ਅਫਗਾਨਿਸਤਾਨ : ਹਵਾਈ ਹਮਲਿਆਂ ''ਚ 10 ਅੱਤਵਾਦੀ ਢੇਰ
Sunday, Jun 30, 2019 - 03:45 PM (IST)

ਕਾਬੁਲ— ਅਫਗਾਨਿਸਤਾਨ ਦੇ ਪਕਟੀਆ ਸੂਬੇ ਦੇ ਗਰਦਾਸਿਰਾ ਜ਼ਿਲੇ 'ਚ ਸ਼ਨੀਵਾਰ ਨੂੰ ਤਾਲਿਬਾਨ ਦੇ ਟਿਕਾਣਿਆਂ 'ਤੇ ਫੌਜ ਦੇ ਹਵਾਈ ਹਮਲੇ 'ਚ ਘੱਟ ਤੋਂ ਘੱਟ 10 ਅੱਤਵਾਦੀ ਮਾਰੇ ਗਏ। ਇਸ ਦੌਰਾਨ ਫੌਜ ਨੇ ਤਕਰੀਬਨ 10 ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ। ਸੂਬਾ ਪੁਲਸ ਬੁਲਾਰੇ ਸਰਦਾਰ ਵਲੀ ਤਬਸਮ ਨੇ ਐਤਵਾਰ ਨੂੰ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਗਰਦਾਸਿਰਾ ਜ਼ਿਲੇ ਦੇ ਸਰਖਿਲੋ 'ਚ ਕੱਲ ਦੇਰ ਰਾਤ ਨੂੰ ਤਾਲਿਬਾਨ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ। ਇਸ ਦੌਰਾਨ ਫੌਜ ਨੇ ਆਪਣੀ ਮੁਹਿੰਮ ਤਹਿਤ 10 ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ। ਤਾਲਿਬਾਨੀ ਅੱਤਵਾਦੀਆਂ ਵਲੋਂ ਹਮਲੇ ਅਤੇ ਗ੍ਰਿਫਤਾਰੀ ਨੂੰ ਲੈ ਕੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ।