ਅਫ਼ਗਾਨਿਸਤਾਨ ਦੇ ਮਿਡਲ, ਹਾਈ ਸਕੂਲ ਮੁੰਡਿਆਂ ਲਈ ਫਿਰ ਤੋਂ ਖੁੱਲ੍ਹੇ

Tuesday, Sep 21, 2021 - 11:37 AM (IST)

ਕਾਬੁਲ (ਅਨਸ) - ਤਾਲਿਬਾਨ ਵਲੋਂ ਦੇਸ਼ ’ਤੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਕਬਜ਼ਾ ਕਰਨ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਮੁੰਡਿਆਂ ਲਈ ਮਿਡਲ ਅਤੇ ਹਾਈ ਸਕੂਲਾਂ ਦੇ ਨਾਲ-ਨਾਲ ਮਦਰਸੇ ਫਿਰ ਤੋਂ ਖੁੱਲ੍ਹ ਗਏ ਹਨ। ਸਿੱਖਿਆ ਮੰਤਰਾਲਾ ਨੇ ਐਤਵਾਰ ਨੂੰ ਆਪਣੇ ਐਲਾਨ ਵਿਚ ਇਹ ਨਹੀਂ ਦੱਸਿਆ ਕਿ ਕੁੜੀਆਂ ਦੇ ਸਕੂਲ ਕਦੋਂ ਖੁੱਲ੍ਹਣਗੇ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਸਾਰੇ ਨਿੱਜੀ ਅਤੇ ਸਰਕਾਰੀ ਮਿਡਲ, ਹਾਈ ਸਕੂਲਾਂ ਅਤੇ ਮਦਰਸਿਆਂ ਜਾਂ ਧਾਰਮਿਕ ਸਕੂਲਾਂ ਦੇ ਵਿਦਿਆਰਥੀਆਂ ਅਤੇ ਮਰਦ ਟੀਚਰਾਂ ਨੂੰ ਅਫ਼ਗਾਨਿਸਤਾਨ ਦੇ ਸਾਰੇ 34 ਸੂਬਿਆਂ ਵਿਚ ਪਰਤਣ ਲਈ ਕਿਹਾ ਗਿਆ ਹੈ। ਮੰਤਰਾਲਾ ਨੇ ਇਕ ਹੋਰ ਬਿਆਨ ਵਿਚ ਕਿਹਾ ਕਿ ਸਾਰੇ ਮਰਦ ਮੁਲਾਜ਼ਮਾਂ ਨੂੰ ਆਪਣੀ ਡਿਊਟੀ ’ਤੇ ਆਉਣਾ ਚਾਹੀਦਾ ਹੈ ਅਤੇ ਆਪਣੇ ਦਫਤਰ ਵਿਚ ਹਾਜ਼ਰੀ ਲਾਉਣੀ ਚਾਹੀਦੀ ਹੈ।

ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਕੁੜੀਆਂ ਦੇ ਸਕੂਲ ਫਿਰ ਤੋਂ ਖੁੱਲ੍ਹਣਗੇ ਅਤੇ ਨਵਗਠਿਤ ਕਾਰਜਵਾਹਕ ਸਰਕਾਰ ਇਸ ਪ੍ਰਕਿਰਿਆ ’ਤੇ ਕੰਮ ਕਰ ਰਹੀ ਹੈ ਕਿ ਕੁੜੀਆਂ ਲਈ ਜਮਾਤਾਂ ਅਤੇ ਅਧਿਆਪਕਾਂ ਨੂੰ ਕਿਵੇਂ ਵੱਖ ਕੀਤਾ ਜਾਵੇ।


Harinder Kaur

Content Editor

Related News