ਅਫ਼ਗਾਨਿਸਤਾਨ ’ਚ ਭੁੱਖਮਰੀ ਦੀ ਮਾਰ, ਢਿੱਡ ਭਰਨ ਲਈ ਆਪਣੀਆਂ ਕੁੜੀਆਂ ਵੇਚਣ ’ਤੇ ਮਜ਼ਬੂਰ ਹੋਏ ਲੋਕ!

Wednesday, Oct 27, 2021 - 02:35 PM (IST)

ਅਫ਼ਗਾਨਿਸਤਾਨ ’ਚ ਭੁੱਖਮਰੀ ਦੀ ਮਾਰ, ਢਿੱਡ ਭਰਨ ਲਈ ਆਪਣੀਆਂ ਕੁੜੀਆਂ ਵੇਚਣ ’ਤੇ ਮਜ਼ਬੂਰ ਹੋਏ ਲੋਕ!

ਕਾਬੁਲ– ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਰਾਜ ਤੋਂ ਬਾਅਦ ਸੋਕੇ, ਭੁੱਖਮਰੀ ਅਤੇ ਸਿਆਸੀ ਉਥਲ-ਪੁਥਲ ਕਾਰਨ ਹਾਲਾਤ ਬਦ ਤੋਂ ਬੱਦਰ ਹੋ ਚੁੱਕੇ ਹਨ। ਲੋਕ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ’ਚ ਜ਼ਿਆਦਾ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਟੋਲੋ-ਨਿਊਜ਼ ਦੀ ਰਿਪੋਰਟ ਮੁਤਾਬਕ ਨਿਵਾਸੀਆਂ ਨੇ ਕਿਹਾ ਕਿ ਆਰਥਿਕ ਮੰਦ ਅਤੇ ਵਧ ਕੀਮਤਾਂ ਨੇ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਸਰਦੀਆਂ ਦਾ ਮੌਸਮ ਆ ਰਿਹਾ ਹੈ ਅਤੇ ਬਾਜ਼ਾਰਾਂ ’ਚ ਭੋਜਨ ਸਮੇਤ ਜ਼ਰੂਰੀ ਵਸਤੂਆਂ ਦੀਆਂ ਆਸਮਾਨ ਛੂਹੰਦੀਆਂ ਕੀਮਤਾਂ ਕਾਰਨ ਉਨ੍ਹਾਂ ਦੀ ਪਹੁੰਚ ਤੋਂ ਬਾਰ ਹੋ ਚੁੱਕੀਆਂ ਹਨ। ਅਫ਼ਗਾਨਿਸਤਾਨ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਯਾਨੀ ਕਰੀਬ ਢਾਈ ਕਰੋੜ ਲੋਕਾਂ ਨੂੰ ਅਗਲੇ ਮਹੀਨੇ ਨਵੰਬਰ ਤੋਂ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦੇਸ਼ ਦੇ ਕਈ ਹਿੱਸਿਆਂ ’ਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਵਰਲਡ ਫੂਡ ਪ੍ਰੋਗਰਾਮ (ਏ.ਐੱਫ.ਪੀ.) ਦੀ ਰਿਪੋਰਟ ਮੁਤਾਬਕ, ਅਫ਼ਗਾਨਿਸਤਾਨ ਦੇ ਗਰੀਬ ਇਲਾਕਿਆਂ ’ਚ ਲੋਕ ਢਿੱਡ ਭਰਨ ਲਈ ਆਪਣੀਆਂ ਕੁੜੀਆਂ ਤਕ ਵੇਚ ਰਹੇ ਹਨ। 

ਇਹ ਵੀ ਪੜ੍ਹੋ– ਪੋਰਨਹਬ ’ਤੇ ਗਣਿਤ ਪੜ੍ਹਾਉਂਦੇ ਹਨ ਇਹ ਮਾਸਟਰ ਸਾਹਿਬ, ਹਰ ਸਾਲ ਕਮਾਉਂਦੇ ਹਨ 2 ਕਰੋੜ ਰੁਪਏ

PunjabKesari

ਇਥੋਂ ਦੇ ਇਕ ਦੁਕਾਨਦਾਰ ਅਬਦੁੱਲ ਮਾਰੂਫ ਨੇ ਕਿਹਾ ਕਿ ਘਰੇਲੂ ਉਤਪਾਦਨ ਲੋੜੀਂਦਾ ਨਹੀਂ ਹੈ। ਕੀਮਤਾਂ ਜ਼ਿਆਦਾ ਹਨ ਕਿਉਂਕਿ ਸਾਮਾਨ ਆਯਾਤ ਕੀਤਾ ਜਾਂਦਾ ਹੈ। ਇਸ ਦਰਮਿਆਨ ਕਿਸਾਨਾਂ ਨੇ ਹਾਲ ਦੇ ਸੋਕੇ ਕਾਰਨ ਪਿਛਲੇ ਸਾਲਾਂ ਦੇ ਮੁਕਾਬਲੇ ਉਪਜ ’ਚ ਗੰਭੀਰ ਘਾਟ ਵਲ ਵੀ ਧਿਆਨ ਆਕਰਸ਼ਿਤ ਕੀਤਾ। ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸਸਾਲ ਦਾ ਸੋਕਾ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਹੈ। ਖੇਤਾਂ ਦੀ ਸਿੰਚਾਈ ਲਈ ਇਸਤੇਮਾਲ ਕੀਤੇ ਜਾਣ ਵਾਲੇ ਖੂਹ ਸੁੱਕ ਗਏ ਹਨ। ਇਕ ਕਿਸਾਨ ਨਸਰਤੁੱਲ੍ਹਾ ਨੇ ਕਿਹਾ ਕਿ 5 ਸਾਲ ਪਹਿਲਾਂ ਹਾਲਾਤ ਚੰਗੀ ਸਨ ਕਿਉਂਕਿ ਪਹਾੜਾਂ ਤੋਂ ਪਾਣੀ ਵਹਿੰਦਾ ਸੀ, ਹੁਣ ਖੂਹ ਅਤੇ ਝਰਨੇ ਸੁੱਕ ਗਏ ਹਨ। 

