ਆਸਟ੍ਰੇਲੀਆ ਮਗਰੋਂ ਹੁਣ ਕੈਨੇਡਾ ਵਿਖੇ ਹਿੰਦੂ ਮੰਦਰ 'ਚ ਲਿਖੇ ਭਾਰਤ ਵਿਰੋਧੀ ਨਾਅਰੇ, ਕੀਤੀ ਗਈ ਭੰਨਤੋੜ (ਵੀਡੀਓ)

Tuesday, Jan 31, 2023 - 10:28 AM (IST)

ਆਸਟ੍ਰੇਲੀਆ ਮਗਰੋਂ ਹੁਣ ਕੈਨੇਡਾ ਵਿਖੇ ਹਿੰਦੂ ਮੰਦਰ 'ਚ ਲਿਖੇ ਭਾਰਤ ਵਿਰੋਧੀ ਨਾਅਰੇ, ਕੀਤੀ ਗਈ ਭੰਨਤੋੜ (ਵੀਡੀਓ)

ਨਵੀਂ ਦਿੱਲੀ (ਭਾਸ਼ਾ)- ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਪ੍ਰਸਿੱਧ ਹਿੰਦੂ ਮੰਦਰ 'ਤੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਭੰਨਤੋੜ ਕੀਤੀ ਗਈ, ਜਿਸ ਕਾਰਨ ਭਾਰਤੀ ਭਾਈਚਾਰੇ ਵਿੱਚ ਰੋਸ ਹੈ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਗੌਰੀ ਸ਼ੰਕਰ ਮੰਦਰ ਵਿੱਚ ਭੰਨਤੋੜ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੰਦਰ ਦੀ ਬੇਅਦਬੀ ਨਾਲ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬੇਨਿਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਚੇ ਅੱਗ ਦੇ ਭਾਂਬੜ, ਜ਼ਿੰਦਾ ਸੜੇ 22 ਲੋਕ (ਵੀਡੀਓ)

 

ਵਣਜ ਦੂਤਘਰ ਦਫ਼ਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮੰਦਰ ਵਿੱਚ ਭੰਨਤੋੜ ਦੀ ਘਿਣਾਉਣੀ ਕਾਰਵਾਈ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਅਸੀਂ ਇਸ ਮਾਮਲੇ 'ਤੇ ਆਪਣੀਆਂ ਚਿੰਤਾਵਾਂ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਈਆਂ ਹਨ। ਭਾਰਤੀ ਵਿਰਾਸਤ ਦਾ ਪ੍ਰਤੀਕ ਮੰਨੇ ਜਾਂਦੇ ਮੰਦਰ ਦੀ ਭੰਨਤੋੜ ਕੀਤੀ ਗਈ ਅਤੇ ਭਾਰਤ ਵਿਰੁੱਧ ਨਫ਼ਰਤ ਵਾਲੇ ਸੰਦੇਸ਼ ਲਿਖੇ ਗਏ। ਕੈਨੇਡੀਅਨ ਅਧਿਕਾਰੀ ਫਿਲਹਾਲ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਬਰੈਂਪਟਨ ਵਿੱਚ ਹਿੰਦੂ ਮੰਦਰ ਦੀ ਭੰਨਤੋੜ ਕੋਈ ਨਵੀਂ ਘਟਨਾ ਨਹੀਂ ਹੈ, ਪਿਛਲੇ ਸਾਲ ਜੁਲਾਈ ਤੋਂ ਕੈਨੇਡਾ ਵਿੱਚ ਘੱਟੋ-ਘੱਟ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਜਲੰਧਰ ਦੀ ਧੀ ਨੇ ਵਧਾਇਆ ਮਾਣ, ਇਟਾਲੀਅਨ ਨੇਵੀ 'ਚ ਭਰਤੀ ਹੋਈ ਮਨਰੂਪ ਕੌਰ

PunjabKesari

ਪਿਛਲੇ ਸਾਲ ਸਤੰਬਰ ਵਿੱਚ, ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਕੈਨੇਡਾ ਵਿੱਚ ਭਾਰਤੀਆਂ ਵਿਰੁੱਧ ਨਫ਼ਰਤੀ ਅਪਰਾਧਾਂ ਅਤੇ ਹੋਰ "ਭਾਰਤ ਵਿਰੋਧੀ ਗਤੀਵਿਧੀਆਂ" ਵਿੱਚ "ਤੇਜ਼ੀ ਨਾਲ ਵਾਧਾ" ਹੋਇਆ ਹੈ। ਭਾਰਤ ਨੇ ਕੈਨੇਡੀਅਨ ਸਰਕਾਰ ਨੂੰ ਵੀ ਘਟਨਾਵਾਂ ਦੀ ਸਹੀ ਢੰਗ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ। ਇੱਥੇ ਦੱਸ ਦੇਈਏ ਕਿ ਇਹ ਘਟਨਾ ਇਕੱਲੇ ਜਨਵਰੀ ਦੇ ਮਹੀਨੇ ਵਿਚ ਖਾਲਿਸਤਾਨੀ ਸਮੂਹਾਂ ਵੱਲੋਂ ਭਾਰਤ-ਵਿਰੋਧੀ ਸੰਦੇਸ਼ ਨਾਲ ਆਸਟ੍ਰੇਲੀਆ ਵਿਚ ਤਿੰਨ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਵਾਪਰੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ, ਮਾਂ ਨੇ ਨਵਜਨਮੇ ਜੌੜੇ ਬੱਚਿਆਂ ਦਾ ਕੀਤਾ ਕਤਲ, ਇੰਟਰਨੈੱਟ ਖੋਜ ਤੋਂ ਸਾਹਮਣੇ ਆਈ ਇਹ ਗੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News