ਲਾਸ ਏਂਜਲਸ ''ਚ ਅਫਗਾਨ ਬੀਬੀਆਂ ਨੇ ਤਾਲਿਬਾਨ ਦੀ ਬੇਰਹਿਮੀ ਖ਼ਿਲਾਫ਼ ਕੀਤਾ ਪ੍ਰਦਰਸ਼ਨ

Sunday, Aug 08, 2021 - 03:12 PM (IST)

ਲਾਸ ਏਂਜਲਸ ''ਚ ਅਫਗਾਨ ਬੀਬੀਆਂ ਨੇ ਤਾਲਿਬਾਨ ਦੀ ਬੇਰਹਿਮੀ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਵਾਸ਼ਿੰਗਟਨ (ਏ.ਐੱਨ.ਆਈ.): ਲਾਸ ਏਂਜਲਸ ਵਿਚ ਅਫਗਾਨ ਬੀਬੀਆਂ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਬੇਰਹਿਮੀ ਅਤੇ ਮਨੁੱਖਤਾ ਖ਼ਿਲਾਫ਼ ਅਪਰਾਧਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਕਿਉਂਕਿ ਵਿਦੇਸ਼ੀ ਸੈਨਾਵਾਂ ਯੁੱਧਗ੍ਰਸਤ ਦੇਸ਼ ਤੋਂ ਪਿੱਛੇ ਹਟ ਰਹੀਆਂ ਹਨ।ਅਫਗਾਨਿਸਤਾਨ ਦੀ ਡਿਪਲੋਮੈਸੀ ਨੇ ਟਵੀਟ ਕੀਤਾ,“ਲਾਸ ਏਂਜਲਸ ਵਿੱਚ ਅਫਗਾਨ ਬੀਬੀਆਂ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਬੇਰਹਿਮੀ ਅਤੇ ਮਨੁੱਖਤਾ ਖ਼ਿਲਾਫ਼ ਅਪਰਾਧਾਂ ਦਾ ਵਿਰੋਧ ਕੀਤਾ।'' 

ਅਫਗਾਨਿਸਤਾਨ ਵਿਚ ਹਿੰਸਾ ਵਿਚ ਭਾਰੀ ਵਾਧਾ ਵੇਖਿਆ ਜਾ ਰਿਹਾ ਹੈ ਕਿਉਂਕਿ ਵਿਦੇਸ਼ੀ ਸੈਨਾਵਾਂ ਦੇਸ਼ ਤੋਂ ਪਿੱਛੇ ਹਟ ਰਹੀਆਂ ਹਨ। ਤਾਲਿਬਾਨ ਨੇ ਨਾਗਰਿਕਾਂ, ਅਫਗਾਨ ਰੱਖਿਆ ਅਤੇ ਸੁਰੱਖਿਆ ਬਲਾਂ ਵਿਰੁੱਧ ਆਪਣੇ ਹਮਲੇ ਵਧਾ ਦਿੱਤੇ ਹਨ। ਹਾਲ ਹੀ ਦੇ ਹਫ਼ਤਿਆਂ ਵਿੱਚ ਅਫਗਾਨਿਸਤਾਨ ਦੇ ਕਈ ਸ਼ਹਿਰ ਤਾਲਿਬਾਨ ਦੇ ਕਬਜ਼ੇ ਵਿੱਚ ਆ ਗਏ ਹਨ ਅਤੇ ਕਈ ਹੋਰਾਂ ਸ਼ਹਿਰਾਂ ਵਿੱਚ ਲੜਾਈ ਵੱਧ ਗਈ ਹੈ ਕਿਉਂਕਿ ਅੱਤਵਾਦੀ ਸਮੂਹ ਉਨ੍ਹਾਂ 'ਤੇ ਆਪਣਾ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਵਿੱਚ, ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (UNAMA) ਨੇ ਕਿਹਾ ਹੈ ਕਿ 2021 ਦੇ ਪਹਿਲੇ ਅੱਧ ਵਿੱਚ ਅਫਗਾਨਿਸਤਾਨ ਵਿੱਚ ਨਾਗਰਿਕਾਂ ਦੀ ਮੌਤ ਰਿਕਾਰਡ ਪੱਧਰ 'ਤੇ ਪਹੁੰਚ ਗਈ, ਜਿਸ ਵਿਚ 1,659 ਤੋਂ ਵੱਧ ਲੋਕ ਮਾਰੇ ਗਏ ਅਤੇ 3,254 ਹੋਰ ਜ਼ਖਮੀ ਹੋਏ।

ਪੜ੍ਹੋ ਇਹ ਅਹਿਮ ਖਬਰ -ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਕੀਤੀ ਅਪੀਲ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਜਨਰਲ ਬਿਸਮਿੱਲਾਹ ਮੁਹੰਮਦੀ ਦੀ ਰਿਹਾਇਸ਼ ਨੇੜੇ ਕਾਬੁਲ ਸ਼ਹਿਰ ਵਿੱਚ ਕਈ ਧਮਾਕਿਆਂ ਅਤੇ ਛੋਟੀ -ਮੋਟੀ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਅਫਗਾਨ ਮੀਡੀਆ ਅਨੁਸਾਰ, ਧਮਾਕਾ ਇੱਕ ਕਾਰ ਬੰਬ ਹਮਲੇ ਕਾਰਨ ਹੋਇਆ। ਹਾਲਾਂਕਿ, ਤਾਲਿਬਾਨ ਨੇ ਬਾਅਦ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਨੇ ਬਾਅਦ ਵਿੱਚ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਕਾਬੁਲ ਵਿੱਚ ਉਸ ਦੀ ਰਿਹਾਇਸ਼ 'ਤੇ ਹੋਏ "ਅੱਤਵਾਦੀ ਹਮਲੇ" ਤੋਂ ਬਾਅਦ ਸੁਰੱਖਿਅਤ ਹਨ। ਪਿਛਲੇ ਕੁਝ ਹਫ਼ਤਿਆਂ ਵਿੱਚ, ਅਫਗਾਨਿਸਤਾਨ ਵਿੱਚ ਹਿੰਸਾ ਵਿੱਚ ਵਾਧਾ ਹੋਇਆ ਹੈ ਕਿਉਂਕਿ ਤਾਲਿਬਾਨ ਨੇ ਕੁਝ ਹਫ਼ਤਿਆਂ ਵਿੱਚ ਹੀ ਵਿਦੇਸ਼ੀ ਫੌਜਾਂ ਦੀ ਪੂਰੀ ਵਾਪਸੀ ਦੇ ਨਾਲ ਨਾਗਰਿਕਾਂ ਅਤੇ ਅਫਗਾਨ ਸੁਰੱਖਿਆ ਬਲਾਂ ਦੇ ਵਿਰੁੱਧ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।


author

Vandana

Content Editor

Related News