ਇਹ ਵੀ ਪੜ੍ਹੋ– ਮੁਫ਼ਤ ’ਚ ਘਰ ਬੈਠੇ ਪੋਰਟ ਕਰਵਾਓ ਮੋਬਾਇਲ ਨੰਬਰ, ਇਹ ਹੈ ਆਸਾਨ ਤਰੀਕਾ

ਫਾਹਿਮਾ ਨਾਂ ਦੀ ਇਕ ਬੀਬੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਪਤੀ ਨੇ ਆਪਣੀ 6 ਸਾਲ ਅਤੇ ਡੇਢ ਸਾਲ ਦੀਆਂ ਕੁੜੀਆਂ ਨੂੰ ਵੇਚ ਦਿੱਤਾ ਹੈ। ਫਾਹਿਮਾ ਨੇ ਕਿਹਾ ਕਿ ਉਹ ਕਈ ਵਾਰ ਰੋ ਚੁੱਕੀ ਹੈ ਕਿਉਂਕਿ ਉਸ ਦੇ ਪਤੀ ਨੇ ਪੱਛਮੀ ਅਫ਼ਗਾਨਿਸਤਾਨ ’ਚ ਸੋਕੇ ਤੋਂ ਬਚਣ ਲਈ ਆਪਣੀਆਂ ਦੋਵਾਂ ਕੁੜੀਆਂ ਨੂੰ ਵਿਆਹ ਲਈ ਵੇਚਿਆ ਹੈ। ਫਾਹਿਮਾ ਨੇ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਜੇਕਰ ਅਸੀਂ ਆਪਣੀਆਂ ਕੁੜੀਆਂ ਨੂੰ ਨਹੀਂ ਦਿੰਦੇ ਤਾਂ ਅਸੀਂ ਸਾਰੇ ਮਰ ਜਾਵਾਂਗੇ ਕਿਉਂਕਿ ਸਾਡੇ ਕੋਲ ਖਾਣ ਲਈ ਕੁਝ ਨਹੀਂ ਹੈ। ਮੈਨੂੰ ਆਪਣੀਆਂ ਕੁੜੀਆਂ ਨੂੰ ਇੰਝ ਪੈਸਿਆਂ ਲਈ ਵੇਚਣ ’ਤੇ ਬਹੁਤ ਬੁਰਾ ਲਗਦਾ ਹੈ ਪਰ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈ।

PunjabKesari

ਇਕ ਹੋਰ ਰਿਪੋਰਟ ਮੁਤਾਬਕ, ਪੱਛਮੀ ਅਫ਼ਗਾਨਿਸਤਾਨ ਦੇ ਇਕ ਪਿੰਡ ’ਚ ਇਕ ਜਨਾਨੀ ਨੇ ਆਪਣੀ ਕੁੜੀ ਨੂੰ 500 ਡਾਲਰ ’ਚ ਵੇਚ ਦਿੱਤਾ ਤਾਂ ਜੋ ਬਾਕੀ ਬੱਚਿਆਂ ਦੇ ਖਾਣ ਦਾ ਇੰਤਜ਼ਾਮ ਹੋ ਸਕੇ। ਬੀਬੀ ਨੇ ਕਿਹਾ ਕਿ ਮੇਰੇ ਦੂਜੇ ਬੱਚੇ ਭੁੱਖ ਨਾਲ ਮਰ ਰਹੇ ਸਨ, ਇਸ ਲਈ ਸਾਨੂੰ ਆਪਣੀ ਕੁੜੀ ਨੂੰ ਵੇਚਣਾ ਪਿਆ। ਮੈਂ ਕਿਵੇਂ ਦੁਖੀ ਨਾ ਹੋਵਾਂ? ਉਹ ਮੇਰੀ ਬੱਚੀ ਹੈ। ਕਾਸ਼, ਮੈਨੂੰ ਆਪਣੀ ਧੀ ਨੂੰ ਵੇਚਣਾ ਨਾ ਪੈਂਦਾ। ਫਾਹਿਮਾ ਦੀ ਇਕ ਹੋਰ ਗੁਆਂਢਣ ਗੁੱਲ ਬੀਬੀ ਦਾ ਕਹਿਣਾ ਹੈ ਕਿ ਇਸ ਖੇਤਰ ’ਚ ਬਹੁਤ ਸਾਰੇ ਲੋਕ ਬਾਲ-ਵਿਆਹ ਦੇ ਸਹਾਰੇ ਮਿਲਣ ਵਾਲੇ ਪੈਸਿਆਂ ਨਾਲ ਗੁਜ਼ਾਰਾ ਕਰ ਰਹੇ ਹਨ। ਗੁੱਲ ਬੀਬੀ ਖੁਦ ਆਪਣੀ ਇਕ ਧੀ ਨੂੰ ਵੇਚ ਚੁੱਕੀ ਹੈ। 

ਇਹ ਵੀ ਪੜ੍ਹੋ– ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਵਾਸ਼ਿੰਗ ਮਸ਼ੀਨ, ਕੀਮਤ 7,990 ਰੁਪਏ ਤੋਂ ਸ਼ੁਰੂ


author

Rakesh

Content Editor

Related News