ਕਟੌਤੀ ਦੇ ਨਾਂ ''ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ ਮਿਹਰਬਾਨੀ ''ਤੇ ਆਮ ਜਨਤਾ ਵੀ ਹੈਰਾਨ
Saturday, Aug 01, 2026 - 09:54 AM (IST)
ਇੰਟਰਨੈਸ਼ਨਲ ਡੈਸਕ - ਸਰਕਾਰ ਨੇ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮੂਲੀ ਕਟੌਤੀ ਕੀਤੀ ਹੈ। ਹਾਲਾਂਕਿ ਇਹ ਕਟੌਤੀ ਰੁਪਈਆਂ ਵਿੱਚ ਨਹੀਂ ਪੈਸਿਆਂ ਵਿੱਚ ਕੀਤੀ ਗਈ ਹੈ, ਜਿਸ ਨਾਲ ਪਾਕਿਸਤਾਨ ਦੀ ਆਮ ਜਨਤਾ ਦੀ ਜੇਬ 'ਤੇ ਮਹਿੰਗਾਈ ਦਾ ਬੋਝ ਅਜੇ ਵੀ ਬਰਕਰਾਰ ਹੈ। ਦਰਅਸਲ ਪਾਕਿ ਸਰਕਾਰ ਨੇ ਅਗਲੇ 3 ਦਿਨਾਂ ਯਾਨੀ 1 ਅਗਸਤ ਤੋਂ 3 ਅਗਸਤ ਲਈ ਪੈਟਰੋਲ ਦੀ ਕੀਮਤ ਵਿੱਚ 12 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 66 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72 ਕਰੋੜ ਰੁਪਏ !
ਇਸ ਮਾਮੂਲੀ ਜਿਹੀ ਕਟੌਤੀ ਤੋਂ ਬਾਅਦ, ਪੈਟਰੋਲ ਦੀ ਕੀਮਤ ਮੌਜੂਦਾ 336.15 ਰੁਪਏ ਪ੍ਰਤੀ ਲੀਟਰ ਤੋਂ ਘੱਟ ਕੇ 336.03 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ HSD ਦੀ ਕੀਮਤ 393.04 ਰੁਪਏ ਪ੍ਰਤੀ ਲੀਟਰ ਤੋਂ ਘੱਟ ਕੇ 392.38 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹੋਰ ਤਾਂ ਹੋਰ ਇਹ ਨਵੀਆਂ ਕੀਮਤਾਂ ਅਗਲੇ 3 ਦਿਨਾਂ (ਸ਼ਨੀਵਾਰ ਤੋਂ ਸੋਮਵਾਰ) ਲਈ ਪ੍ਰਭਾਵੀ ਰਹਿਣਗੀਆਂ।
ਇਹ ਵੀ ਪੜ੍ਹੋ: ਸੁੰਦਰ ਤੇ ਜਵਾਨ ਦਿਸਣ ਲਈ ਸਲਮਾਨ ਖਾਨ ਨੇ ਸਿਰ 'ਚ ਲਗਵਾਏ ਇੰਜੈਕਸ਼ਨ ! ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
