ਅਫਗਾਨਿਸਤਾਨ : ਮਦਰਸੇ ''ਚ ਧਮਾਕਾ, 10 ਵਿਦਿਆਰਥੀਆਂ ਦੀ ਮੌਤ

Thursday, Jun 18, 2020 - 06:05 PM (IST)

ਅਫਗਾਨਿਸਤਾਨ : ਮਦਰਸੇ ''ਚ ਧਮਾਕਾ, 10 ਵਿਦਿਆਰਥੀਆਂ ਦੀ ਮੌਤ

ਕਾਬੂਲ (ਵਾਰਤਾ): ਅਫਗਾਨਿਸਤਾਨ ਦੇ ਉੱਤਰੀ-ਪੂਰਬੀ ਸੂਬੇ ਵਿਚ ਵੀਰਵਾਰ ਨੂੰ ਇਕ ਮਦਰਸੇ ਵਿਚ ਬੰਬ ਧਮਾਕਾ ਹੋਇਆ। ਇਸ ਧਮਾਕੇ ਕਾਰਨ 10 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਅਸ਼ਕਾਮਿਸ਼ ਜ਼ਿਲ੍ਹੇ ਦੇ ਇਕ ਸੂਤਰ ਨੇ ਦੱਸਿਆ ਕਿ ਸ਼ਹਿਰ-ਏ-ਕੋਹਨਾ ਸਥਿਤ ਮਦਰਸੇ ਵਿਚ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ ਜਿਸ ਵਿਚ 10 ਵਿਦਿਆਰਥੀ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਕੰਪਨੀ ਦੀ ਮਦਦ ਨਾਲ 70 ਕਰੋੜ ਪੁਰਸ਼ਾਂ ਦਾ DNA ਇਕੱਠਾ ਕਰ ਰਿਹੈ ਚੀਨ

ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਤਾਖਰ ਪੁਲਸ ਦੇ ਬੁਲਾਰੇ ਖਲੀਲੁਲਾਹ ਅਸੀਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਮ੍ਰਿਤਕਾਂ ਦੀ ਗਿਣਤੀ ਵੱਖ ਦੱਸੀ ਹੈ।ਉਹਨਾਂ ਨੇ ਦੱਸਿਆ ਕਿ ਮਦਰਸੇ 'ਤੇ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ 7 ਵਿਦਿਆਰਥੀ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋ ਗਏ।


author

Vandana

Content Editor

Related News