ਨੋਬਲ ਸ਼ਾਂਤੀ ਪੁਰਸਕਾਰ ਲਈ ਚੁਣੀ ਗਈ ਅਫ਼ਗਾਨੀ ਔਰਤ, ਤਾਲਿਬਾਨ ਦੀਆਂ ਧਮਕੀਆਂ ਦੇ ਬਾਵਜੂਦ ਨਹੀਂ ਛੱਡਿਆ ਵਤਨ

Sunday, Feb 12, 2023 - 12:36 AM (IST)

ਕਾਬੁਲ (ਅਨਸ)-ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਅਗਸਤ 2021 ’ਚ ਕਬਜ਼ਾ ਕਰ ਲਿਆ। ਇਸ ਦੌਰਾਨ ਸੈਂਕੜੇ ਮਹਿਲਾ ਅਧਿਕਾਰ ਵਰਕਰ ਅੱਤਵਾਦੀ ਸਮੂਹ ਤੋਂ ਬਦਲੇ ਦੀ ਕਾਰਵਾਈ ਦੇ ਡਰੋਂ ਅਫ਼ਗਾਨਿਸਤਾਨ ਤੋਂ ਬਾਹਰ ਚਲੀਆਂ ਗਈਆਂ ਸਨ ਪਰ ਮਹਿਬੂਬਾ ਸੇਰਾਜ ਨੇ ਅਫ਼ਗਾਨਿਸਤਾਨ ਛੱਡਣ ਤੋਂ ਨਾਂਹ ਕਰ ਦਿੱਤੀ ਸੀ, ਹਾਲਾਂਕਿ ਉਹ ਚਾਹੁੰਦੀ ਤਾਂ ਅਮਰੀਕਾ ਜਾ ਸਕਦੀ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਬੋਨੀ ਅਜਨਾਲਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਰੇਡੋਈ ਫ੍ਰੀ ਯੂਰਪ (ਆਰ. ਐੱਫ. ਈ.)/ਰੇਡੀਓ ਲਿਬਰਟੀ (ਆਰ. ਐੱਲ.) ਨੇ ਦੱਸਿਆ ਕਿ ਤਾਲਿਬਾਨ ਦੀਆਂ ਧਮਕੀਆਂ ਦੇ ਬਾਵਜੂਦ 75 ਸਾਲਾ ਔਰਤ ਨੇ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨੀ ਜਾਰੀ ਰੱਖੀ ਹੈ ਅਤੇ ਘਰੇਲੂ ਦੁਰਵਿਵਹਾਰ ਤੋਂ ਭੱਜ ਰਹੀਆਂ ਔਰਤਾਂ ਲਈ ਪਨਾਹ ਦਾ ਇਕ ਨੈੱਟਵਰਕ ਸੰਚਾਲਿਤ ਕੀਤਾ ਹੈ। ਸੇਰਾਜ ਦੇ ਕੰਮ ਅਤੇ ਹਿੰਮਤ ਨੂੰ ਉਦੋਂ ਪਛਾਣਿਆ ਗਿਆ, ਜਦੋਂ ਉਸ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਨੋਬਲ ਸ਼ਾਂਤੀ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਉਸ ਨੂੰ ਜੇਲ੍ਹ ’ਚ ਬੰਦ ਈਰਾਨੀ ਮਨੁੱਖੀ ਅਧਿਕਾਰ ਵਰਕਰ ਅਤੇ ਵਕੀਲ ਨਰਗਿਸ ਮੁਹੰਮਦੀ ਨਾਲ ਸੰਯੁਕਤ ਤੌਰ ’ਤੇ ਨਾਮਜ਼ਦ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਫ਼ੈਸਲੇ ਦਾ CM ਮਾਨ ਨੇ ਕੀਤਾ ਸਵਾਗਤ, ਟਵੀਟ ਕਰ ਕਹੀ ਇਹ ਗੱਲ


Manoj

Content Editor

Related News