ਭਾਰਤ ਸਮੇਤ ਕਿਸੇ ਵੀ ਦੇਸ਼ ਨਾਲ ਸੰਘਰਸ਼ ਨਹੀਂ ਚਾਹੁੰਦਾ ਅਫ਼ਗਾਨਿਸਤਾਨ: ਮੁਤਾਕੀ

Monday, Nov 15, 2021 - 12:56 PM (IST)

ਭਾਰਤ ਸਮੇਤ ਕਿਸੇ ਵੀ ਦੇਸ਼ ਨਾਲ ਸੰਘਰਸ਼ ਨਹੀਂ ਚਾਹੁੰਦਾ ਅਫ਼ਗਾਨਿਸਤਾਨ: ਮੁਤਾਕੀ

ਇਸਲਾਮਾਬਾਦ (ਭਾਸ਼ਾ) : ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਵਿਚ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਸਮੇਤ ਕਿਸੇ ਵੀ ਦੇਸ਼ ਨਾਲ ਸੰਘਰਸ਼ ਨਹੀਂ ਚਾਹੁੰਦਾ। ਮੁਤਾਕੀ ਨੇ ਇਹ ਟਿੱਪਣੀ ‘ਬੀ.ਬੀ.ਸੀ. ਉਰਦੂ’ ਨਾਲ ਗੱਲਬਾਤ ਕਰਦੇ ਹੋਏ ਕੀਤੀ। ਇਹ ਇਕ ਮਹਿਲਾ ਪੱਤਰਕਾਰ ਨਾਲ ਉਨ੍ਹਾਂ ਦਾ ਪਹਿਲਾਂ ਇੰਟਰਵਿਊ ਵੀ ਸੀ। ਮਹਿਲਾ ਪੱਤਰਕਾਰ ਨੇ ਮੁਤਾਕੀ ਨਾਲ ਤਾਲਿਬਾਨ ਸਰਕਾਰ ਤਹਿਤ ਨਵੀਂ ਦਿੱਲੀ ਦੇ ਨਾਲ ਅਫ਼ਗਾਨਿਸਤਾਨ ਦੇ ਸਬੰਧਾਂ ਦੇ ਬਾਰੇ ਵਿਚ ਸਵਾਲ ਕੀਤਾ ਸੀ। 

ਇਹ ਵੀ ਪੜ੍ਹੋ : ਇਜ਼ਰਾਇਲ ਦਾ ਵੱਡਾ ਫ਼ੈਸਲਾ, 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ

ਮੁਤਾਕੀ ਨੇ ਕਿਹਾ, ‘ਅਸੀਂ ਨਹੀਂ ਚਾਹੁੰਦੇ ਕਿ ਅਫ਼ਗਾਨਿਸਤਾਨ ਦਾ ਕਿਸੇ ਹੋਰ ਦੇਸ਼ ਨਾਲ ਸੰਘਰਸ਼ ਹੋਵੇ ਜਾਂ ਅਜਿਹੀਆਂ ਚੁਣੌਤੀਆਂ ਹੋਣ ਜੋ ਸਾਡੇ ਦੇਸ਼ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਅਸੀਂ ਇਸ ਮੁੱਦੇ ’ਤੇ ਕੰਮ ਕਰਨਾ ਜ਼ਾਰੀ ਰੱਖਾਂਗੇ।’ ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ ਨਾਲ ਅਫਗਾਨਿਸਤਾਨ ਦੇ ਨਜ਼ਦੀਕੀ ਸਬੰਧਾਂ 'ਤੇ ਚੀਨ ਜਾਂ ਪਾਕਿਸਤਾਨ ਦੀ ਕੋਈ ਪ੍ਰਤੀਕਿਰਿਆ ਆਈ ਹੈ, ਮੁਤਾਕੀ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਮਾਸਕੋ 'ਚ ਹਾਲੀਆ ਮੀਟਿੰਗਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, “ਜਦੋਂ ਅਸੀਂ ਮਾਸਕੋ ਕਾਨਫਰੰਸ ਵਿਚ ਹਿੱਸਾ ਲਿਆ, ਤਾਂ ਭਾਰਤ, ਪਾਕਿਸਤਾਨ ਅਤੇ ਕਈ ਹੋਰ ਦੇਸ਼ਾਂ ਦੇ ਪ੍ਰਤੀਨਿਧੀ ਵੀ ਮੌਜੂਦ ਸਨ। ਅਸੀਂ ਸਕਾਰਾਤਮਕ ਗੱਲਬਾਤ ਕੀਤੀ ਅਤੇ ਉਮੀਦ ਹੈ ਕਿ ਅਸੀਂ ਕਿਸੇ ਵੀ ਦੇਸ਼ ਦਾ ਵਿਰੋਧ ਨਹੀਂ ਕਰਾਂਗੇ।''

ਇਹ ਵੀ ਪੜ੍ਹੋ : ਵੈਕਸੀਨ ਨਹੀਂ ਤਾਂ ਆਜ਼ਾਦੀ ਵੀ ਨਹੀਂ, ਇਸ ਦੇਸ਼ ਨੇ ਕੋਰੋਨਾ ਟੀਕਾ ਨਾ ਲਵਾਉਣ ਵਾਲਿਆਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ

ਮੁਤਾਕੀ ਦੀ ਇਹ ਟਿੱਪਣੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੱਲੋਂ ਨਵੀਂ ਦਿੱਲੀ ਵਿਚ ਅਫ਼ਗਾਨਿਸਤਾਨ 'ਤੇ 8 ਦੇਸ਼ਾਂ ਦੀ ਵਾਰਤਾ ਦੀ ਪ੍ਰਧਾਨਗੀ ਕਰਨ ਤੋਂ ਕੁਝ ਦਿਨਾਂ ਬਾਅਦ ਆਈ ਹੈ, ਜਿਸ ਵਿਚ ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਪਾਦਰੀ ਨੂੰ ਇੰਗਲੇਂਡ ’ਚ ਕੀਤਾ ਗਿਆ ਬਿਸ਼ਪ ਨਿਯੁਕਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News