ਪਾਕਿ ਨੇ ਐੱਲਓਸੀ ’ਤੇ ਤਾਇਨਾਤ ਕੀਤੀਆਂ ਚੀਨ ਤੋਂ ਮੰਗਵਾਈਆਂ ਹਾਵਿਤਜ਼ਰ ਤੋਪਾਂ, 72 KM ਤੱਕ ਕਰ ਸਕਦੀਆਂ ਨੇ ਹਮਲਾ
Monday, Aug 03, 2026 - 07:37 AM (IST)
ਕਰਾਚੀ (ਇੰਟ.) : ਪਾਕਿਸਤਾਨ ਨੇ ਹਾਲ ਹੀ ’ਚ ਚੀਨ ਤੋਂ 250 ਹਾਵਿਤਜ਼ਰ ਤੋਪਾਂ ਹਾਸਲ ਕੀਤੀਆਂ ਹਨ। ਇਨ੍ਹਾਂ ਨੂੰ ਭਾਰਤ ਨਾਲ ਲੱਗਦੀ ਪੱਛਮੀ ਸਰਹੱਦ ’ਤੇ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਖੁਫ਼ੀਆ ਸੂਤਰਾਂ ਅਨੁਸਾਰ ਇਹ ਹਾਈ-ਮੋਬਿਲਿਟੀ ਹਾਵਿਤਜ਼ਰ ਤੋਪਾਂ ਉੱਤਰ ਤੋਂ ਦੱਖਣ ਤੱਕ ਰਣਨੀਤਕ ਖੇਤਰਾਂ ’ਚ ਲਾਈਆਂ ਜਾ ਰਹੀਆਂ ਹਨ। ਇਹ ਕਦਮ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਸਾਹਮਣੇ ਆਇਆ ਹੈ। ਮਈ 2025 ’ਚ ਭਾਰਤ ਦੀਆਂ ਤਿੰਨੋਂ ਫੌਜਾਂ ਦੀ ਅੱਤਵਾਦ ਵਿਰੋਧੀ ਕਾਰਵਾਈ ’ਚ ਕੰਟਰੋਲ ਰੇਖਾ (ਐੱਲ. ਓ. ਸੀ.) ਅਤੇ ਪਾਕਿਸਤਾਨੀ ਖੇਤਰ ਦੇ ਅੰਦਰ ਅੱਤਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਸ ਆਪ੍ਰੇਸ਼ਨ ਵਿਚ ਪਾਕਿਸਤਾਨ ਦੀ ਆਰਟਿਲਰੀ ਸਮਰੱਥਾ ਨੂੰ ਨੁਕਸਾਨ ਪਹੁੰਚਿਆ ਸੀ।
ਇਹ ਵੀ ਪੜ੍ਹੋ : ਸ਼ਾਂਤੀ ਰੈਲੀ ਦੌਰਾਨ ਹੋ ਗਿਆ ਵੱਡਾ ਧਮਾਕਾ ! ਸੜਕ 'ਤੇ ਵਿਛ ਗਈਆਂ ਲਾਸ਼ਾਂ, ਖੈਬਰ ਪਖਤੂਨਖਵਾ 'ਚ ਹਾਈ ਅਲਰਟ
ਹੁਣ ਰਾਵਲਪਿੰਡੀ ਨੇ ਆਪਣੀਆਂ ਜ਼ਮੀਨੀ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਲਈ ਇਨ੍ਹਾਂ ਆਧੁਨਿਕ ਪ੍ਰਣਾਲੀਆਂ ਨੂੰ ਤਰਜੀਹ ਦਿੱਤੀ ਹੈ। 250 ਯੂਨਿਟ ਕਈ ਆਰਟਿਲਰੀ ਰੈਜੀਮੈਂਟਾਂ ਨੂੰ ਲੈਸ ਕਰਨ ਲਈ ਕਾਫ਼ੀ ਹਨ, ਜੋ ਸੰਭਾਵੀ ਤੌਰ ’ਤੇ ਪਾਕਿਸਤਾਨ ਦੀ ਫਾਇਰਪਾਵਰ ਨੂੰ ਬਦਲਦੇ ਹਨ। ਹਾਵਿਤਜ਼ਰ ਚੀਨੀ ਸਰਕਾਰੀ ਕੰਪਨੀ ਨੋਰਿਨਕੋ ਵੱਲੋਂ ਬਣਾਈਆਂ ਗਈਆਂ ਹਨ। ਇਹ 30 ਤੋਂ 40 ਕਿਲੋਮੀਟਰ ਤੱਕ ਸਟੈਂਡਰਡ 155mm ਨਾਟੋ ਰਾਊਂਡ ਅਤੇ 53 ਤੋਂ 72 ਕਿਲੋਮੀਟਰ ਤੱਕ ਰਾਕੇਟ-ਅਸਿਸਟਿਡ ਵੀ-ਐੱਲ.ਏ.ਪੀ. ਪ੍ਰੋਜੈਕਟਾਈਲ ਫਾਇਰ ਕਰ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
