'ਹਿਜ਼ਾਬ ਸਹੀ ਤਰਾਂ ਨਹੀਂ ਪਹਿਨਦੀਆਂ ਅਫਗਾਨ ਔਰਤਾਂ, ਇਸ ਲਈ ਰਾਸ਼ਟਰੀ ਪਾਰਕ ‘ਬੰਦ-ਏ-ਅਮੀਰ’ ਜਾਣ ’ਤੇ ਪਾਬੰਦੀ'

Tuesday, Aug 29, 2023 - 06:19 PM (IST)

'ਹਿਜ਼ਾਬ ਸਹੀ ਤਰਾਂ ਨਹੀਂ ਪਹਿਨਦੀਆਂ ਅਫਗਾਨ ਔਰਤਾਂ, ਇਸ ਲਈ ਰਾਸ਼ਟਰੀ ਪਾਰਕ ‘ਬੰਦ-ਏ-ਅਮੀਰ’ ਜਾਣ ’ਤੇ ਪਾਬੰਦੀ'

ਇਸਲਾਮਾਬਾਦ (ਏ. ਐੱਨ. ਆਈ.)-  ਤਾਲਿਬਾਨ ਅਫਗਾਨਿਸਤਾਨ ਦੇ ਸਭ ਤੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ ਰਾਸ਼ਟਰੀ ਪਾਰਕ ‘ਬੰਦ-ਏ-ਅਮੀਰ’ ਵਿੱਚ ਔਰਤਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਸੁਰੱਖਿਆ ਬਲਾਂ ਦੀ ਵਰਤੋਂ ਕਰੇਗਾ। ਅਫਗਾਨਿਸਤਾਨ ਦੇ ਨੈਤਿਕਤਾ ਮੰਤਰਾਲੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਦੋਸ਼ ਲਾਇਆ ਕਿ ਬਾਮਿਯਾਨ ਸੂਬੇ ਵਿੱਚ ਬੰਦ-ਏ-ਅਮੀਰ ਵਿੱਚ ਸ਼ਾਮਲ ਹੋਣ ਸਮੇਂ ਔਰਤਾਂ ਹਿਜ਼ਾਬ ਪਹਿਨਣ ਦੇ ਸਹੀ ਤਰੀਕੇ ਦਾ ਪਾਲਣ ਨਹੀਂ ਕਰ ਰਹੀਆਂ ਸਨ। ਇੱਕ ਹਫ਼ਤਾ ਪਹਿਲਾਂ, ਮੰਤਰੀ ਮੁਹੰਮਦ ਖਾਲਿਦ ਹਨਾਫੀ ਨੇ ਸੂਬੇ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਅਤੇ ਧਾਰਮਿਕ ਨੇਤਾਵਾਂ ਨੂੰ ਕਿਹਾ ਕਿ ਔਰਤਾਂ ਹਿਜ਼ਾਬ ਪਹਿਨਣ ਦੇ ਸਹੀ ਤਰੀਕੇ ਦੀ ਪਾਲਣਾ ਨਹੀਂ ਕਰ ਰਹੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ 'ਚ ਗੈਰ ਕਾਨੂੰਨੀ 'ਡਰੱਗ' ਜ਼ਬਤ, 18 ਨਸ਼ਾ ਤਸਕਰ ਗ੍ਰਿਫ਼ਤਾਰ 

ਹਨਾਫੀ ਨੇ ਸੁਰੱਖਿਆ ਕਰਮਚਾਰੀਆਂ ਨੂੰ ਔਰਤਾਂ ਨੂੰ ਸੈਰ-ਸਪਾਟੇ ਵਾਲੀ ਥਾਂ ’ਤੇ ਜਾਣ ਤੋਂ ਰੋਕਣ ਲਈ ਕਿਹਾ ਸੀ। ਹਨਾਫੀ ਨੇ ਉਸ ਸਮੇਂ ਕਿਹਾ, ‘‘ਔਰਤਾਂ ਲਈ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਜਾਣਾ ਜ਼ਰੂਰੀ ਨਹੀਂ ਹੈ।’’ ਬਾਮਿਯਾਨ ਵਿੱਚ ਬੰਦ-ਏ-ਅਮੀਰ ਇੱਕ ਪ੍ਰਮੁੱਖ ਸੈਲਾਨੀ ਕੇਂਦਰ ਹੈ। ਇਸ ਨੂੰ ਸਾਲ 2009 ਵਿੱਚ ਦੇਸ਼ ਦਾ ਪਹਿਲਾ ਰਾਸ਼ਟਰੀ ਪਾਰਕ ਬਣਾਇਆ ਗਿਆ ਸੀ, ਜਿੱਥੇ ਹਰ ਸਾਲ ਹਜ਼ਾਰਾਂ ਸੈਲਾਨੀ ਪਹੁੰਚਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News