ਰਾਹਤ ਭਰੀ ਖ਼ਬਰ : ਵਾਈਲਡ ਪੋਲੀਓ ਤੋਂ ਮੁਕਤ ਹੋਇਆ ਅਫਰੀਕਾ

Wednesday, Aug 26, 2020 - 06:27 PM (IST)

ਰਾਹਤ ਭਰੀ ਖ਼ਬਰ : ਵਾਈਲਡ ਪੋਲੀਓ ਤੋਂ ਮੁਕਤ ਹੋਇਆ ਅਫਰੀਕਾ

ਨੈਰੋਬੀ (ਬਿਊਰੋ):  ਕੋਰੋਨਾ ਸੰਕਟ ਨਾਲ ਜੂਝ ਰਹੀ ਦੁਨੀਆ ਲਈ ਇਕ ਚੰਗੀ ਖ਼ਬਰ ਹੈ। ਮੰਗਲਵਾਰ ਨੂੰ ਅਫਰੀਕਾ ਮਹਾਦੀਪ ਨੂੰ ਵਾਈਲਡ  ਪੋਲੀਓ ਬੀਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਘੋਸ਼ਿਤ ਕਰ ਦਿੱਤਾ ਗਿਆ। ਇਸ ਦੀ ਘੋਸ਼ਣਾ ਸੁਤੰਤਰ ਏਜੰਸੀ ਅਫਰੀਕਾ ਰੀਜ਼ਨਲ ਸਰਟੀਫਿਕੇਸ਼ਨ ਕਮਿਸ਼ਨ ਨੇ ਕੀਤੀ।  ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਅਫਰੀਕਾ ਮਹਾਦੀਪ ਦੇ ਸਾਰੇ 47 ਦੇਸ਼ਾਂ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਬੈਠਕ ਵੀ ਕੀਤੀ ਸੀ। 

ਅਫਰੀਕਾ ਵਿਚ ਵਾਈਲਡ ਪੋਲੀਓ ਦਾ ਆਖਰੀ ਮਾਮਲਾ 4 ਸਾਲ ਪਹਿਲਾਂ ਉੱਤਰ-ਪੂਰਬੀ ਨਾਈਜੀਰੀਆ ਵਿਚ ਆਇਆ ਸੀ। ਵਿਸ਼ਵ ਸਿਹਤ ਸੰਗਠਨ ਨੇ ਇਸ ਤੋਂ ਪਹਿਲਾਂ ਬਿਆਨ ਜਾਰੀ ਕਰ ਕੇ ਕਿਹਾ ਸੀ,''ਅਫਰੀਕੀ ਮਹਾਦੀਪ ਦੀਆਂ ਸਰਕਾਰਾਂ ਦੀਆਂ ਅਣਥੱਕ ਕੋਸ਼ਿਸ਼ਾਂ, ਦਾਣਦਾਤਿਆਂ, ਫਰੰਟ ਲਾਈਨ ਦੇ ਸਿਹਤ ਕਾਰਕੁੰਨਾਂ ਅਤੇ ਭਾਈਚਾਰਿਆਂ ਦੀ ਮਦਦ ਨਾਲ 18 ਲੱਖ ਬੱਚਿਆਂ ਨੂੰ ਜੀਵਨ ਭਰ ਦੀ ਅਪਾਹਜ਼ਤਾ ਤੋਂ ਬਚਾ ਲਿਆ।'' ਇੱਥੇ ਦੱਸ ਦਈਏ ਕਿ ਪੋਲੀਓ ਤੋਂ 5 ਸਾਲ ਤੱਕ ਦੇ ਬਚਿਆਂ ਦੇ ਅਪਾਹਜ਼ ਹੋਣ ਦਾ ਖਤਰਾ ਰਹਿੰਦਾ ਹੈ। ਕਈ ਵਾਰ ਤਾਂ ਵਾਈਲਡ ਪੋਲੀਓ ਨਾਲ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਕਰੀਬ 25 ਸਾਲ ਪਹਿਲਾਂ ਅਫਰੀਕਾ ਵਿਚ ਹਜ਼ਾਰਾਂ ਬੱਚੇ ਵਾਈਲਡ ਪੋਲੀਓ ਦੇ ਕਾਰਨ ਅਪਾਹਜ਼ ਹੋ ਗਏ ਸਨ। 

ਹੁਣ ਇਹ ਬੀਮਾਰੀ ਸਿਰਫ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਪਾਈ ਜਾਂਦੀ ਹੈ। ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਪੋਲੀਓ ਦਾ ਟੀਕਾ ਪੂਰੀ ਜ਼ਿੰਦਗੀ ਇਨਸਾਨ ਦੀ ਰੱਖਿਆ ਕਰਦਾ ਹੈ। ਅਫਰੀਕਾ ਵਿਚ ਨਾਈਜੀਰੀਆ ਆਖਰੀ ਦੇਸ਼ ਹੈ ਜਿਸ ਨੂੰ ਪੋਲੀਓ ਮੁਕਤ ਘੋਸ਼ਿਤ ਕੀਤਾ ਗਿਆ ਹੈ। ਕਰੀਬ ਇਕ ਦਹਾਕੇ ਪਹਿਲਾਂ ਨਾਈਜੀਰੀਆ ਵਿਚ ਹੀ ਦੁਨੀਆ ਦੇ ਅੱਧੇ ਪੋਲੀਓ ਦੇ ਮਾਮਲੇ ਪਾਏ ਜਾਂਦੇ ਸਨ। ਨਾਈਜੀਰੀਆ ਵਿਚ ਟੀਕਾਕਰਨ ਦੀ ਮੁਹਿੰਮ ਵੱਡੇ ਪੱਧਰ 'ਤੇ ਚਲਾਈ ਗਈ ਅਤੇ ਇਸ ਦੇ ਤਹਿਤ ਦੂਰ-ਦੂਰਾਡੇ ਅਤੇ ਖਤਰਨਾਕ ਇਲਾਕਿਆਂ ਤੱਕ ਸਿਹਤ ਵਰਕਰ ਗਏ। ਇਹਨਾਂ ਵਿਚ ਕਈ ਥਾਵਾਂ ਅਜਿਹੀਆਂ ਸਨ ਕਿ ਜਿੱਥੇ ਅੱਤਵਾਦੀ ਹਿੰਸਾ ਹੁੰਦੀ ਰਹਿੰਦੀ ਸੀ ਅਤੇ ਜਾਨ ਦਾ ਖਤਰਾ ਬਣਿਆ ਰਹਿੰਦਾ ਸੀ। ਇਸ ਦੌਰਾਨ ਕਈ ਸਿਹਤ ਵਰਕਰ ਮਾਰੇ ਗਏ।ਅਫਰੀਕਾ ਦੀ ਕਰੀਬ 95 ਫੀਸਦੀ ਜਨਤਾ ਹੁਣ ਵਾਈਲਡ ਪੋਲੀਓ ਦੇ ਪ੍ਰਤੀ ਰੋਗ ਪ੍ਰਤੀਰੋਧਕ ਬਣ ਗਈ ਹੈ।


author

Vandana

Content Editor

Related News