ਫੌਜੀ ਸੇਵਾਵਾ ਤੋਂ ਇਨਕਾਰ ਮਗਰੋਂ ਜੰਗ ''ਚ ਜ਼ਖ਼ਮੀ ਪਸ਼ੂਆਂ ਦੀ ਬਚਾਵ ਮੁਹਿੰਮ ’ਚ ਜੁੱਟਣ ਦਾ ਲਿਆ ਸਲਾਘਾਯੋਗ ਫੈਸਲਾ
Friday, Dec 26, 2025 - 12:36 AM (IST)
ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਬ੍ਰਸ ਪੈਰੀ ਨੂੰ ਯੂਕਰੇਨ ਵਿੱਚ ਫੌਜੀ ਸੇਵਾਵਾ ਲਈ ਅਰਜ਼ੀ ਦੇਣ ਮਗਰੋਂ ਇਨਕਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਨਾਲ ਉਸਦੀ ਜੰਗੀ ਇਲਾਕੇ ਵਿੱਚ ਮਦਦ ਕਰਨ ਦੀ ਇੱਛਾ ਖਤਮ ਨਹੀਂ ਹੋਈ। ਫੌਜੀ ਸੇਵਾਵਾਂ ਤੋਂ ਵਾਂਝੇ ਰਹਿਣ ਤੋਂ ਮਗਰੋਂ ਪੈਰੀ ਨੇ ਯੂਕਰੇਨ ਵਿੱਚ ਜੰਗ ਕਾਰਨ ਜ਼ਖ਼ਮੀ ਹੋਏ ਅਤੇ ਛੱਡੇ ਗਏ ਪਸ਼ੂਆਂ ਦੀ ਸੰਭਾਲ ਲਈ ਆਪਣੀ ਸੇਵਾ ਸ਼ੁਰੂ ਕਰਨ ਦਾ ਸਲਾਘਾਯੋਗ ਫੈਸਲਾ ਕੀਤਾ ਹੈ।
ਇਸ ਮੰਤਵ ਤਹਿਤ ਉਹ ਯੂਕਰੇਨ ਦੇ ਸ਼ਹਿਰ ਖਾਰਕੀਵ ਦੀ ਪਸੂ ਸੰਭਾਲ ਸੰਸਥਾ ਨਾਲ ਜੁੜ ਕੇ ਕੰਮ ਕਰ ਰਹੇ ਹਨ, ਜਿੱਥੇ ਉਹ ਬੰਬਾਰੀ ਅਤੇ ਲੜਾਈ ਨਾਲ ਪ੍ਰਭਾਵਿਤ ਖੇਤਰਾਂ ਵਿੱਚੋਂ ਕੁੱਤਿਆਂ ਅਤੇ ਬਿੱਲੀਆਂ ਨੂੰ ਬਚਾ ਕੇ ਉਨ੍ਹਾਂ ਦਾ ਇਲਾਜ, ਖੁਰਾਕ ਅਤੇ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਣ ਦੀ ਵਿਸ਼ੇਸ਼ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਪੈਰੀ ਦਾ ਕਹਿਣਾ ਹੈ ਕਿ ਇਸ ਸੇਵਾ ਨਾਲ ਉਸ ਨੂੰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਮੰਤਵ ਹਾਸਿਲ ਹੋਇਆ ਹੈ ਉਸ ਦੇ ਇਸ ਉਪਰਾਲੇ ਦੀ ਸਥਾਨਕ ਲੋਕਾਂ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ।
