ਅਫਗਾਨਿਸਤਾਨ: ਫੌਜੀ ਮੁਹਿੰਮ ''ਚ 8 ਅੱਤਵਾਦੀਆਂ ਦੀ ਮੌਤ

Saturday, Mar 09, 2019 - 07:41 PM (IST)

ਅਫਗਾਨਿਸਤਾਨ: ਫੌਜੀ ਮੁਹਿੰਮ ''ਚ 8 ਅੱਤਵਾਦੀਆਂ ਦੀ ਮੌਤ

ਕਾਬੁਲ— ਅਫਗਾਨਿਸਤਾਨ ਦੇ ਉੱਤਰੀ ਬਦਕਸ਼ਾਨ ਤੇ ਪਾਕਤਿਕਾ ਸੂਬੇ 'ਚ ਦੋ ਫੌਜੀ ਮੁਹਿੰਮਾਂ 'ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ 'ਚ ਘੱਟ ਤੋਂ ਘੱਟ 8 ਅੱਤਵਾਦੀਆਂ ਦੀ ਮੌਤ ਹੋ ਗਈ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਪਹਿਲੀ ਘਟਨਾ ਉੱਤਰੀ ਬਦਕਸ਼ਾਨ ਸੂਬੇ 'ਚ ਹੋਈ, ਜਿਥੇ ਕੁਰਾਨ ਵਾ ਮੁੰਜਾਨ ਜ਼ਿਲੇ 'ਚ ਅੱਤਵਾਦੀਆਂ ਦੇ ਇਕ ਟਿਕਾਣੇ 'ਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ 8 ਅੱਤਵਾਦੀ ਢੇਰ ਹੋ ਗਏ। ਇਹ ਘਟਨਾ ਸ਼ੁੱਕਰਵਾਰ ਸਾਮ ਦੀ ਹੈ। ਇਸ ਘਟਨਾ 'ਚ ਸੁਰੱਖਿਆ ਬਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। 

ਸੂਤਰਾਂ ਨੇ ਦੱਸਿਆ ਕਿ ਦੂਜੀ ਘਟਨਾ ਪਾਕਤਿਕਾ ਸੂਬੇ ਦੇ ਅੰਦਾਰ ਜ਼ਿਲੇ ਦੀ ਹੈ, ਜਿਥੇ ਵਿਸ਼ੇਸ਼ ਮੁਹਿੰਮ ਦਸਤੇ ਦੇ ਨਾਲ ਕਾਰਵਾਈ 'ਚ ਤਾਲਿਬਾਨ ਦਾ ਇਕ ਸਥਾਨਕ ਨੇਤਾ ਮਾਵਲਾਨਾ ਮੰਸੂਰ ਤੇ ਉਸ ਦੇ ਨਿਜੀ ਗਾਰਡ ਮਾਰੇ ਗਏ। ਤਾਲਿਬਾਨ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।


author

Baljit Singh

Content Editor

Related News