ਸੈਂਕੜੇ ਅਫਗਾਨ ਲੋਕਾਂ ਨੇ ਪਾਕਿ ਵਿਰੁੱਧ ਕੀਤਾ ਪ੍ਰਦਰਸ਼ਨ

08/07/2020 4:56:54 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 31 ਜੁਲਾਈ ਨੂੰ ਕੰਧਾਰ ਸੂਬੇ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ “ਰਿਹਾਇਸ਼ੀ ਇਲਾਕਿਆਂ” 'ਤੇ ਪਾਕਿਸਤਾਨੀ ਫੌਜਾਂ ਦੇ ਤੋਪਖ਼ਾਨਾ ਹਮਲਿਆਂ ਵਿਚ ਘੱਟੋ ਘੱਟ 9 ਨਾਗਰਿਕ ਮਾਰੇ ਗਏ ਅਤੇ 50 ਹੋਰ ਲੋਕ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਦਾ ਵਾਇਰਸ ਲੈ ਕੇ ਸਿਆਸੀ ਦੁਸ਼ਮਣਾਂ 'ਤੇ ਹਮਲਾ ਕਰਨ ਤੋਂ ਇਨਕਾਰ

ਇਸ ਮਾਰੂ ਘਟਨਾ ਦੀ ਨਿੰਦਾ ਕਰਨ ਲਈ ਅਫਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਚਮਨ ਕਰਾਸਿੰਗ ਵਿਖੇ ਸੈਂਕੜੇ ਅਫਗਾਨਾਂ ਨੇ ਵੀਰਵਾਰ ਨੂੰ ਸਪਿਨ ਬੋਲਡਕ ਜ਼ਿਲ੍ਹੇ ਵਿਚ ਇੱਕ ਰੋਸ ਪ੍ਰਦਰਸ਼ਨ ਕੀਤਾ।ਪਾਕਿਸਤਾਨ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸਹੀ ਢੰਗ ਨਾਲ ਜਵਾਬ ਦੇਣ ਦੀ ਵਕਾਲਤ ਕੀਤੀ, ਜੇਕਰ ਪਾਕਿਸਤਾਨੀ ਫ਼ੌਜਾਂ ਭਵਿੱਖ ਵਿਚ ਵੀ ਅਜਿਹੀ ਹੀ ਕਾਰਵਾਈ ਦਾ ਸਹਾਰਾ ਲੈਂਦੀਆਂ ਹਨ।

 

ਵੀਰਵਾਰ ਰਾਤ ਨੂੰ, ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਪਾਕਿਸਤਾਨ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਪਿਛਲੇ ਹਫਤੇ ਉਸ ਦੀ ਦੁਰੰਦ ਲਾਈਨ ਦੇ ਪਾਰ ਅਫਗਾਨਿਸਤਾਨ ਦੀ ਧਰਤੀ ਤੋਂ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਕਿਹਾ ਸੀ ਕਿ ਅਫਗਾਨ ਅੱਤਵਾਦ ਦਾ ਸ਼ਿਕਾਰ ਹਨ ਅਤੇ ਕਿਸੇ ਵੀ ਅੱਤਵਾਦੀ ਸਮੂਹ ਨੂੰ ਆਪਣੀ ਧਰਤੀ ਤੋਂ ਹਮਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਵਿਦੇਸ਼ ਮੰਤਰਾਲੇ ਦੇ ਮੁਤਾਬਕ, ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਸਹਾਇਤਾ ਲਈ ਅਫਗਾਨਿਸਤਾਨ ਅਤੇ ਪਾਕਿਸਤਾਨੀ ਅਧਿਕਾਰੀਆਂ ਵਿਚਕਾਰ ਵੀਰਵਾਰ ਨੂੰ ਇੱਕ ਮੀਟਿੰਗ ਵੀ ਕੀਤੀ ਗਈ।


Vandana

Content Editor

Related News