ਤਾਲਿਬਾਨ ’ਚ ਕਹਿਰ ਬਣ ਕੇ ਟੁੱਟ ਰਹੀ ਅਫਗਾਨ ਫੌਜ, 300 ਦੇ ਕਰੀਬ ਅੱਤਵਾਦੀ ਕੀਤੇ ਢੇਰ

Friday, Aug 06, 2021 - 02:36 PM (IST)

ਤਾਲਿਬਾਨ ’ਚ ਕਹਿਰ ਬਣ ਕੇ ਟੁੱਟ ਰਹੀ ਅਫਗਾਨ ਫੌਜ, 300 ਦੇ ਕਰੀਬ ਅੱਤਵਾਦੀ ਕੀਤੇ ਢੇਰ

ਇੰਟਰਨੈਸ਼ਨਲ ਡੈਸਕ– ਅਫਗਾਨਿਸਤਾਨ ’ਚ ਅੱਤਵਾਦੀਆਂ ਖ਼ਿਲਾਫ਼ ਫੌਜ ਦਾ ਸਫਾਈ ਆਪਰੇਸ਼ਨ ਜਾਰੀ ਹੈ। ਅਫਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ’ਚ ਸਰਕਾਰੀ ਸੁਰੱਖਿਆ ਫੋਰਸ ਨਾਲ ਮੁਕਾਬਲੇਬਾਜ਼ੀ ਦੌਰਾਨ ਤਾਲਿਬਾਨ ਦੇ 300 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਹਨ। ਵੀਰਵਾਰ ਨੂੰ ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਦੁਆਰਾ ਇਸ ਦੀ ਜਾਣਕਾਰੀ ਦਿੱਤੀ ਗਈ। 

ਟਵੀਟ ’ਚ ਲਿਖਿਆ ਗਿਆ ਕਿ ਪਿਛਲੇ 24 ਘੰਟਿਆਂ ’ਚ ਅਫਗਾਨਿਸਤਾਨੀ ਫੌਜ ਦੇ ਆਪਰੇਸ਼ਨ ’ਚ 303 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ, ਜਦਕਿ 125 ਜ਼ਖਮੀ ਹੋਏ ਹਨ। ਅਫਗਾਨੀ ਫੌਜ ਦੁਆਰਾ ਇਹ ਆਪਰੇਸ਼ਨ ਨਾਂਗਰਹਾਰ, ਲਘਮਾਨ, ਗਜਨੀ, ਪਤਰਿਕਾ, ਕੰਧਾਰ ਸਮੇਤ ਹੋਰ ਆਲੇ-ਦੁਆਲੇ ਦੇ ਇਲਾਕਿਆਂ ’ਚ ਚਲਾਇਆ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ’ਚ ਹਥਿਆਰ ਵੀ ਜ਼ਬਤ ਕੀਤੇ ਗਏ ਹਨ। 

ਜ਼ਿਕਰਯੋਗ ਹੈ ਕਿ ਅਮਰੀਕਾ ਨੇ 1 ਜੁਲਾਈ ਤੋਂ ਆਪਣੇ ਫੌਜੀਆਂ ਦੀ ਵਾਪਸੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ’ਚ ਅਫਗਾਨਿਸਤਾਨ ਦੀ ਫੌਜ ਅਤੇ ਤਾਲਿਬਾਨੀ ਅੱਤਵਾਦੀਆਂ ਵਿਚਾਲੇ ਸੰਘਰਸ਼ ਸ਼ੁਰੂ ਹੋ ਗਿਆ ਹੈ। ਤਾਲਿਬਾਨੀ ਅੱਤਵਾਦੀਆਂ ਨੇ ਸਰਕਾਰੀ ਫੋਰਸਾਂ ਨੂੰ ਨਿਸ਼ਾਨਾ ਬਣਾ ਕੇ ਕਈ ਜ਼ਿਲ੍ਹਿਆਂ ’ਚ ਹਮਲੇ ਵੀ ਕੀਤੇ ਹਨ। 


author

Rakesh

Content Editor

Related News