ਹਮਾਸ ਸਟਾਈਲ ’ਚ ਮੁਟਿਆਰ ਦੀ ਲਾਸ਼ ਨੂੰ ‘ਬੋਨਟ’ ’ਤੇ ਬੰਨ੍ਹ ਸੜਕਾਂ ’ਤੇ ਘੁਮਾਇਆ, ਪਾਕਿ ਫ਼ੌਜ ਦਾ ਸ਼ਰਮਨਾਕ ਕਾਰਾ

Friday, Jul 31, 2026 - 08:08 AM (IST)

ਹਮਾਸ ਸਟਾਈਲ ’ਚ ਮੁਟਿਆਰ ਦੀ ਲਾਸ਼ ਨੂੰ ‘ਬੋਨਟ’ ’ਤੇ ਬੰਨ੍ਹ ਸੜਕਾਂ ’ਤੇ ਘੁਮਾਇਆ, ਪਾਕਿ ਫ਼ੌਜ ਦਾ ਸ਼ਰਮਨਾਕ ਕਾਰਾ

ਕਵੇਟਾ (ਇੰਟ.) - ਬਲੋਚਿਸਤਾਨ ਸੂਬੇ ’ਚ ਪਾਕਿਸਤਾਨੀ ਫ਼ੌਜ ਦੇ ਜ਼ੁਲਮਾਂ ਦਾ ਇਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਅਨੁਸਾਰ ਪਾਕਿਸਤਾਨੀ ਫ਼ੌਜ ਦੇ ਜਵਾਨਾਂ ਨੇ ਬਲੋਚਿਸਤਾਨ ਵਿਚ ਇਕ ਮੁਟਿਆਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਇਕ ਬਖ਼ਤਰਬੰਦ ਗੱਡੀ ਦੇ ਅੱਗੇ ‘ਬੋਨਟ’ ’ਤੇ ਬੰਨ੍ਹ ਕੇ ਹਮਾਸ ਸਟਾਈਲ ’ਚ ਸੜਕਾਂ ’ਤੇ ਘੁਮਾਇਆ। ਸੂਤਰਾਂ ਮੁਤਾਬਕ ਇਹ ਘਟਨਾ ਬਲੋਚਿਸਤਾਨ ’ਚ ਆਜ਼ਾਦੀ ਦਾ ਐਲਾਨ ਕੀਤੇ ਜਾਣ ਦੇ ਸਿਰਫ ਕੁਝ ਹਫ਼ਤਿਆਂ ਬਾਅਦ ਹੋਈ ਹੈ। 

ਪੜ੍ਹੋ ਇਹ ਵੀ - ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ? ਜਾਣੋ ਕੀ ਹੈ ਕਾਨੂੰਨ

ਦੱਸ ਦੇਈਏ ਕਿ ਸੂਬੇ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਬਗ਼ਾਵਤ ਅਤੇ ਫ਼ੌਜ ਦੇ ਆਪ੍ਰੇਸ਼ਨਾਂ ਵਿਚਾਲੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ। ਪਾਕਿਸਤਾਨੀ ਫ਼ੌਜ ’ਤੇ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਵਿਚ ਸਾਲਾਂ ਤੋਂ ਨਾਗਰਿਕਾਂ ’ਤੇ ਜ਼ੁਲਮ ਢਾਹੁਣ ਦੇ ਦੋਸ਼ ਲੱਗਦੇ ਰਹੇ ਹਨ। ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸਥਾਨਕ ਕਾਰਕੁਨਾਂ ਦਾ ਕਹਿਣਾ ਹੈ ਕਿ ਫ਼ੌਜ ਅਕਸਰ ਬੇਗੁਨਾਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਦੀ ਬੜੀ ਬੇਕਦਰੀ ਵਾਲੀ ਨੁਮਾਇਸ਼ ਲਾਉਂਦੀ ਹੈ। ਦੂਜੇ ਪਾਸੇ ਬਲੋਚਾਂ ਦਾ ਦੋਸ਼ ਹੈ ਕਿ ਪਾਕਿਸਤਾਨੀ ਫ਼ੌਜ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਦਹਿਸ਼ਤ ਫੈਲਾਉਣ ਅਤੇ ਸਥਾਨਕ ਆਬਾਦੀ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੜ੍ਹੋ ਇਹ ਵੀ - 'ਨੀਟ ਪ੍ਰਦਰਸ਼ਨ 'ਚ ਸ਼ਾਮਲ ਵਿਦਿਆਰਥੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ ਤੇ ਪੈਨਸ਼ਨ', ਤੇਜਸਵੀ ਦਾ ਵੱਡਾ ਐਲਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News