ਅਫਗਾਨਿਸਤਾਨ ''ਚ 6 ਕਰਮਚਾਰੀਆਂ ਦੀ ਮੌਤ, 35 ਅੱਤਵਾਦੀ ਢੇਰ
Wednesday, Jul 03, 2019 - 03:32 PM (IST)

ਕਾਬੁਲ— ਅਫਗਾਨਿਸਤਾਨ 'ਚ ਮੱਧਵਰਤੀ ਸੂਬੇ ਦੈਕੁੰਡੀ ਦੇ ਕਜਰਾਨ ਜ਼ਿਲੇ 'ਚ ਇਕ ਸੁਰੱਖਿਆ ਚੌਕੀ 'ਤੇ ਅੱਤਵਾਦੀਆਂ ਦੇ ਹਮਲੇ ਮਗਰੋਂ ਹੋਈ ਝੜਪ 'ਚ 6 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 35 ਅੱਤਵਾਦੀ ਮਾਰੇ ਗਏ। ਸੂਬਾ ਗਵਰਨਰ ਅਹਿਲਾ ਰਹਿਮਤੀ ਨੇ ਬੁੱਧਵਾਰ ਨੂੰ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਨੇ ਕਰਜਾਨ ਜ਼ਿਲੇ ਦੇ ਮੱਧਵਰਤੀ ਇਲਾਕੇ 'ਚ ਸੋਮਵਾਰ ਰਾਤ ਨੂੰ ਸੁਰੱਖਿਆ ਚੌਕੀਆਂ 'ਤੇ ਹਮਲੇ ਕਰ ਦਿੱਤੇ।
ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੇ ਬਾਅਦ ਦੋਹਾਂ ਪੱਖਾਂ ਵਿਚਕਾਰ ਝੜਪ ਸ਼ੁਰੂ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਝੜਪ ਮੰਗਲਵਾਰ ਰਾਤ ਤਕ ਜਾਰੀ ਰਹੀ। ਅੱਤਵਾਦੀ ਆਪਣੇ ਸਾਥੀਆਂ ਦੀਆਂ 35 ਲਾਸ਼ਾਂ ਅਤੇ ਹੋਰ 10 ਤੋਂ ਵਧੇਰੇ ਜ਼ਖਮੀਆਂ ਨੂੰ ਪਿੱਛੇ ਛੱਡ ਕੇ ਭੱਜ ਗਏ। ਰਹਿਮਤੀ ਨੇ ਦੱਸਿਆ ਕਿ ਇਕ ਫੌਜੀ ਸਮੇਤ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਸਰਕਾਰੀ ਸੁਰੱਖਿਆ ਫੌਜ ਨੇ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਲਈ ਅੱਤਵਾਦੀਆਂ ਦੇ ਸਫਾਏ ਦੀ ਮੁਹਿੰਮ ਚਲਾ ਰੱਖੀ ਹੈ। ਤਾਲਿਬਾਨ ਨੇ ਹੁਣ ਤਕ ਇਸ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।