ਅਫਗਾਨਿਸਤਾਨ: ਲਸ਼ਕਰ ਗਾਹ 'ਚ ਪੁਲਸ ਸਟੇਸ਼ਨ ਨੇੜੇ ਸੁਸਾਈਡ ਅਟੈਕ, 1 ਪੁਲਸ ਕਰਮਚਾਰੀ ਦੀ ਮੌਤ

11/10/2017 11:37:39 AM

ਲਸ਼ਕਰ ਗਾਹ(ਬਿਊਰੋ)—ਅਫਗਾਨਿਸਤਾਨ ਦੇ ਹੇਲਮੰਡ ਸ਼ਹਿਰ ਵਿਚ ਜ਼ੋਰਦਾਰ ਬੰਬ ਧਮਾਕਾ ਹੋਣ ਦੀ ਖਬਰ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਧਮਾਕਾ ਹੇਲਮੰਡ ਸਹਿਰ ਦੇ ਲਸ਼ਕਰ ਗਾਹ ਦੇ ਬੋਲਾਨ ਇਲਾਕੇ ਵਿਚ ਹੋਇਆ ਹੈ। ਸੂਬਾ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦੱਸਿਆ ਕਿ ਇਹ ਧਮਾਕਾ ਪੁਲਸ ਸਟੇਸ਼ਨ ਕੋਲ ਖੜ੍ਹੀ ਇਕ ਕਾਰ ਵਿਚ ਹੋਇਆ ਹੈ।
ਉਥੇ ਹੀ ਇਕ ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿਚ ਇਸ ਨੂੰ ਸੁਸਾਈਡ ਅਟੈਕ ਦੱਸਿਆ ਹੈ। ਬਾਰਡਰ ਪੁਲਸ ਕਮਾਂਡਰ ਜਹੀਰਗੁਲ ਮੁਕਾਬਿਲ ਦਾ ਕਹਿਣਾ ਹੈ ਕਿ ਇਸ ਧਮਾਕੇ ਵਿਚ 1 ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।


Related News