ਅਫਗਾਨਿਸਤਾਨ : ਸ਼ੀਆ ਮਸਜਿਦ ਨੇੜੇ ਬੰਬ ਧਮਾਕਾ, 35 ਮਰੇ ਤੇ 70 ਜ਼ਖਮੀ

Friday, Aug 03, 2018 - 07:28 PM (IST)

ਅਫਗਾਨਿਸਤਾਨ : ਸ਼ੀਆ ਮਸਜਿਦ ਨੇੜੇ ਬੰਬ ਧਮਾਕਾ, 35 ਮਰੇ ਤੇ 70 ਜ਼ਖਮੀ

ਕਾਬੁਲ (ਬਿਊਰੋ)— ਪੂਰਬੀ ਅਫਗਾਨਿਸਤਾਨ ਵਿਚ ਸ਼ੁੱਕਰਵਾਰ ਨੂੰ ਪਕਤੀਆ ਸੂਬੇ ਦੇ ਗਾਰਡੇਜ਼ ਸ਼ਹਿਰ ਵਿਚ ਸ਼ੀਆ ਮਸਜਿਦ ਨੇੜੇ ਆਤਮਘਾਤੀ ਹਮਲਾ ਕੀਤਾ ਗਿਆ। ਹਮਲੇ ਸਮੇਂ ਬਹੁਤ ਸਾਰੇ ਲੋਕ ਮਸਜਿਦ ਵਿਚ ਮੌਜੂਦ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਹਮਲੇ ਵਿਚ 35 ਲੋਕਾਂ ਦੀ ਮੌਤ ਹੋਈ ਹੈ ਅਤੇ 70 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਨੇ ਨਹੀਂ ਲਈ ਹੈ।


Related News