ਰਣਨੀਤਕ ਹਲਕਿਆਂ ਵਿੱਚ ਇਸ ਸੰਭਾਵੀ ਸਮਝੌਤੇ ਨੂੰ "ਇਸਲਾਮਿਕ ਨਾਟੋ" ਵਜੋਂ ਦੇਖਿਆ ਜਾ ਰਿਹਾ ਹੈ। ਇਹ ਇੱਕ ਅਜਿਹਾ ਗੈਰ-ਰਸਮੀ ਭੂ-ਰਾਜਨੀਤਿਕ ਸੰਕਲਪ ਹੈ, ਜੋ ਪ੍ਰਮੁੱਖ ਮੁਸਲਿਮ-ਬਹੁਗਿਣਤੀ ਵਾਲੇ ਦੇਸ਼ਾਂ ਦੇ ਇੱਕ ਮਜ਼ਬੂਤ ਫੌਜੀ ਅਤੇ ਰੱਖਿਆ ਗਠਜੋੜ ਵੱਲ ਇਸ਼ਾਰਾ ਕਰਦਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਪਾਕਿਸਤਾਨ ਅਤੇ ਸਾਊਦੀ ਅਰਬ ਦੇ ਮੌਜੂਦਾ ਰੱਖਿਆ ਢਾਂਚੇ ਵਿੱਚ ਕਤਰ ਅਤੇ ਤੁਰਕੀ ਵਰਗੇ ਦੇਸ਼ਾਂ ਨੂੰ ਸ਼ਾਮਲ ਕਰਕੇ ਇੱਕ ਵਿਆਪਕ ਖੇਤਰੀ ਸੁਰੱਖਿਆ ਪ੍ਰਬੰਧ ਬਣਾਇਆ ਜਾ ਸਕਦਾ ਹੈ। ਰੱਖਿਆ ਮੰਤਰੀ ਖਵਾਜਾ ਆਸਿਫ ਅਨੁਸਾਰ ਇਸ ਨਵੇਂ ਪ੍ਰਬੰਧ ਦਾ ਮੁੱਖ ਉਦੇਸ਼ ਖੇਤਰ ਵਿੱਚ ਸਥਿਰਤਾ ਲਿਆਉਣਾ ਅਤੇ ਬਾਹਰੀ ਸ਼ਕਤੀਆਂ 'ਤੇ ਨਿਰਭਰਤਾ ਨੂੰ ਘੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਿਸੇ ਵੀ ਦੇਸ਼ ਵਿਰੁੱਧ ਨਿਰਦੇਸ਼ਿਤ ਨਹੀਂ ਹੈ, ਸਗੋਂ ਆਪਣੇ ਖੇਤਰ ਵਿੱਚ ਸ਼ਾਂਤੀ ਦੀ ਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਆਸਿਫ ਨੇ ਉਮੀਦ ਜਤਾਈ ਕਿ ਅਜਿਹਾ ਆਰਥਿਕ ਅਤੇ ਰੱਖਿਆ ਪ੍ਰਬੰਧ ਖੇਤਰ ਲਈ ਸਵਾਗਤਯੋਗ ਹੋਵੇਗਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਸਾਊਦੀ ਅਰਬ ਨੇ ਪਿਛਲੇ ਸਾਲ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਰਿਆਦ ਯਾਤਰਾ ਦੌਰਾਨ ਇੱਕ "ਰਣਨੀਤਕ ਆਪਸੀ ਰੱਖਿਆ ਸਮਝੌਤਾ" ਸਹੀਬੱਧ ਕੀਤਾ ਸੀ। ਇਸ ਸਮਝੌਤੇ ਤਹਿਤ ਇਹ ਪ੍ਰਣ ਲਿਆ ਗਿਆ ਸੀ ਕਿ ਕਿਸੇ ਵੀ ਇੱਕ ਦੇਸ਼ ਵਿਰੁੱਧ ਹਮਲੇ ਨੂੰ ਦੋਵਾਂ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ। ਹੁਣ ਤੁਰਕੀ ਦੇ ਇਸ ਵਿੱਚ ਸ਼ਾਮਲ ਹੋਣ ਨਾਲ ਇਹ ਗਠਜੋੜ ਹੋਰ ਵੀ ਸ਼ਕਤੀਸ਼ਾਲੀ ਹੋਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖ਼ਬਰ-   Birthright Citizenship 'ਤੇ ਸਖ਼ਤ ਹੋਏ ਟਰੰਪ ! ਨਵੇਂ ਕਾਰਜਕਾਰੀ ਆਦੇਸ਼ ਜਾਰੀ

ਭਾਰਤ ਨੇ ਜਤਾਈ ਚਿੰਤਾ

ਇਸ ਰਣਨੀਤਕ ਰੱਖਿਆ ਸਮਝੌਤੇ ਦੀਆਂ ਖ਼ਬਰਾਂ ਤੋਂ ਬਾਅਦ ਭਾਰਤ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਸਮਝੌਤੇ ਦੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਅਤੇ ਖੇਤਰੀ ਤੇ ਵਿਸ਼ਵ ਸਥਿਰਤਾ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਬਾਰੀਕੀ ਨਾਲ ਅਧਿਐਨ ਕਰੇਗੀ। ਮਾਹਿਰਾਂ ਅਨੁਸਾਰ, ਗੁਆਂਢੀ ਦੇਸ਼ਾਂ ਦਾ ਅਜਿਹਾ ਫੌਜੀ ਗਠਜੋੜ ਭਾਰਤ ਲਈ ਰਣਨੀਤਕ ਚੁਣੌਤੀ ਪੈਦਾ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News